ਟੈਸਟਿੰਗ ਦੌਰਾਨ ਨਜ਼ਰ ਆਈ ਨਵੀਂ Honda City, ਜਾਣੋ ਡਿਟੇਲ

06/14/2019 1:58:38 PM

ਆਟੋ ਡੈਸਕ– ਹੋਂਡਾ ਆਪਣੀ ਪ੍ਰਸਿੱਧ ਮਿਡ-ਸਾਈਜ਼ ਸਿਡਾਨ ਸਿਟੀ ਨੂੰ ਨਵੇਂ ਅਵਤਾਰ ’ਚ ਲਿਆਉਣ ਵਾਲੀ ਹੈ। ਕੰਪਨੀ ਨੇ ਪੰਜਵੀਂ ਜਨਰੇਸ਼ਨ Honda City ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਪਹਿਲੀ ਵਾਰ ਨਹੀਂ ਹੋਂਡਾ ਸਿਟੀ ਨੂੰ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ, ਜਿਥੇ ਇਸ ਦੀਆਂ ਕੁਝ ਤਸਵੀਰਾਂ ਲੀਕ ਹੋਈਆਂ ਹਨ। ਨਵੀਂ ਹੋਂਡਾ ਸਿਟੀ ਮੌਜੂਦਾ ਮਾਡਲ ਨੂੰ ਰਿਪਲੇਸ ਕਰੇਗੀ। ਸਿਟੀ ਦਾ ਮੌਜੂਦਾ ਮਾਡਲ ਸਾਲ 2014 ’ਚ ਲਾਂਚ ਕੀਤਾ ਗਿਆ ਸੀ। ਨਵੀਂ ਸਿਟੀ ਦੇ ਅਗਲੇ ਸਾਲ ਲਾਂਚ ਹੋਣ ਦੀ ਉਮੀਦ ਹੈ। 

PunjabKesari

ਲੀਕ ਤਸਵੀਰਾਂ ਤੋਂ ਸਾਫ ਹੋਇਆ ਹੈ ਕਿ ਨਵੀਂ ਹੋਂਡਾ ਸਿਟੀ ਮੌਜੂਦਾ ਮਾਡਲ ਤੋਂ ਲੰਮੀ ਅਤੇ ਚੌੜੀ ਹੈ। ਲੀਕ ਤਸਵੀਰ ’ਚ ਨਵੀਂ ਕਾਰ ਪੂਰੀ ਤਰ੍ਹਾਂ ਕਵਰ ਹੈ, ਫਿਰ ਵੀ ਇਨ੍ਹਾਂ ਤਸਵੀਰਾਂ ਤੋਂ ਇਸ ਦੀ ਕੁਝ ਡਿਟੇਲ ਸਾਹਮਣੇ ਆਗਈ ਹੈ। ਨਵੀਂ ਸਿਟੀ ਦੀ ਫਰੰਟ ਸਟਾਈਲਿੰਗ ਕੁਝ ਹੱਦ ਤਕ ਕੰਪਨੀ ਦੀ ਫਲੈਗਸ਼ਿਪ ਸਿਡਾਨ ਹੋਂਡਾ ਏਕੋਰਡ ਵਰਗੀ ਹੈ। ਇਸ ਵਿਚ ਚੌੜੇ ਰੈਪਰਾਊਂਡ ਐੱਲ.ਈ.ਡੀ. ਹੈੱਡਲੈਂਪ, ਮੋਟੀ ਕ੍ਰੋਮ ਸਟ੍ਰਿਪ ਦੇ ਨਾਲ ਚੌੜੀ ਗ੍ਰਿੱਲ ਅਤੇ ਸੈਂਟਰ ’ਚ ਹੋਂਡਾ ਦਾ ਇਕ ਵੱਡਾ ਬੈਜ ਦਿੱਤਾ ਗਿਆ ਹੈ। 

PunjabKesari

ਰੀਅਲ ਲੁੱਕ ਦੀ ਗੱਲ ਕਰੀਏ ਤਾਂ ਨਵੀਂ ਸਿਟੀ ’ਚ ਵੀ ਮੌਜੂਦਾ ਮਾਡਲ ਦੀ ਤਰ੍ਹਾਂ ਰੈਪਰਾਊਂਡ ਟੇਲਲਾਈਟ ਮਿਲੇਗੀ। ਹਾਲਾਂਕਿ ਪਿੱਛੇ ਵਾਲੀਆਂ ਲਾਈਟਾਂ ਨਵੀਆਂ ਲੱਗ ਰਹੀਆਂ ਹਨ, ਜਿਵੇਂ ਹੁਣ ਤਕ ਹੋਂਡਾ ਦੀ ਕਿਸੇ ਵੀ ਸਿਡਾਨ ਕਾਰ ’ਚ ਨਹੀਂ ਦੇਖਿਆ ਗਿਆ। ਦੱਸ ਦੇਈਏ ਕਿ ਨਵੀਂ ਹੋਂਡਾ ਸਿਟੀ ਨੂੰ ਥਾਈਲੈਂਡ ’ਚ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। 

PunjabKesari

ਇੰਜਣ
ਰਿਪੋਰਟ ’ਚ ਕਿਹਾ ਗਿਆ ਹੈ ਕਿ ਨਵੀਂ ਹੋਂਡਾ ਸਿਟੀ ’ਚ ਮਾਈਲਡ ਹਾਈਬ੍ਰਿਡ ਟੈਕਨਾਲੋਜੀ ਨਾਲ ਲੈਸ ਅਪਡੇਟਿਡ ਇੰਜਣ ਹੋਵੇਗਾ। ਨਵੀਂ ਕਾਰ ਡੀਜ਼ਲ ਇੰਜਣ ਆਪਸ਼ਨ ’ਚ ਵੀ ਉਪਲੱਬਧ ਹੋਵੇਗੀ ਅਤੇ ਇੰਜਣ ਬੀ.ਐੱਸ.-6 ਹੋਵੇਗਾ। ਇਸ ਤੋਂ ਇਲਾਵਾ ਨੈਕਸਟ-ਜਨਰੇਸ਼ਨ ਹੋਂਡਾ ਸਿਟੀ ’ਚ ਅਮੇਜ਼ ਦੀ ਤਰ੍ਹਾਂ ਡੀਜ਼ਲ ਇੰਜਣ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਵੀ ਮਿਲਣ ਦੀ ਉਮੀਦ ਹੈ। 


Related News