10 ਸਾਲ ਦੇ ਬੱਚੇ ਨੇ ਇੰਝ ਬ੍ਰੇਕ ਕੀਤਾ iPhone X ਦਾ ਫੇਸ ਆਈ. ਡੀ. ਲਾਕ

Wednesday, Nov 15, 2017 - 01:39 PM (IST)

ਜਲੰਧਰ- ਐਪਲ ਨੇ ਹਾਲ ਹੀ 'ਚ ਆਪਣੀ 10ਵੀਂ ਜਨਮਦਿਨ ਦੇ ਮੌਕੇ 'ਤੇ ਆਪਣਾ ਫਲੈਗਸ਼ਿਪ ਸਮਾਰਟਫੋਨ iPhone X ਲਾਂਚ ਕੀਤਾ ਸੀ। ਇਹ ਫੋਨ ਭਾਰਤ ਸਮੇਤ ਹੋਰ ਕਈ ਦੇਸ਼ਾਂ 'ਚ ਸੇਲ ਲਈ ਆ ਚੁੱਕਿਆ ਹੈ। ਇਸ ਆਈਫੋਨ ਐਕਸ 'ਚ ਦਿੱਤੇ ਗਏ Face ID ਫੀਚਰਸ ਦੀ ਸਭ ਤੋਂ ਜ਼ਿਆਦਾ ਚਰਚਾ ਹੈ। ਕੰਪਨੀ ਨੇ iPhone X 'ਚ Face ID ਹੋਣ ਦੇ ਕਾਰਨ ਫਿੰਗਰਪ੍ਰਿੰਟ ਸਕੈਨਰ ਨੂੰ ਹਟਾਇਆ ਸੀ। ਕੰਪਨੀ ਨੇ ਲਾਂਚ ਈਵੇਂਟ ਦੇ ਦੌਰਾਨ ਇਸ ਗੱਲ ਦਾ ਦਾਅਵਾ ਕੀਤਾ ਸੀ ਕਿ ਇਹ ਕਿਸੇ ਮਾਸਕ ਨਾਲ ਅਨਲਾਕ ਨਹੀਂ ਹੋ ਪਾਵੇਗਾ। ਪਰ ਕੁੱਝ ਸਮਾਂ ਪਹਿਲਾਂ ਆਈ ਖਬਰ ਮੁਤਾਬਕ ਇਕ ਸ਼ਖਸ ਨੇ ਅਜਿਹਾ ਕਰ ਕੇ ਵਿਖਾਇਆ ਉਥੇ ਹੀ, ਫਿਰ ਇਕ ਵਾਰ ਐਪਲ iPhone X ਦੀ Face ID ਬਾਇਓਮੀਟ੍ਰਿਕ ਸਕਿਓਰਿਟੀ ਫੀਚਰ ਸਵਾਲਾਂ ਦੇ ਘੇਰੇ 'ਚ ਆ ਗਿਆ ਹੈ।

ਇਸ ਵਾਰ ਇਕ ਅਜਿਹੀ ਹੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ 10 ਸਾਲਾਂ ਦੇ ਬੱਚੇ ਨੇ iPhone X 'ਚ ਦਿੱਤੇ ਗਏ Face ID ਫੀਚਰ ਦੀ ਮਦਦ ਨਾਲ ਆਪਣੀ ਮਾਂ ਦੇ iPhone X ਨੂੰ ਅਨਲਾਕ ਕਰ ਰਿਹਾ ਹੈ।  ਤੁਸੀਂ ਹੇਠਾਂ ਦਿੱਤੀ, ਵੀਡੀਓ 'ਚ ਵੇਖ ਸਕਦੇ ਹੋ ਕਿ ਔਰਤ ਨੇ ਆਪਣੇ iPhone X ਨੂੰ Face ID ਫੀਚਰ ਨਾਲ ਲਾਕ ਕੀਤਾ ਸੀ ਅਤ ਉਸਦੇ ਬੇਟੇ ਨੇ ਫੋਨ ਨੂੰ ਆਪਣੇ ਫੇਸ ਨਾਲ ਅਨਲਾਕ ਕਰ ਦਿੱਤਾ।

 


Related News