ਪਿਛਲੇ 2 ਮਹੀਨਿਆਂ ’ਚ ਪਲੇਅ ਸਟੋਰ ’ਚੋਂ ਡਿਲੀਟ ਕੀਤੀਆਂ ਗਈਆਂ 112 ਖਤਰਨਾਕ ਐਪਸ

01/14/2019 10:40:49 AM

ਫੋਨ ’ਚ ਇੰਸਟਾਲ ਹਨ ਤਾਂ ਹੁਣੇ ਕਰੋ ਰਿਮੂਵ
ਗੈਜੇਟ ਡੈਸਕ– ਇਸ ਗੱਲ ’ਤੇ ਚਰਚੇ ਕਦੇ ਖਤਮ ਨਹੀਂ ਹੋਣਗੇ ਕਿ ਸਮਾਰਟਫੋਨ ਆਪ੍ਰੇਟਿੰਗ ਸਿਸਟਮ ਦੇ ਮਾਮਲੇ ਵਿਚ ਐਂਡ੍ਰਾਇਡ ਬਿਹਤਰ ਹੈ ਜਾਂ iOS ਪਰ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ iOS ਦੇ ਮੁਕਾਬਲੇ ਐਂਡ੍ਰਾਇਡ ’ਚ ਜ਼ਿਆਦਾ ਬਗਸ ਮਿਲੇ ਹਨ ਅਤੇ ਇਹ ਜ਼ਿਆਦਾ ਮਾਲਵੇਅਰਸ ਦੀ ਲਪੇਟ ’ਚ ਆਉਂਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪਿਛਲੇ 2 ਮਹੀਨਿਆਂ ਵਿਚ ਪਲੇਅ ਸਟੋਰ ’ਚ 112 ਖਤਰਨਾਕ ਐਪਸ ਦਾ ਪਤਾ ਲਾਇਆ ਗਿਆ ਹੈ, ਜਿਨ੍ਹਾਂ ਨੂੰ ਹੁਣ ਰਿਮੂਵ ਕਰ ਦਿੱਤਾ ਗਿਆ ਹੈ ਪਰ ਹੋ ਸਕਦਾ ਹੈ ਕਿ ਇਹ ਅਜੇ ਵੀ ਤੁਹਾਡੇ ਸਮਾਰਟਫੋਨ ਵਿਚ ਇੰਸਟਾਲ ਹੋਣ, ਇਸ ਲਈ ਇਨ੍ਹਾਂ ਨੂੰ ਹੁਣੇ ਰਿਮੂਵ ਕੀਤੇ ਜਾਣ ਦੀ ਲੋੜ ਹੈ।

PunjabKesari

ਕਿਵੇਂ ਨੁਕਸਾਨ ਪਹੁੰਚਾਉਂਦੀਆਂ ਹਨ ਐਪਸ
ਮਾਲਵੇਅਰ ਤੋਂ ਪ੍ਰਭਾਵਿਤ ਇਨ੍ਹਾਂ ਐਪਸ ਵਿਚ ਇਕ ਐਡ ਸ਼ੋਅ ਹੁੰਦੀ ਹੈ, ਜਿਸ ’ਤੇ ਕਲਿੱਕ ਕਰਨ ’ਤੇ ਯੂਜ਼ਰ ਖਤਰਨਾਕ ਵੈੱਬਸਾਈਟ ’ਤੇ ਪਹੁੰਚ ਜਾਂਦਾ ਹੈ, ਜਿਥੇ ਉਸ ਤੋਂ ਬੈਂਕ ਡਿਟੇਲ ਤੇ ਹੋਰ ਕਿਸਮ ਦੀ ਜਾਣਕਾਰੀ ਲਈ ਜਾਂਦੀ ਹੈ। ਇਸ ਨਾਲ ਉਹ ਖਤਰਨਾਕ ਅਟੈਕ ਦਾ ਸ਼ਿਕਾਰ ਬਣ ਸਕਦਾ ਹੈ। ਮਾਲਵੇਅਰ ਤੋਂ ਪ੍ਰਭਾਵਿਤ ਐਪਸ ਤੁਹਾਡੇ ਫੋਨ ਦੀ ਬੈਟਰੀ ਨੂੰ ਜਲਦੀ ਡਰੇਨ ਕਰ ਦਿੰਦੀਆਂ ਹਨ ਅਤੇ ਫੋਨ ਨੂੰ ਹੈਂਗ ਕਰਨ ਦਾ ਕੰਮ ਕਰਦੀਆਂ ਹਨ।

PunjabKesari

ਅਟੈਕ ਹੋਣ ਦਾ ਸਭ ਤੋਂ ਵੱਡਾ ਕਾਰਨ
ਐਂਡ੍ਰਾਇਡ ਸਮਾਰਟਫੋਨਜ਼ ’ਤੇ ਅਟੈਕ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਹ ਇਕ ਓਪਨ ਸੋਰਸ ਆਪ੍ਰੇਟਿੰਗ ਸਿਸਟਮ ਹੈ। 
ਐਪਲ ਆਪਣੇ ਐਪ ਸਟੋਰ ’ਚ ਐਪਲੀਕੇਸ਼ਨਜ਼ ਮੁਹੱਈਆ ਕਰਵਾਉਣ ਲਈ ਸਕਿਓਰ ਪ੍ਰੋਸੈੱਸ ਅਪਣਾਉਂਦੀ ਹੈ ਤਾਂ ਜੋ ਮਾਲਵੇਅਰ ਤੋਂ ਬਚਿਆ ਜਾ ਸਕੇ, ਉੱਥੇ ਹੀ ਗੂਗਲ ਪਲੇਅ ਸਟੋਰ ’ਤੇ ਡਿਵੈੱਲਪਰ ਆਸਾਨੀ ਨਾਲ ਖਤਰਨਾਕ ਐਪਸ ਅਪਲੋਡ ਕਰ ਦਿੰਦੇ ਹਨ। ਇਹੋ ਕਾਰਨ ਹੈ ਕਿ ਐਂਡ੍ਰਾਇਡ ਆਪ੍ਰੇਟਿੰਗ ਸਿਸਟਮ ਮਾਲਵੇਅਰ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ।

PunjabKesari

ਇਨ੍ਹਾਂ ਐਪਸ ਨੂੰ ਤੁਰੰਤ ਰਿਮੂਵ ਕਰਨ ਦੀ ਲੋੜ
- ਨਵੰਬਰ 2018 ਵਿਚ ਰਿਮੂਵ ਕੀਤੀਆਂ ਗਈਆਂ ਬੁਰੀਆਂ ਐਪਸ ਦੀ ਸੂਚੀ ਵਿਚ ਟਾਰਗੋ ਟਰੱਕ ਸਿਮੁਲੇਟਰ, ਐਕਸਟ੍ਰੀਮ ਕਾਰ ਡਰਾਈਵਿੰਗ ਰੇਸਿੰਗ, ਕਾਰ ਡਰਾਈਵਿੰਗ ਸਿਮੁਲੇਟਰ ਤੇ ਲਗਜ਼ਰੀ ਕਾਰ ਪਾਰਕਿੰਗ ਵਰਗੀਆਂ ਐਪਸ ਸ਼ਾਮਲ ਕੀਤੀਆਂ ਗਈਆਂ।
- ਦਸੰਬਰ 2018 ਦੀ ਸੂਚੀ ਵਿਚ ਅਟੈਕ, ਸਪਾਗਰਕਲ ਫਲੈਸ਼ ਲਾਈਟ, ਜ਼ੌਂਬੀ ਕਿੱਲਰ, ਸਪੇਸ ਰਾਕੇਟ, ਕਲਰ ਟਾਈਲਸ, ਐਨੀਮਲ ਮੈਚ ਵਰਗੀਆਂ ਐਪਸ ਸ਼ਾਮਲ ਕੀਤੀਆਂ ਗਈਆਂ ਹਨ।
- ਜਨਵਰੀ 2019 ਦੀ ਸੂਚੀ ਵਿਚ ਸਪੋਰਟ ਟੀ. ਵੀ., ਟੀ. ਵੀ. ਵਰਲਡ, ਰਿਮੋਟ ਕੰਟਰੋਲ ਤੇ ਮੋਟੋ ਰੇਸਿੰਗ ਵਰਗੀਆਂ ਐਪਸ ਨੂੰ ਖਤਰਨਾਕ ਮੰਨਿਆ ਗਿਆ ਹੈ, ਜੋ ਤੁਹਾਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਨ੍ਹਾਂ ਨੂੰ ਤੁਰੰਤ ਸਮਾਰਟਫੋਨ ’ਚੋਂ ਰਿਮੂਵ ਕਰਨ ਦੀ ਲੋੜ ਹੈ।

PunjabKesari

2017 ’ਚ ਵੀ ਰਿਮੂਵ ਕੀਤੀਆਂ ਗਈਆਂ ਸਨ 7 ਲੱਖ ਐਪਸ
ਗੂਗਲ ਵਲੋਂ ਨਿਰਧਾਰਤ ਕੀਤੀਆਂ ਗਈਆਂ ਨੀਤੀਆਂ ਦੀ ਉਲੰਘਣਾ ਹੋਣ ’ਤੇ ਸਾਲ 2017 ਵਿਚ 7 ਲੱਖ ਐਪਸ ਰਿਮੂਵ ਕੀਤੀਆਂ ਗਈਆਂ ਸਨ ਅਤੇ ਪਿਛਲੇ ਸਾਲ ਮਤਲਬ 2018 ’ਚ ਵੀ ਹਜ਼ਾਰਾਂ ਐਪਸ ਨੂੰ ਰਿਮੂਵ ਕੀਤਾ ਗਿਆ ਸੀ।

PunjabKesari

ਪਲੇਅ ਸਟੋਰ ਨੂੰ ਸੁਰੱਖਿਅਤ ਬਣਾਉਣ ਦੇ ਕੰਮ ’ਚ ਲੱਗੀ ਗੂਗਲ
ਗੂਗਲ ਨੇ ਕਿਹਾ ਹੈ ਕਿ ਉਹ ਪਲੇਅ ਸਟੋਰ ਨੂੰ ਸੁਰੱਖਿਅਤ ਬਣਾਉਣ ਲਈ ਨਵੇਂ ਮਸ਼ੀਨ ਲਰਨਿੰਗ ਮਾਡਲਜ਼ ਤੇ ਤਕਨੀਕਾਂ ’ਤੇ ਕੰਮ ਕਰ ਰਹੀ ਹੈ ਤਾਂ ਜੋ ਬੁਰੀਆਂ ਐਪਸ ਦਾ ਪਤਾ ਲਾਇਆ ਜਾ ਸਕੇ ਅਤੇ ਡਿਵੈੱਲਪਰਸ ਨੂੰ ਇਸ ਤਰ੍ਹਾਂ ਦੀਆਂ ਐਪਸ ਨੂੰ ਮੁੜ ਪਲੇਅ ਸਟੋਰ ’ਤੇ ਮੁਹੱਈਆ ਕਰਵਾਉਣ ਤੋਂ ਰੋਕਿਆ ਜਾ ਸਕੇ।


Related News