Audi RS7 Sportback ਭਾਰਤ ’ਚ ਲਾਂਚ, ਕੀਮਤ 1.94 ਕਰੋੜ ਰੁਪਏ

Thursday, Jul 16, 2020 - 06:01 PM (IST)

Audi RS7 Sportback ਭਾਰਤ ’ਚ ਲਾਂਚ, ਕੀਮਤ 1.94 ਕਰੋੜ ਰੁਪਏ

ਗੈਜੇਟ ਡੈਸਕ– ਆਡੀ ਨੇ ਭਾਰਤੀ ਬਾਜ਼ਾਰ ’ਚ ਆਪਣੀ RS7 Sportback ਕਾਰ ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 1.94 ਕਰੋੜ ਰੁਪਏ ਰੱਖੀ ਗਈ ਹੈ। ਇਸ ਕਾਰ ਦੀ ਬੁਕਿੰਗ ਕੰਪਨੀ ਨੇ ਕੁਝ ਸਮਾਂ ਪਹਿਲਾਂ ਹੀ ਸ਼ੁਰੂ ਕੀਤੀ ਸੀ। ਇਸ ਦੀ ਡਿਲਿਵਰੀ ਅਗਲੇ ਮਹੀਨੇ ਅਗਸਤ 2020 ਤੋਂ ਸ਼ੁਰੂ ਹੋਣ ਵਾਲੀ ਹੈ। Audi RS7 Sportback ਇਕ ਚੌੜੀ ਬਾਡੀ ਵਾਲੀ ਕਾਰ ਹੈ ਜਿਸ ਨੂੰ 5-ਸੀਟਰ ਵਾਲੀ ਕੰਫੀਗ੍ਰੇਸ਼ਨ ਨਾਲ ਉਪਲੱਬਧ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਕਾਰ ਨੂੰ ਪਹਿਲਾਂ ਨਾਲੋਂ ਬਿਹਤਰ ਅਤੇ ਆਕਰਸ਼ਕ ਬਣਾ ਦਿੱਤਾ ਗਿਆ ਹੈ ਅਤੇ ਇਸ ਦੇ ਮਾਈਲਡ ਹਾਈਬ੍ਰਿਡ ਸਿਸਟਮ ਨੂੰ ਵੀ ਬਿਹਤਰ ਕੀਤਾ ਗਿਆ ਹੈ। 

ਡਿਜ਼ਾਇਨ
ਡਿਜ਼ਾਇਨ ਦੀ ਗੱਲ ਕਰੀਏ ਤਾਂ Audi RS7 Sportback ’ਚ ਹਨੀਕਾਂਬ ਗਰਿੱਲ, ਵੱਡੇ ਏਅਰ ਇੰਟੈੱਕ ਡੈਮ, ਮੈਟ੍ਰਿਕਸ ਐੱਲ.ਈ.ਡੀ. ਹੈੱਡਲਾਈਟਾਂ, 21-ਇੰਚ ਦੇ ਅਲੌਏ ਵ੍ਹੀਲ, ਸਪੋਰਟੀ ਇੰਟੀਰੀਅਰ ਅਤੇ ਕਈ ਆਧੁਨਿਕ ਫੀਚਰਜ਼ ਦਿੱਤੇ ਗਏ ਹਨ। 

ਇੰਟੀਰੀਅਰ ’ਚ ਮਿਲੀ ਡਿਊਲ ਟੱਚਸਕਰੀਨ ਡਿਸਪਲੇਅ
ਇਸ ਕਾਰ ਦੇ ਇੰਟੀਰੀਅਰ ’ਚ ਡਿਊਲ ਟੱਚਸਕਰੀਨ ਡਿਸਪਲੇਅ, ਕਲਾਈਮੇਟ ਕੰਟਰੋਲ, ਹੀਟੇਡ ਸੀਟ, ਅਡਜਸਟੇਬਲ ਸੀਟ ਵਰਗੇ ਆਧੁਨਿਕ ਫੀਚਰਜ਼ ਦਿੱਤੇ ਗਏ ਹਨ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਕਾਰ 3.6 ਸਕਿੰਟਾਂ ’ਚ ਹੀ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦੀ ਹੈ। 

ਇੰਜਣ
ਕਾਰ ’ਚ 4.0 ਲੀਟਰ ਦਾ ਟਵਿਨ ਟਰਬੋ ਵੀ8 ਪੈਟਰੋਲ ਇੰਜਣ ਲੱਗਾ ਹੈ ਜੋ 560 ਬੀ.ਐੱਚ.ਪੀ. ਦੀ ਪਾਵਰ ਅਤੇ 700 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 8 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਕਾਰ ਦੀ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ’ਤੇ ਸੀਮਿਤ ਕੀਤੀ ਗਈ ਹੈ ਪਰ ਇਹ ਕਾਰ 305 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ’ਤੇ ਚੱਲਣ ’ਚ ਸਮਰੱਥ ਹੈ। 

ਇਨ੍ਹਾਂ ਕਾਰਾਂ ਨੂੰ ਮਿਲੇਗੀ ਜ਼ਬਰਦਸਤ ਟੱਕਰ
Audi RS7 Sportback ਭਾਰਤੀ ਬਾਜ਼ਾਰ ’ਚ ਮਰਸੀਡੀਜ਼ ਏ.ਐੱਮ.ਜੀ. ਜੀ.ਟੀ.ਆਰ., ਮਰਸੀਡੀਜ਼ ਸੀ63 ਕੂਪੇ ਅਤੇ ਬੀ.ਐੱਮ.ਡਬਲਯੂ. 8 ਸੀਰੀਜ਼ ਗ੍ਰੈਨ ਕੂਪੇ ਵਰਗੀਆਂ ਸਪੋਰਟਸ ਕਾਰਾਂ ਨੂੰ ਜ਼ਬਰਦਸਤ ਟੱਕਰ ਦੇਵੇਗੀ।


author

Rakesh

Content Editor

Related News