ਨੈੱਟਫਲਿਕਸ ਦੇ 1.3 ਲੱਖ ਯੂਜ਼ਰ ਘਟੇ, ਸ਼ੇਅਰ 12 ਫ਼ੀਸਦੀ ਡਿੱਗੇ
Friday, Jul 19, 2019 - 12:20 AM (IST)

ਕੈਲੀਫੋਰਨੀਆ— ਵੀਡੀਓ ਸਟ੍ਰੀਮਿੰਗ ਕੰਪਨੀ ਨੈੱਟਫਲਿਕਸ ਦੇ ਅਪ੍ਰੈਲ-ਜੂਨ ਤਿਮਾਹੀ ਦੇ ਨਤੀਜੇ ਚੰਗੇ ਨਹੀਂ ਰਹੇ। ਅਮਰੀਕਾ ’ਚ 1.3 ਲੱਖ ਸਬਸਕ੍ਰਾਈਬਰ ਘਟ ਗਏ। ਵਿਸ਼ਲੇਸ਼ਕਾਂ ਨੇ 3.52 ਲੱਖ ਵਧਣ ਦਾ ਅੰਦਾਜ਼ਾ ਪ੍ਰਗਟਾਇਆ ਸੀ। ਅਮਰੀਕਾ ਤੋਂ ਬਾਹਰ ਕੰਪਨੀ ਨੇ 28 ਲੱਖ ਸਬਸਕ੍ਰਾਈਬਰ ਜੋਡ਼ੇ। ਵਿਸ਼ਲੇਸ਼ਕਾਂ ਨੂੰ 48 ਲੱਖ ਵਧਣ ਦੀ ਉਮੀਦ ਸੀ। ਨਤੀਜਿਆਂ ਦਾ ਅਸਰ ਕੰਪਨੀ ਦੇ ਸ਼ੇਅਰ ’ਤੇ ਹੋਇਆ। ਬੁੱਧਵਾਰ ਨੂੰ ਆਫਟਰ ਆਵਰ ਟਰੇਡਿੰਗ ’ਚ ਨੈੱਟਫਲਿਕਸ ਦਾ ਸ਼ੇਅਰ 12 ਫ਼ੀਸਦੀ ਡਿੱਗ ਗਿਆ। ਇਸ ਨਾਲ ਮਾਰਕੀਟ ਕੈਪ 21.5 ਅਰਬ ਡਾਲਰ (1.5 ਲੱਖ ਕਰੋਡ਼ ਰੁਪਏ) ਘਟ ਕੇ 138.5 ਅਰਬ ਡਾਲਰ ਰਹਿ ਗਿਆ।