ਵਿਅਕਤੀ ਨੇ ਸਲਫਾਸ ਖਾ ਕੇ ਕੀਤੀ ਖ਼ੁਦਕੁਸ਼ੀ
Friday, Aug 23, 2024 - 04:10 PM (IST)
ਗੁਰੂਹਰਸਹਾਏ (ਮਨਜੀਤ) : ਲੱਖੋਕੇ ਬਹਿਰਾਮ ਵਿਖੇ ਭੱਠੇ ਦੇ ਐਗਰੀਮੈਂਟ ਤੋਂ ਪ੍ਰੇਸ਼ਾਨ ਅਤੇ ਦੋ ਵਿਅਕਤੀਆਂ ਤੋਂ ਤੰਗ ਆ ਕੇ ਇਕ ਵਿਅਕਤੀ ਵੱਲੋਂ ਸਲਫਾਸ ਦੀ ਗੋਲੀ ਖਾ ਕੇ ਖੁਦਕੁਸ਼ੀ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧੀ ਥਾਣਾ ਲੱਖੋਕੇ ਬਹਿਰਾਮ ਪੁਲਸ ਨੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਦਿਲਪ੍ਰੀਤ ਸਿੰਘ ਪੁੱਤਰ ਗੁਰਬਿੰਦਰ ਸਿੰਘ ਵਾਸੀ ਢਾਣੀ ਚਪਾਤੀ ਰੋਡ ਲੱਖੋਕੇ ਬਹਿਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਭੱਠਾ 28 ਸਤੰਬਰ 2023 ਨੂੰ ਖਾਈ ਫੇਮੇ ਕੀ ਜਿਸ ਦਾ ਮਾਲਕ ਬਲਵੰਤ ਰਾਏ ਪੁੱਤਰ ਰਾਂਝਾ ਰਾਮ ਤੇ ਰਾਜਨ ਕੁਮਾਰ ਪੁੱਤਰ ਬਲਵੰਤ ਰਾਏ ਕੋਲੋਂ ਠੇਕੇ ’ਤੇ ਲਿਆ ਸੀ ਤੇ ਇਸ ਦਾ ਐਗਰੀਮੈਂਟ ਲਿਖ ਲਿਆ ਸੀ।
ਹੁਣ ਬਲਵੰਤ ਰਾਏ ਤੇ ਇਸ ਦਾ ਲੜਕਾ ਰਾਜਨ ਕੁਮਾਰ ਭੱਠਾ ਵਾਪਸ ਕਰਨ ਲਈ ਦਬਾਅ ਪਾਉਂਦੇ ਸਨ, ਜੋ ਉਸ ਐਗਰੀਮੈਂਟ ਤੋਂ ਬਾਅਦ ਉਸ ਦਾ ਪਾਟਨਰ ਬਦਲਣ ਕਰਕੇ ਉਸ ਨੇ 6 ਅਪ੍ਰੈਲ 2024 ਨੂੰ ਇਕ ਹੋਰ ਐਗਰੀਮੈਂਟ ਲਿਖਾਇਆ ਸੀ, ਜੋ 6 ਅਪ੍ਰੈਲ 2024 ਤੋਂ 14 ਅਪ੍ਰੈਲ 2029 ਤੱਕ ਲਿਖਾਇਆ ਸੀ, ਜੋ ਪਿਛਲੇ ਕੁਝ ਦਿਨਾਂ ਤੋਂ ਭੱਠਾ ਵਾਪਸ ਕਰਨ ਲਈ ਦਬਾਅ ਪਾ ਰਹੇ ਸੀ ਤੇ 20 ਅਗਸਤ 2024 ਨੂੰ ਮੁਲਜ਼ਮਾਂ ਨੇ ਜ਼ਬਰਦਸਤੀ ਉਸ ਦੇ ਪਿਤਾ ਗੁਰਭਿੰਦਰ ਸਿੰਘ ਦੀ ਝੋਲੀ ’ਚ 1 ਲੱਖ ਰੁਪਏ ਪਾ ਦਿੱਤੇ ਤੇ ਲੈਟਰ ਪੈਡ ’ਤੇ ਹੱਥ ਨਾਲ ਲਿਖਤ ਬਣਾ ਲਈ।
ਇਸ ਕਰ ਕੇ ਉਸ ਦਾ ਪਿਤਾ ਪ੍ਰੇਸ਼ਾਨ ਹੋ ਗਿਆ ਤੇ ਇਨ੍ਹਾਂ ਤੋਂ ਦੁਖੀ ਹੋ ਕੇ ਉਸ ਨੇ ਸਲਫਾਸ ਦੀ ਗੋਲੀ ਖਾ ਲਈ, ਜਿਸ ਨਾਲ ਉਸ ਦੇ ਪਿਤਾ ਗੁਰਭਿੰਦਰ ਸਿੰਘ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਅਨਵਰ ਮਸੀਹ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।