ਸਟਾਈਲਿਸ਼ ਲੁੱਕ ਤੇ ਦਮਦਾਰ ਫੀਚਰਸ ਨਾਲ Tata Harrier ਲਾਂਚ, ਜਾਣੋ ਕੀਮਤ

01/23/2019 2:48:28 PM

ਆਟੋ ਡੈਸਕ- ਆਖਿਰਕਾਰ ਟਾਟਾ ਮੋਟਰ ਨੇ ਲੰਬੇ ਸਮੇਂ ਤੋਂ ਇੰਤਜ਼ਾਰ ਕੀਤੀ ਜਾ ਰਹੀ ਹੈ Tata Harrier SUV ਬੁੱਧਵਾਰ ਅੱਜ ਭਾਰਤ 'ਚ ਲਾਂਚ ਕਰ ਦਿੱਤੀ। ਟਾਟਾ ਹੈਰੀਅਰ ਨਵੇਂ OMEGARC ਪਲੇਟਫਾਰਮ 'ਤੇ ਬਣਾਈ ਗਈ ਹੈ, ਜਿਸ ਨੂੰ ਟਾਟਾ ਮੋਟਰਸ ਤੇ ਜੈਗੁਆਰ ਲੈਂਡ ਰੋਵਰ ਨੇ ਮਿਲ ਕੇ ਡਿਵੈੱਲਪ ਕੀਤਾ ਹੈ। ਟਾਟਾ ਮੋਟਰਸ ਨੇ ਨਵੀਂ ਐੱਸ. ਯੂ. ਵੀ. ਨੂੰ ਚਾਰ ਵੇਰੀਐਂਟਸ 'ਚ ਆਵੇਗੀ, ਜਿਨ੍ਹਾਂ 'ਚ XE, XM, XT ਤੇ XZ ਸ਼ਾਮਲ ਹੈ।PunjabKesari

 ਤਿੰਨ ਡਰਾਇਵਿੰਗ ਮੋਡਸ
ਟਾਟਾ ਦੀ ਇਸ ਨਵੀਂ ਐੱਸ. ਯੂ. ਵੀ 'ਚ ਤਿੰਨ ਡਰਾਇਵਿੰਗ ਮੋਡਸ ਹਨ, ਜਿਨ੍ਹਾਂ 'ਚ ਸਿਟੀ, ਈਕੋ ਤੇ ਸਪੋਰਟਸ ਸ਼ਾਮਲ ਹਨ। ਇਸ 'ਚ ਨਾਰਮਲ, ਰਫ ਤੇ ਵੇਟ ਮੋਡਸ ਦੇ ਨਾਲ ਟੇਰੇਨ ਰਿਸਪਾਂਸ ਸਿਸਟਮ ਵੀ ਉਪਲੱਬਧ ਹੈ। ਹੈਰੀਅਰ ਦੇ ਫਰੰਟ 'ਚ ਮੈਕਫਰਸਨ ਸਟਰਟਸ ਦੇ ਨਾਲ ਇੰਡਿਪੈਂਡਿਟ ਫਰੰਟ ਸਸਪੈਂਸ਼ਨ ਤੇ ਰੀਅਰ 'ਚ ਸੈਮੀ-ਇੰਡੀਪੈਂਡਿਟ ਟਵਿਸਟ ਬਲੇਡ ਸੈੱਟਅਪ ਦਿੱਤਾ ਗਿਆ ਹੈ। ਬ੍ਰੇਕਿੰਗ ਦੀ ਗੱਲ ਕਰੀਏ, ਤਾਂ ਇਸ ਦੇ ਫਰੰਟ 'ਚ ਡਿਸਕ ਤੇ ਰੀਅਰ 'ਚ ਡਰਮ ਬ੍ਰੇਕ ਹੈ।PunjabKesari
ਇੰਜਣ ਪਾਵਰ
ਹੈਰੀਅਰ ਇਕ ਹੀ ਇੰਜਣ ਆਪਸ਼ਨ 'ਚ ਪੇਸ਼ ਕੀਤੀ ਗਈ ਹੈ। ਇਸ 'ਚ 2.0-ਲਿਟਰ ਕਰਾਔਟੇਕ ਡੀਜ਼ਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 3750 rpm 'ਤੇ 140 PS ਦਾ ਪਾਵਰ ਤੇ 1750-2500 rpm 'ਤੇ 350 Nm ਪੀਕ ਟਾਰਕ ਜਨਰੇਟ ਕਰਦਾ ਹੈ। ਇਹ ਚਾਰ-ਸਿਲੰਡਰ ਮੋਟਰ 6-ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਹੈ। ਅਜੇ ਇਸ 'ਚ ਆਟੋਮੈਟਿਕ ਟਰਾਂਸਮਿਸ਼ਨ ਨਹੀਂ ਦਿੱਤਾ ਗਿਆ ਹੈ।PunjabKesari
ਫੀਚਰਸ 
ਟਾਟਾ ਹੈਰੀਅਰ ਸ਼ਾਨਦਾਰ ਫੀਚਰਸ ਨਾਲ ਲੈਸ ਐੱਸ. ਯੂ. ਵੀ ਹੈ। ਇਸ 'ਚ ਫਾਲੋ-ਮੀ-ਹੋਮ ਫੰਕਸ਼ਨ ਦੇ ਨਾਲ ਪ੍ਰੋਜੈਕਟਰ ਲੈਨਜ਼ ਹੈੱਡਲੈਂਪਸ, ਐੱਲ. ਈ. ਡੀ ਡੇ-ਟਾਈਮ ਰਨਿੰਗ ਲਾਈਟਸ, ਫਾਗ ਲੈਂਪ, ਐੱਲ. ਈ. ਡੀ ਟੇਲਲਾਈਟਸ ਤੇ ਇੰਟੀਗ੍ਰੇਟਿਡ ਟਰਨ ਇੰਡੀਕੇਟਰਸ ਦੇ ਨਾਲ ਆਊਟ ਸਾਈਡ ਰੀਅਰ ਵਿਊ ਮਿਰਰ ਹਨ।  ਕੈਬਿਨ ਫਾਕਸ ਵੁੱਡ ਇੰਸਰਟਸ ਦੇ ਨਾਲ ਬਲੈਕ ਤੇ ਬਰਾਊਨ ਕਲਰ ਥੀਮ 'ਚ ਦਿੱਤਾ ਗਿਆ ਹੈ।  ਇਸ 'ਚ ਪ੍ਰੀਮੀਅਰ ਫੈਬਰਿਕ ਤੇ ਲੈਦਰ ਅਪਹੋਲਸਟਰੀ ਦੀ ਆਪਸ਼ਨ ਵੀ ਹੈ।
 

ਪੁੱਸ਼ ਬਟਨ ਸਟਾਰਟ-ਸਟਾਪ ਫੀਚਰ
ਹੈਰੀਅਰ 'ਚ ਪੁੱਸ਼ ਬਟਨ ਸਟਾਰਟ-ਸਟਾਪ, ਸੈਮੀ-ਡਿਜੀਟਲ ਇੰਸਟਰੂਮੈਂਟ ਕੰਸੋਲ, ਮਲਟੀ-ਫੰਕਸ਼ਨ ਸਟੇਅਰਿੰਗ ਵ੍ਹੀਲ, ਹਾਈਟ ਅਡਜਸਟੇਬਲ ਡਰਾਇਵਰ ਸੀਟ, ਆਟੋ ਕਲਾਇਮੇਟ ਕੰਟਰੋਲ ਤੇ ਕੂਲਡ ਗਲਵਬਾਕਸ ਦਿੱਤਾ ਗਿਆ ਹੈ।PunjabKesari
ਐਪਲ ਕਾਰ ਪਲੇਅ, ਐਂਡ੍ਰਾਇਡ ਆਟੋ ਸਪੋਰਟ
ਇਸ ਐੱਸ. ਯੂ. ਵੀ ਦੀ ਟੱਚ-ਸਕਰੀਨ ਇੰਫੋਟੇਨਮੈਂਟ ਸਿਸਟਮ 8.8-ਇੰਚ ਦੀ ਹੈ, ਜੋ ਐਪਲ ਕਾਰ ਪਲੇਅ, ਐਂਡ੍ਰਾਇਡ ਆਟੋ, ਮਿਰਰ ਲਿੰਕ ਤੇ ਨੈਵੀਗੇਸ਼ਨ ਸਪੋਰਟ ਦੇ ਨਾਲ ਆਉਂਦਾ ਹੈ। ਟਾਪ ਵੇਰੀਐਂਟਸ 'ਚ 9-ਸਪੀਕਰ ਜੇ. ਬੀ. ਐੱਲ ਆਡੀਓ ਸਿਸਟਮ ਹੈ।

ਸੇਫਟੀ ਫੀਚਰਸ
ਇਸ ਦਮਦਾਰ ਐੱਸ. ਯੂ. ਵੀ. ਨੂੰ ਲੇਟੈਸਟ ਸੇਫਟੀ ਫੀਚਰਸ ਨਾਲ ਲੈਸ ਕੀਤਾ ਗਿਆ ਹੈ। ਇਸ 'ਚ ਸੀਟ. ਬੈਲਟ ਰਿਮਾਇੰਡਰ ਦੇ ਨਾਲ 3-ਪੁਵਾਇੰਟ ਸੀਟ-ਬੈਲਟਸ ਦਿੱਤੇ ਗਏ ਹਨ। ਐੱਸ. ਯੂ. ਵੀ 'ਚ 6-ਏਅਰਬੈਗਸ, ISOFIX ਚਾਇਲਡ ਸੀਟਸ, ਈ. ਬੀ. ਡੀ ਦੇ ਨਾਲ ਏ. ਬੀ. ਐੱਸ, ਕਾਰਨਰ ਸਟੇਬੀਲਿਟੀ ਕੰਟਰੋਲ ਦੇ ਨਾਲ ਈ. ਐੱਸ. ਪੀ, ਆਫ ਰੋਡ ਏ. ਬੀ. ਐੱਸ, ਟ੍ਰੈਕਸ਼ਨ ਕੰਟਰੋਲ, ਹਿੱਲ ਹੋਲਡ ਕੰਟਰੋਲ, ਹਿੱਲ ਡੀਸੈਂਟ ਕੰਟਰੋਲ, ਰੋਲਓਵਰ ਮਿਟਿਗੇਸ਼ਨ ਤੇ ਬ੍ਰੇਕ ਅਸਿਸਟ ਜਿਵੇਂ ਫੀਚਰਸ ਹਨ।PunjabKesari ਈ. ਬੀ. ਡੀ ਦੇ ਨਾਲ ਏ. ਬੀ. ਐੱਸ, ਪ੍ਰੋਜੈਕਟਰ ਹੈੱਡਲੈਂਪਸ, ਡਿਊਲ ਫਰੰਟ ਏਅਰਬੈਗਸ, ਰੀਅਰ ਪਾਰਕਿੰਗ ਸੈਂਸਰਸ, ਐੱਲ. ਈ. ਡੀ ਡੀ. ਆਰ. ਐੱਲ, ਸੈਂਟਰਲ ਲਾਕਿੰਗ ਤੇ ਪਾਵਰ ਵਿੰਡੋ ਜਿਹੇ ਫੀਚਰਸ ਇਸ ਦੇ ਬੇਸ ਵੇਰੀਐਂਟ X5 'ਚ ਹੀ ਉਪਲੱਬਧ ਹਨ। ਨਵੀਂ ਐੱਸ. ਯੂ. ਵੀ ਥਰਮਿਸਟੋ ਗੋਲਡ, ਕੈਲਿਸਟੋ ਕਾਪਰ, ਏਰੀਅਲ ਸਿਲਵਰ, ਟੇਲੀਸਟੋ ਗ੍ਰੇ ਤੇ ਆਰਕਸ ਵਾਈਟ ਕਲਰਸ 'ਚ ਉਤਾਰੀ ਗਈ ਹੈ।

ਡਾਇਮੇਨਸ਼ਨ
ਟਾਟਾ ਹੈਰੀਅਰ ਦੀ ਲੰਬਾਈ 4598 mm, ਚੋੜਾਈ 1894 mm ਤੇ ਉਚਾਈ 1706 mm ਹੈ। ਹੈਰੀਅਰ ਦਾ ਵ੍ਹੀਲਬੇਸ 2741 mm ਤੇ ਗਰਾਊਂਡ ਕਲਿਅਰੇਂਸ 205 mm ਹੈ। ਇਸ ਦਮਦਾਰ ਕਾਰ 'ਚ ਤੁਹਾਨੂੰ 50- ਲਿਟਰ ਦੀ ਕਪੈਸਿਟੀ ਵਾਲਾ ਫਿਊਲ ਟੈਂਕ ਮਿਲੇਗਾ। ਇਸ ਤੋਂ ਇਲਾਵਾ ਰੇਡਿਅਲ ਟਾਇਅਰ ਦੇ ਨਾਲ 17-ਇੰਚ ਦੀ ਅਲੌਏ ਵ੍ਹੀਲਜ਼ ਦਿੱਤੇ ਗਏ ਹਨ।PunjabKesariਕੀਮਤ

Tata Motors ਨੇ Harrier ਨੂੰ 12.69 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਚ ਬਾਜ਼ਾਰ 'ਚ ਉਤਾਰੀ ਹੈ। ਟਾਟਾ ਹੈਰੀਅਰ ਦਾ ਟਾਪ ਮਾਡਲ ਐਕਸ. ਜ਼ੈਡ ਵੇਰੀਐਂਟ ਹੈ ਜਿਸ ਦੀ ਦਿੱਲੀ ਐਕਸ ਸ਼ੋਅਰੂਮ ਕੀਮਤ 16.25 ਲੱਖ ਰੁਪਏ ਤੱਕ ਜਾਂਦੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਹੈਰੀਅਰ ਦੇ ਐਕਸ.ਐੱਮ ਵੇਰੀਐਂਟ ਦੀ ਐਕਸ ਸ਼ੋਅਰੂਮ ਕੀਮਤ 13.75 ਲੱਖ ਰੁਪਏ ਰੱਖੀ ਹੈ, ਉਥੇ ਹੀ SUV ਦੇ ਐਕਸ. ਟੀ. ਵੇਰੀਐਂਟ ਲਈ ਗਾਹਕਾਂ ਨੂੰ 14.95 ਲੱਖ ਰੁਪਏ ਐਕਸ ਸ਼ੋਅਰੂਮ ਕੀਮਤ ਹੋਵੇਗੀ।PunjabKesari


Related News