ਰੇਲਗੱਡੀਆਂ ''ਚ ਗੰਦਗੀ ਕਾਰਨ ਲੋਕਾਂ ਨੂੰ ਕਰਨਾ ਪੈਂਦਾ ਹੈ ਪਰੇਸ਼ਾਨੀ ਦਾ ਸਾਹਮਣਾ

Tuesday, Jan 13, 2026 - 05:43 PM (IST)

ਰੇਲਗੱਡੀਆਂ ''ਚ ਗੰਦਗੀ ਕਾਰਨ ਲੋਕਾਂ ਨੂੰ ਕਰਨਾ ਪੈਂਦਾ ਹੈ ਪਰੇਸ਼ਾਨੀ ਦਾ ਸਾਹਮਣਾ

ਫਿਰੋਜ਼ਪੁਰ (ਚੋਪੜਾ) : ਰੇਲਵੇ ਲਾਈਨਾਂ 'ਤੇ ਚੱਲਦੀਆਂ ਰੇਲ ਗੱਡੀਆਂ ਦੇ ਅੰਦਰ ਦੀ ਹਾਲਤ ਬਹੁਤ ਬੁਰੀ ਬਣੀ ਹੋਈ ਹੈ। ਇਹ ਟਰੇਨਾਂ ਕਲਕੱਤਾ, ਮਦਰਾਸ, ਪੂਣੇ ਅਤੇ ਵੱਖ-ਵੱਖ ਸੂਬਿਆਂ ਤੋਂ ਚੱਲਦੀਆਂ ਹਨ ਅਤੇ ਇਨ੍ਹਾਂ 'ਚ ਜਨਰਲ ਡੱਬਿਆਂ ਦਾ ਬੁਰਾ ਹਾਲ ਹੈ। ਰੇਲਗੱਡੀਆਂ ਵਿਚਲੇ ਬਾਥਰੂਮਾਂ 'ਚ ਲੋਕ ਤੰਬਾਕੂ ਖਾ ਕੇ ਥੁੱਕਦੇ ਹਨ ਅਤੇ ਸ਼ੀਸ਼ਿਆਂ 'ਤੇ ਵੀ ਥੁੱਕਦੇ ਹਨ। ਕਈ ਵਾਰ ਆਸ-ਪਾਸ ਲੋਕਾਂ ਨੂੰ ਮੁਸ਼ਕਲ ਹੋ ਜਾਂਦੀ ਹੈ। ਦੂਜੇ ਪਾਸੇ ਰੇਲਗੱਡੀ ਦੇ ਚੱਲਣ ਤੋਂ ਪਹਿਲਾਂ ਇਸ ਦੀ ਸਾਫ਼-ਸਫ਼ਾਈ ਕੀਤੀ ਜਾਂਦੀ ਹੈ ਅਤੇ ਵਿਭਾਗ ਵਲੋਂ ਲੱਖਾਂ ਰੁਪਏ ਲਾ ਕੇ ਡੱਬੇ ਤਿਆਰ ਕੀਤੇ ਜਾਂਦੇ ਹਨ। ਦੱਸਣਯੋਗ ਹੈ ਕਿ ਰੇਲਵੇ ਸਟੇਸ਼ਨ 'ਤੇ ਪਲੇਟਫਾਰਮ ਅਤੇ ਗੱਡੀ ਦੇ ਅੰਦਰ ਗੰਦਗੀ ਸੁੱਟਣ ਦਾ ਵਾਲਿਆਂ ਨੂੰ ਜੁਰਮਾਨਾ ਵੀ ਲਗਾਇਆ ਜਾਂਦਾ ਹੈ ਪਰ ਫਿਰ ਵੀ ਰੇਲਗੱਡੀਆਂ ਦੀ ਹਾਲਤ ਬੁਰੀ ਬਣੀ ਹੋਈ ਹੈ। 
ਰੇਲਵੇ ਸਟੇਸ਼ਨ 'ਤੇ ਕੁੱਤਿਆਂ ਦਾ ਆਤੰਕ
ਸ਼ਹਿਰ ਦੇ ਰੇਲਵੇ ਸਟੇਸ਼ਨ ਕੈਂਟ ਨੂੰ ਬਹੁਤ ਖੂਬਸੂਰਤ ਬਣਾ ਦਿੱਤਾ ਗਿਆ ਹੈ ਪਰ ਇੱਥੇ ਕੁੱਝ ਅਵਾਰਾ ਕੁੱਤੇ ਘੁੰਮਦੇ ਰਹਿੰਦੇ ਹਨ, ਜਿਸ ਕਾਰਨ ਆਮ ਜਨਤਾ ਨੂੰ ਮੁਸ਼ਕਲ ਆਉਂਦੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਕੁੱਤੇ ਸੜਕਾਂ ਤੋਂ ਘੁੰਮਦੇ ਹੋਏ ਰੇਲਵੇ ਸਟੇਸ਼ਨ ਦੇ ਪਲੇਟਫਾਰਮ 'ਤੇ ਆ ਜਾਂਦੇ ਹਨ, ਜਿਸ ਕਾਰਨ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਉੱਥੇ ਖੜ੍ਹੇ ਹੋਣ 'ਚ ਮੁਸ਼ਕਲ ਆਉਂਦੀ ਹੈ। ਦੂਜੇ ਪਾਸੇ ਰੇਲਵੇ ਲਾਈਨਾਂ ਵਿੱਚ ਗੰਦਗੀ ਹੋਣ ਕਾਰਨ ਬਦਬੂ ਆਉਂਦੀ ਹੈ। ਰੇਲਵੇ ਸੀਨੀਅਰ ਅਫ਼ਸਰ ਨੂੰ ਇਸ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਮੁਸ਼ਕਲਾ ਨਾ ਆਉਣ।

PunjabKesari


author

Babita

Content Editor

Related News