ਫਾਫੜਾ ਬਣਾਉਣ ਦਾ ਤਰੀਕਾ ਬਹੁਤ ਹੀ ਅਸਾਨ, ਜ਼ਰੂਰ ਬਣਾਓ

09/13/2016 2:53:52 PM

ਜਲੰਧਰ — ਫਾਫੜਾ ਗੁਜਰਾਤ ਦਾ ਇਕ ਮਸ਼ਹੂਰ ਨਮਕੀਨ ਹੈ ਜੋ ਕਿ ਗਰਮਾ ਗਰਮ ਜਲੇਬੀ, ਕੜੀ ਅਤੇ ਹਰੀ ਮਿਰਚ ਨਾਲ ਖਾਇਆ ਜਾਂਦਾ ਹੈ। ਇਸ ਫਾਫੜੇ ਦੇ ਮੋਦੀ ਜੀ ਵੀ ਬੜੇ ਫੈਨ ਹਨ। ਤੁਸੀਂ ਵੀ ਘਰ ''ਚ ਇਹ ਨਮਕੀਨ ਨੂੰ ਆਸਾਨੀ ਨਾਲ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਘਰ ''ਚ ਹੀ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀ : 
2 ਕੱਪ ਵੇਸਨ
1 ਛੋਟਾ ਚਮਚ ਬੇਕਿੰਗ ਸੋਡਾ
ਇਕ ਛੋਟਾ ਚਮਚ ਅਜ਼ਵਾਇਨ(ਪੀਸੀ ਹੋਈ)
4-5 ਹਰੀ ਮਿਰਚ
ਨਮਕ ਸੁਆਦ
ਤਲਣ ਲਈ ਤੇਲ
ਬਣਾਉਣ ਲਈ ਵਿਧੀ : 
1. ਇਕ ਬਾਊਲ ''ਚ ਪਾਣੀ, ਨਮਕ ਅਤੇ ਬੇਕਿੰਗ ਸੋਡਾ ਮਿਲਾਓ ਅਤੇ ਫਿਰ ਇਸ ''ਚ ਵੇਸਨ, ਅਜ਼ਵਾਇਲ ਅਤੇ ਹਰੀ ਮਿਰਚ ਪਾ ਕੇ ਮਿਕਸ ਕਰ ਲਓ।
2. ਮਿਸ਼ਰਨ ਦਾ ਆਟਾ ਤਿਆਰ ਕਰ ਲਓ ਅਤੇ ਫਿਰ ਅੱਧੇ ਘੰਟੇ ਬਾਅਦ ਦੋ ਚਮਚ ਤੇਲ ਮਿਲਾ ਕੇ ਚੰਗੀ ਤਰ੍ਹਾਂ ਗੁੰਨ੍ਹ ਲਓ।
3. ਆਟੇ ਦੀ ਛੋਟੇ-ਛੋਟੇ ਪੇੜੇ ਬਣਾ ਲਓ ਅਤੇ ਪੇੜੇ ਨੂੰ ਇਕ ਚਿਕਨੀ ਜਗ੍ਹਾ ''ਤੇ ਰੱਖ ਕੇ ਇਸ ਨੂੰ ਥੌੜਾ ਲੰਬਾ ਕਰੋ ਅਤੇ ਜਗ੍ਹਾ ਉਪਰ ਰੱਖ ਕੇ ਹਥੇਲੀ ਨਾਲ ਦਬਾ-ਦਬਾ ਕੇ ਲੰਬਾ ਕਰੋ।
4. ਦਬਾਉਂਦੇ ਹੋਏ ਪੇੜੇ ਨੂੰ ਅੱਗੇ ਵੱਲ ਫੈਲਾਓ ਅਤੇ ਪਤਲੀ ਪੱਟੀ ਦੀ ਤਰ੍ਹਾਂ ਬਣਾ ਲਓ।
5. ਕੜਾਹੀ ''ਚ ਤੇਲ ਗਰਮ ਕਰੋ ਅਤੇ ਤੇਲ ਗਰਮ ਹੋਣ ਤੋਂ ਬਾਅਦ ਇਸ ''ਚ 3-4 ਫਾਫੜੇ ਪਾਓ ਅਤੇ ਇਸ ਨੂੰ ਦੋਨਾਂ ਪਾਸਿਉਂ ਸੁਨਹਿਰਾ ਹੋਣ ਤੱਕ ਤਲ ਲਓ।
6. ਇਸ ਤੋਂ ਬਾਅਦ ਹਰੀ ਮਿਰਚ ਦਾ ਚੀਰਾ ਲਗਾ ਕੇ ਤਲ ਲਓ। ਚੀਰਾ ਨਾ ਲਗਾਉਣ ''ਤੇ ਮਿਰਚ ਫੱੱਟ ਸਕਦੀ ਹੈ। 
7. ਗਰਾਮਾ ਗਰਮ ਫਾਫੜੇ ਨੂੰ ਜਲੇਬੀ, ਕੜੀ ਅਤੇ ਹਰੀ ਮਿਰਚ ਨਾਲ ਪਰੋਸੋ।


Related News