''ਤਹਿਲਕਾ'' ਮਚਾਉਣ ਆ ਰਿਹੈ 200MP ਕੈਮਰਾ ਵਾਲਾ ਇਹ ਫੋਨ!
Thursday, Oct 02, 2025 - 05:30 PM (IST)

ਗੈਜੇਟ ਡੈਸਕ- ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਰੁਕ ਜਾਓ ਕਿਉਂਕਿ Vivo V60e 5G ਸਮਾਰਟਫੋਨ ਅਗਲੇ ਹਫਤੇ ਲਾਂਚ ਹੋਣ ਵਾਲਾ ਹੈ। ਇਹ ਨਵਾਂ Vivo ਫੋਨ ਮਿਡ-ਰੇਂਜ ਸੈਗਮੈਂਟ ਵਿੱਚ ਐਡਵਾਂਸਡ ਫੀਚਰਜ਼ ਦੇ ਨਾਲ ਲਾਂਚ ਕੀਤਾ ਜਾਵੇਗਾ ਤਾਂ ਜੋ ਨਵੇਂ ਫੋਨ ਦੀ ਭਾਲ ਕਰ ਰਹੇ ਗਾਹਕਾਂ ਨੂੰ ਲੁਭਾਇਆ ਜਾ ਸਕੇ। ਲਾਂਚ ਤੋਂ ਪਹਿਲਾਂ, ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਆਉਣ ਵਾਲਾ ਫੋਨ 200-ਮੈਗਾਪਿਕਸਲ ਕੈਮਰਾ ਸੈਂਸਰ ਦੇ ਨਾਲ ਆਵੇਗਾ। ਜੇਕਰ ਤੁਸੀਂ ਵੀ ਇਸ ਫੋਨ ਦੇ ਲਾਂਚ ਦੀ ਉਡੀਕ ਕਰ ਰਹੇ ਹੋ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਕਦੋਂ ਲਾਂਚ ਹੋਵੇਗਾ ਅਤੇ ਇਹ ਕਿਹੜੇ ਫੀਚਰਜ਼ ਨਾਲ ਆਏਗਾ।
Vivo V60e 5G ਦੇ ਫੀਚਰਜ਼
ਕੈਮਰਾ- ਰੀਅਰ 'ਚ 200MP ਕੈਮਰਾ ਤੋਂ ਇਲਾਵਾ ਫਰੰਟ 'ਚ ਸੈਲਫੀ ਲਈ 50 ਮੈਗਾਪਿਕਸਲ ਦਾ ਕੈਮਰਾ ਸੈਂਸਰ ਮਿਲੇਗਾ। ਫੋਨ ਦੇ ਪਿਛਲੇ ਹਿੱਸੇ 'ਚ 200MP ਪ੍ਰਾਈਮਰੀ ਕੈਮਰੇ ਤੋਂ ਇਲਾਵਾ 8 ਮੈਗਾਪਿਕਸਲ ਦਾ ਵਾਈਡ ਐਂਗਲ ਕੈਮਰਾ ਸੈਂਸਰ ਮਿਲੇਗਾ।
ਕਲਰ ਆਪਸ਼ਨ- ਵੀਵੋ ਦੇ ਇਸ ਅਪਕਮਿੰਗ ਫੋਨ ਨੂੰ Noble Gold ਅਤੇ Elite Purple ਰੰਗ 'ਚ ਪੇਸ਼ ਕੀਤਾ ਜਾਵੇਗਾ।
ਡਿਸਪਲੇਅ- ਵੀਵੋ ਦੇ ਇਸ ਸਮਾਰਟਫੋਨ ਨੂੰ ਅਲਰਟਾ ਸਲਿਮ ਕਵਾਡ ਕਰਵਡ ਸਕਰੀਨ ਦੇ ਨਾਲ ਲਾਂਚ ਕੀਤਾ ਜਾਵੇਗਾ।
ਬੈਟਰੀ- ਫੋਨ 6500mAH ਦੀ ਦਮਦਾਰ ਬੈਟਰੀ ਨਾਲ ਆਏਗਾ ਜੋ 90 ਵਾਟ ਫਲੈਸ਼ ਚਾਰਜ ਨੂੰ ਸਪੋਰਟ ਕਰੇਗੀ।
ਆਪਰੇਟਿੰਗ ਸਿਸਟਮ- ਕੰਪਨੀ ਵੱਲੋਂ ਗਾਹਕਾਂ ਨੂੰ ਇਸ ਫੋਨ ਦੇ ਨਾਲ 5 ਸਾਲਾਂ ਤਕ ਸਕਿਓਰਿਟੀ ਅਪਡੇਟਸ ਮਿਲਦੇ ਰਹਿਣਗੇ ਅਤੇ 3 ਸਾਲਾਂ ਤਕ ਆਪਰੇਟਿੰਗ ਸਿਸਟਮ ਦਿੱਤੇ ਜਾਣਗੇ।
ਫੋਨ ਨੂੰ 8GB/128GB. 8GH/256GB ਅਤੇ 12GB/256GB ਸਟੋਰੇਜ ਆਪਸ਼ਨ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਇਨ੍ਹਾਂ ਮਾਡਲਾਂ ਦੀ ਕੀਮਤ 28749 ਰੁਪਏ, 30749 ਰੁਪਏ ਅਤੇ 32749 ਰੁਪਏ ਹੋ ਸਕਦੀ ਹੈ। ਦੱਸ ਦੇਈਏ ਕਿ ਫੋਨ ਦੀਆਂ ਕੀਮਤਾਂ ਨੂੰ ਲੈ ਕੇ ਫਿਲਹਾਲ ਕੰਪਨੀ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ।