15 ਸਾਲ ਦਾ ਹੋਇਆ ਗੂਗਲ ਮੈਪ, ਕੰਪਨੀ ਨੇ ਬਦਲਿਆ ਡਿਜ਼ਾਈਨ ਤੇ ਆਈਕਨ

02/06/2020 10:06:08 PM

ਗੈਜੇਟ ਡੈਸਕ—ਗੂਗਲ ਮੈਪ ਹੁਣ 15 ਸਾਲ ਦਾ ਹੋ ਗਿਆ ਹੈ। 15ਵੀਂ ਵਰ੍ਹੇਗੰਢ ਮੰਨਾਉਂਦੇ ਹੋਏ ਕੰਪਨੀ ਨੇ ਗੂਗਲ ਮੈਪਸ ਦਾ ਨਵਾਂ ਆਈਕਨ ਜਾਰੀ ਕੀਤਾ ਹੈ। ਸਿਰਫ ਆਈਕਨ ਹੀ ਨਹੀਂ ਬਲਕਿ ਮੈਪਸ ਨੂੰ ਰੀਡਿਜ਼ਾਈਨ ਵੀ ਕੀਤਾ ਗਿਆ ਹੈ। ਗੂਗਲ ਮੈਪਸ ਦੇ ਕੁਝ ਫੀਚਰਸ ਨੂੰ ਵੀ ਰੀਡਿਜ਼ਾਈਨ ਕੀਤਾ ਗਿਆ ਹੈ। ਗੂਗਲ ਮੈਪਸ ਦੇ ਨਵੇਂ ਆਈਕਨ ਦੀ ਗੱਲ ਕਰੀਏ ਤਾਂ ਇਥੇ ਗੂਗਲ ਮੈਪ ਨੂੰ ਪਿਨ ਦੀ ਤਰ੍ਹਾਂ ਵ੍ਹਾਈਟ ਬੈਕਗ੍ਰਾਊਂਡ 'ਤੇ ਰੱਖਿਆ ਗਿਆ ਹੈ। ਇਸ 'ਚ ਗੂਗਲ ਦੇ ਆਪਣੇ ਸਿਗਨੇਚਰ ਕਲਰਸ ਹਨ। ਨਵਾਂ ਆਈਕਨ ਨਵੀਂ ਅਪਡੇਟ ਨਾਲ ਆਈ.ਓ.ਐੱਸ. ਅਤੇ ਐਂਡ੍ਰਾਇਡ ਸਮਾਰਟਫੋਨ ਯੂਜ਼ਰਸ ਨੂੰ ਮਿਲੇਗਾ।

ਗੂਗਲ ਦੇ ਦੂਜੇ ਆਈਕਨ ਦੇ ਆਧਾਰ 'ਤੇ ਹੀ ਇਸ ਨੂੰ ਬਦਲਿਆ ਗਿਆ ਹੈ। ਗੂਗਲ ਮੈਪਸ ਦੇ ਇੰਟਰਫੇਸ 'ਚ ਵੀ ਕੁਝ ਬਦਲਾਅ ਹੈ। ਬਾਟਮ 'ਚ ਦੋ ਟੈਬ-ਕਾਨਟ੍ਰੀਬਿਊਟ ਅਤੇ ਅਪਡੇਟ ਹਨ। For You ਟੈਬ ਨੂੰ Saved ਟੈਬ ਤੋਂ ਰਿਪਲੇਸ ਕੀਤਾ ਗਿਆ ਹੈ। ਗੂਗਲ ਨੇ ਮੈਪਸ 'ਚ ਕੁਝ ਨਵੇਂ ਫੀਚਰਸ ਵੀ ਦਿੱਤੇ ਹਨ ਜੋ ਮਾਰਚ ਤੋਂ ਤੁਹਾਡੇ ਫੋਨ 'ਚ ਦਿਖਣ ਲੱਗਣਗੇ। ਕ੍ਰਾਊਡਸੋਰਸ ਇਨਫਾਰਮੇਸ਼ਨ 'ਤੇ ਫੋਕਸ ਕੀਤਾ ਗਿਆ ਹੈ ਤਾਂ ਕਿ ਪਬਲਿਕ ਟ੍ਰਾਂਸਪੋਰਟ ਦੀਆਂ ਜਾਣਕਾਰੀਆਂ ਜ਼ਿਆਦਾ ਸਟੀਕ ਹੋ ਸਕੇ। ਨਵੀਂ ਅਪਡੇਟ ਤਹਿਤ ਹੁਣ ਤੁਸੀਂ ਟ੍ਰੇਨ ਜਾਂ ਬੱਸ 'ਚ ਕ੍ਰਾਊਡ ਤੋਂ ਇਲਾਵ ਟੈਂਪ੍ਰੇਚਰ ਅਤੇ ਵ੍ਹੀਲ ਚੇਅਰ ਐਕਸੈਸੀਬਿਲਿਟੀ ਵਰਗੀਆਂ ਜਾਣਕਾਰੀਆਂ ਵੀ ਅਪਲੋਡ ਕਰ ਸਕੋਗੇ। ਗੂਗਲ ਮੈਪਸ 'ਚ Augmented Reality ਲਾਈਵ ਵਿਊ ਫੀਚਰ ਵੀ ਦਿੱਤਾ ਗਿਆ ਹੈ। ਇਸ ਦੇ ਤਹਿਤ ਹੁਣ ਲੋਕੇਸ਼ਨ ਬਿਨਾਂ 3ਡੀ ਆਨ ਕੀਤੇ ਗਏ ਆਸਾਨੀ ਨਾਲ ਆਗਮੈਂਟੇਡ ਰੀਅਲਟੀ ਤਹਿਤ ਦਿਖੇਗੀ।


Karan Kumar

Content Editor

Related News