ਗੁਰੂਹਰਸਹਾਏ 'ਚ ਲੁਟੇਰੇ ਗਿਰੋਹ ਦੀ ਦਹਿਸ਼ਤ, ਘਰ 'ਚ ਬੈਠੇ 4 ਸਾਲਾ ਬੱਚੇ ਕੋਲੋਂ ਮੋਬਾਇਲ ਖੋਹ ਲੁਟੇਰਾ ਫ਼ਰਾਰ

05/19/2023 4:41:56 PM

ਗੁਰੂਹਰਸਹਾਏ (ਸੁਨੀਲ ਵਿੱਕੀ) : ਇਲਾਕੇ ਅੰਦਰ ਲੁੱਟਾਂ-ਖੋਹਾਂ ਦਾ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਤੇ ਆਏ ਨਾ ਦਿਨ ਲੁਟੇਰੇ ਕਿਸੇ ਨਾ ਕਿਸੇ ਘਟਨਾ ਨੂੰ ਬੇਖੌਫ਼ ਹੋ ਕੇ ਅੰਜ਼ਾਮ ਦੇ ਰਹੇ ਹਨ। ਅਜਿਹਾ ਹੀ ਮਾਮਲਾ ਗੁਰੂਹਰਸਹਾਏ ਤੋਂ ਸਾਹਮਣੇ ਆਇਆ, ਜਦੋਂ ਬੀਤੇ ਦਿਨੋ ਘਰ ਅੰਦਰ ਵੜ ਕੇ ਲੁਟੇਰਾ 4 ਸਾਲ ਦੇ ਬੱਚੇ ਕੋਲੋਂ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਿਆ। ਜਾਣਕਾਰੀ ਦਿੰਦਿਆਂ ਜਤਿੰਦਰ ਕੁਮਾਰ ਨੇ ਦੱਸਿਆ ਉਹ ਯੂ. ਪੀ. ਦਾ ਰਹਿਣ ਵਾਲਾ ਹੈ ਤੇ ਗੁਰੂਹਰਸਹਾਏ ਵਿਚ ਮੰਦਿਰ ਮਾਤਾ ਜੱਜਲ ਵਾਲੀ ਗਲੀ ਵਿਚ ਰਹਿੰਦਾ ਹੈ ਅਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸਨੇ ਦੱਸਿਆ ਕਿ ਉਹ ਘਰ ਅੰਦਰ ਆਪਣੇ ਕਮਰੇ ਵਿਚ ਰੋਟੀ ਖਾਣ ਲਈ ਗਿਆ ਤਾਂ ਉਸ ਦਾ 4 ਸਾਲ ਦਾ ਮੁੰਡਾ ਮੋਬਾਇਲ ਫੋਨ ਨਾਲ ਖੇਡ ਰਿਹਾ ਸੀ। ਇਸ ਦੌਰਾਨ ਘਰ ਅੰਦਰ ਨਾਮਾਲੂਮ ਨੌਜਵਾਨ ਲੁਟੇਰਾ ਦਾਖ਼ਲ ਹੋਇਆ ਅਤੇ ਬੱਚੇ ਕੋਲੋਂ ਮੋਬਾਇਲ ਖੋਹ ਕੇ ਫ਼ਰਾਰ ਹੋ ਗਿਆ। ਉਸਨੇ ਦੱਸਿਆ ਕਿ ਉਸ ਵੱਲੋਂ ਲੁਟੇਰੇ ਦਾ ਪਿੱਛਾ ਕੀਤਾ ਗਿਆ ਪਰ ਉਹ ਭੱਜਣ ਵਿਚ ਕਾਮਯਾਬ ਹੋ ਗਿਆ। ਉਨ੍ਹਾਂ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੀ ਵੱਡੀ ਪਹਿਲਕਦਮੀ, ਸੇਵਾ ਕੇਂਦਰਾਂ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ

ਦੱਸਣਯੋਗ ਹੈ ਕਿ ਲੁਟੇਰੇ ਵੱਲੋਂ ਬੱਚੇ ਕੋਲੋਂ ਖੋਹੇ ਗਏ ਮੋਬਾਈਲ ਫੋਨ ਅੰਦਰ ਸਿਮ ਕਾਰਡ 93683 85015 ਜਤਿੰਦਰ ਕੁਮਾਰ ਦੇ ਨਾਮ ’ਤੇ ਚੱਲਦਾ ਸੀ। ਪੀੜਤ ਜਤਿੰਦਰ ਕੁਮਾਰ ਦੇ ਸਾਹਮਣੇ ਥਾਣੇ ਦੇ ਮੁਨਸ਼ੀ ਨੇ ਇਸ ਨੰਬਰ ’ਤੇ ਫੋਨ ਕੀਤਾ ਤਾਂ ਕੋਈ ਅਣਪਛਾਤਾ ਵਿਅਕਤੀ ਬੋਲਿਆ। ਫਿਰ ਮੁਨਸ਼ੀ ਨੇ ਕਿਹਾ ਕਿ ਇਹ ਮੋਬਾਇਲ ਕਿਸੇ ਦਾ ਚੋਰੀ ਹੋਇਆ ਹੈ, ਜਿਸ ਦੀ ਸਾਡੇ ਕੋਲ ਸ਼ਿਕਾਇਤ ਆਈ ਹੈ। ਇਸ ਲਈ ਤੁਸੀਂ ਮੋਬਾਇਲ ਲੈ ਕੇ ਥਾਣੇ ਆਓ ਤਾਂ ਉਸ ਨੇ ਕਿਹਾ ਕਿ ਉਸ ਨੇ ਇਹ ਮੋਬਾਇਲ ਕਿਸੇ ਕੋਲੋਂ ਪੈਸੇ ਦੇ ਕੇ ਖਰੀਦਿਆ ਹੈ ਅਤੇ ਉਹ ਪਿੰਡ ਕੋਹਰ ਸਿੰਘ ਵਾਲਾ ਤੋਂ ਬੋਲ ਰਿਹਾ ਹੈ ਪਰ ਉਹ ਵਿਅਕਤੀ ਥਾਣੇ ਵਿਚ ਮੋਬਾਈਲ ਫੋਨ ਲੈ ਕੇ ਨਹੀਂ ਆਇਆ। ਪੀੜਤ ਨੂੰ ਮੁਨਸ਼ੀ ਨੇ ਕਿਹਾ ਕਿ ਇਸ ਨੰਬਰ ਨੂੰ ਟਰੇਸ ’ਤੇ ਲਗਾ ਦਿੱਤਾ ਜਾਵੇਗਾ ਤੇ ਜਲਦੀ ਹੀ ਮੋਬਾਇਲ ਬਰਾਮਦ ਕਰ ਲਿਆ ਜਾਵੇਗਾ। ਪੀੜਤ ਜਤਿੰਦਰ ਕੁਮਾਰ ਨੇ ਪੁਲਸ ਨੂੰ ਅਪੀਲ ਕੀਤੀ ਉਹ ਬਹੁਤ ਹੀ ਗਰੀਬ ਹੈ, ਉਸਦਾ ਚੋਰੀ ਹੋਇਆ ਮੋਬਾਇਲ ਲੁਟੇਰੇ ਨੂੰ ਫੜ ਕੇ ਬਰਾਮਦ ਕਰਵਾਇਆ ਜਾਵੇ।

ਇਹ ਵੀ ਪੜ੍ਹੋ- ਪਤਨੀ ਵੱਲੋਂ ਰੋਕਣ 'ਤੇ ਵੀ ਨਾਜਾਇਜ਼ ਸੰਬੰਧਾਂ ਤੋਂ ਨਾ ਟਲਿਆ ਪਤੀ, ਅੰਤ ਪਤਨੀ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਨੋਟ-ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News