ਉਡਣ ਵਾਲੀਆਂ ਕਾਰਾਂ ਬਣਾਉਣ ਲਈ ਕੰਪਨੀਆਂ ''ਚ ਦੌੜ
Friday, May 05, 2017 - 04:23 PM (IST)

ਜਲੰਧਰ- ਜਿਥੇ ਕਈ ਕੰਪਨੀਆਂ ਛੋਟੀਆਂ ਗੱਡੀਆਂ ਤੇ ਵਿਅਕਤੀਗਤ ਜਹਾਜ਼ ਬਣਾ ਰਹੀਆਂ ਹਨ, ਉਥੇ ਹੀ ਜ਼ਿਆਦਾਤਰ ਕੰਪਨੀਆਂ ਸ਼ਹਿਰੀ ਟ੍ਰੈਫਿਕ ਨਾਲ ਨਿਪਟਣ ਲਈ ਜ਼ਮੀਨ ''ਤੇ ਚੱਲਣ ਅਤੇ ਉਡਣ ਵਾਲੇ ਵਾਹਨ ਬਣਾਉਣ ਵਿਚ ਸਮਰੱਥ ਹੋ ਗਈਆਂ ਹਨ
ਉਬੇਰ ਐਲੀਵੇਟ : ਔਰੋਰਾ
ਦੁਬਈ ਅਤੇ ਟੈਕਸਾਸ ਵਿਚ ਏਅਰ ਟੈਕਸੀ ਸੇਵਾ ਦੀ ਯੋਜਨਾ ਲਈ ਹੋਇਆ ਇਲੈਕਟ੍ਰਿਕ ਵੀ.ਟੀ.ਓ. ਐੱਲ. ਮਾਡਲ ਦਾ ਪ੍ਰੀਖਣ।
ਲਿਬਰਟੀ :
ਵਿਸਤਾਰਿਤ ਰੋਟਰਸ ਦੇ ਨਾਲ ਪੂਰੀ ਤਰ੍ਹਾਂ ਪ੍ਰਮਾਣਿਤ ਡਚ ਡਿਜ਼ਾਈਨਡ ਰੋਡੇਬਲ ਜਾਇਰੋਕੋਪਟਰ ਪਹਿਲੀ ਡਲਿਵਰੀ 2018 ਵਿਚ
ਟੈਰਾਫੁਗੀਆ ਟ੍ਰਾਂਜ਼ਿਸ਼ਨ :
ਰੋਡ-ਲੀਗਲ ਏਅਰਕ੍ਰਾਫਟ ਮੁੜਨ ਵਾਲੇ ਪਰਾਂ ਨਾਲ । ਉਤਪਾਦਨ 2019 ਤੱਕ ਆਉਣ ਦੀ ਯੋਜਨਾ।
ਲਿਲੀਅਮ :
ਏਰੀਅਲ ਟੈਕਸੀ ਪ੍ਰੋਟੋਟਾਈਪ ਫਲਾਈਟ- ਜਰਮਨੀ ਵਿਚ ਟੈਸਟ ਕੀਤਾ ਗਿਆ। ਇਸ ਨੂੰ ਇਲੈਕਟ੍ਰਿਕ ਜੈੱਟ ਇੰਜਨ ਨਾਲ ਊਰਜਾ ਮਿਲਦੀ ਹੈ, ਜੋ ਵਾਹਨ ਨੂੰ ਉੱਪਰ ਤੋਂ ਹੇਠਾਂ ਅਤੇ ਸੱਜੇ ਤੋਂ ਖੱਬੇ ਮੋੜ ਸਕਦਾ ਹੈ।
ਈਹੈਂਗ 184
ਦੁਬਈ ਵਿਚ 2017 ''ਚ ਮੁਸਾਫਰਾਂ ਲਈ ਲਾਂਚ ਹੋਣ ਵਾਲੀ ਪਹਿਲੀ ਚਾਲਕ ਰਹਿਤ ਏਰੀਅਲ ਟੈਕਸੀ ਸੇਵਾ।
ਏਅਰੋਮੋਬਿਲ :
ਸਲੋਵਾਕੀਆ ਆਧਾਰਿਤ ਸਟਾਰਟਅਪ ਉੱਡਣ ਵਾਲੀ ਕਾਰ ਦਾ ਅਗਲਾ ਆਰਡਰ 1.2 ਮਿਲੀਅਨ ਡਾਲਰ ਵਿਚ ਲੈ ਰਹੀ ਹੈ। 2020 ਤੱਕ ਸ਼ੁਰੂ ਹੋਣ ਦੀ ਸੰਭਾਵਨਾ।
ਕਿੱਟੀ ਹਾਕ :
ਇਕ ਸੀਟ ਵਾਲਾ ਅਲਟ੍ਰਾਲਾਈਟਿੰਗ ਫਲਾਇੰਗ ਵਾਹਨ, ਜੋ ਕਿ 2017 ਵਿਚ ਲਾਂਚ ਕਰਨ ਲਈ ਪ੍ਰਸਤਾਵਿਤ ਹੈ। ਗੂਗਲ ਦੇ ਲੈਰੀ ਪੇਜ ਵਲੋਂ ਇਸ ਯੋਜਨਾ ਨੂੰ ਸਮਰਥਨ ਮਿਲਿਆ।
ਏਅਰਬੱਸ ਪੋਪ-ਅਪ
ਦੋ ਵਿਅਕਤੀਆਂ ਦੇ ਬੈਠਣ ਯੋਗ ਸਵੈਚਲਿਤ ਵਾਹਨ, ਜੋ ਡਰਾਈਵਿੰਗ ਲਈ ਪਹੀਆਂ ਦੇ ਸੈੱਟ ਨਾਲ ਜੁੜੇਗਾ ਅਤੇ ਹਵਾ ਵਿਚ ਜਾਣ ਲਈ ਕਵੈਡਕਾਪਟਰ ਮਡਿਊਲ ਦੀ ਵਰਤੋਂ ਕਰੇਗਾ
ਸਿਟੀ ਹਾਕ :
ਚਾਰ ਸੀਟਾਂ ਵਾਲੀ ਵੀ. ਟੀ. ਓ. ਐੱਲ. ਉੱਡਣ ਵਾਲੀ ਕਾਰ ਵਿਕਾਸ ਅਧੀਨ ਅੰਦਰੂਨੀ ਰੋਟਰ ਬਲੇਡਜ਼ ਦੀ ਵਿਸ਼ੇਸ਼ਤਾ ਵਾਲੀ ਇਹ ਕਾਰ ਇਸਰਾਈਲੀ ਕਾਰਮੋਰੈਂਟ ਡਰੋਨ ਏਅਰਕ੍ਰਾਫਟ ''ਤੇ ਆਧਾਰਿਤ ਹੈ।