ਵਿਆਹੀ ਔਰਤ ਦੀ ਜ਼ਿੰਦਗੀ 'ਚ ਆਇਆ ਤੂਫ਼ਾਨ, 10 ਸਾਲ ਬਾਅਦ ਪ੍ਰੇਮੀ ਨੇ ਕਰ 'ਤਾ ਘਟੀਆ ਕਾਰਾ

Monday, Oct 30, 2023 - 05:29 PM (IST)

ਵਿਆਹੀ ਔਰਤ ਦੀ ਜ਼ਿੰਦਗੀ 'ਚ ਆਇਆ ਤੂਫ਼ਾਨ, 10 ਸਾਲ ਬਾਅਦ ਪ੍ਰੇਮੀ ਨੇ ਕਰ 'ਤਾ ਘਟੀਆ ਕਾਰਾ

ਫਿਰੋਜ਼ਪੁਰ (ਮਲਹੋਤਰਾ, ਖੁੱਲਰ, ਪਰਮਜੀਤ) : ਸਾਬਕਾ ਪ੍ਰੇਮੀ ਦੇ ਨਾਲ ਪ੍ਰੇਮ ਸਬੰਧ ਰੱਖਣ ਤੋਂ ਇਨਕਾਰ ਕਰਨ ਵਾਲੀ ਔਰਤ ਨੂੰ ਬਲੈਕਮੇਲ ਅਤੇ ਬਦਨਾਮ ਕਰਨ ਵਾਲੇ ਉਸਦੇ ਸਾਬਕਾ ਪ੍ਰੇਮੀ, ਪਤਨੀ ਅਤੇ ਜੀਜੇ ਦੇ ਖ਼ਿਲਾਫ਼ ਪੁਲਸ ਨੇ ਜਾਂਚ ਤੋਂ ਬਾਅਦ ਪਰਚਾ ਦਰਜ ਕੀਤਾ ਹੈ। ਥਾਣਾ ਸਿਟੀ ਦੇ ਇੰਸਪੈਕਟਰ ਜਤਿੰਦਰ ਸਿੰਘ ਦੇ ਅਨੁਸਾਰ ਪੀੜਤਾ ਨੇ ਬਿਆਨ ਦੇ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਉਸਦੇ ਕਮਲ ਕੁਮਾਰ ਵਾਸੀ ਬਾਂਸੀ ਗੇਟ ਹਾਲ ਆਬਾਦ ਦੁਬਈ ਦੇ ਨਾਲ ਪ੍ਰੇਮ ਸਬੰਧ ਸਨ ਜਿਸਦਾ ਉਸਦੇ ਪਤੀ ਨੂੰ ਪਤਾ ਲੱਗਣ ’ਤੇ ਉਸਨੇ ਕਮਲ ਕੁਮਾਰ ਦਾ ਸਾਥ ਛੱਡ ਦਿੱਤਾ ਅਤੇ ਉਸ ਨਾਲ ਗੱਲਬਾਤ ਬਿਲਕੁਲ ਬੰਦ ਕਰ ਦਿੱਤੀ।

ਇਹ ਵੀ ਪੜ੍ਹੋ : ਪੰਜਾਬ 'ਚ ਸਕੂਲਾਂ ਦਾ ਸਮਾਂ ਬਦਲਿਆ, 1 ਨਵੰਬਰ ਤੋਂ ਲਾਗੂ ਹੋਵੇਗੀ ਨਵੀਂ Timing

ਪੀੜਤਾ ਨੇ ਦੱਸਿਆ ਕਿ ਦੁਬਈ ਜਾਣ ਤੋਂ ਬਾਅਦ ਕਮਲ ਕੁਮਾਰ ਨੇ ਦੋ ਮਹੀਨੇ ਪਹਿਲਾਂ ਉਸ ਨੂੰ ਵਟਸਐਪ ਕਾਲ ਕਰ ਕੇ ਮੁੜ ਰਿਲੇਸ਼ਨ ਬਣਾਉਣ ਦਾ ਦਬਾਓ ਪਾਉਣਾ ਸ਼ੁਰੂ ਕਰ ਦਿੱਤਾ। ਪੀੜਤਾ ਦੇ ਇਨਕਾਰ ਕਰਨ 'ਤੇ ਗੁੱਸੇ 'ਚ ਆਏ ਕਮਲ ਨੇ ਰਿਸ਼ਤੇਦਾਰਾਂ ਦੇ ਨੰਬਰਾਂ ਦਾ ਇਕ ਗਰੁੱਪ ਬਣਾ ਕੇ ਉਸਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮ ਨੇ ਉਸਦੀ ਕੁੜੀ ਦੇ ਨੰਬਰ ’ਤੇ ਵੀ ਅਸ਼ਲੀਲ ਵੀਡੀਓ ਅਤੇ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ। 

ਇਹ ਵੀ ਪੜ੍ਹੋ :  ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ’ਚ ਤਾਇਨਾਤ ਮੁਲਾਜ਼ਮ ਦਾ ਦੇਹਾਂਤ

ਪੁਲਸ ਇੰਸਪੈਕਟਰ ਦੇ ਅਨੁਸਾਰ ਪੀੜਤਾ ਨੇ ਦੋਸ਼ ਲਗਾਏ ਹਨ ਕਿ ਉਸਦੀਆਂ ਸਾਰੀਆਂ ਫੋਟੋਆਂ ਡਿਲੀਟ ਕਰਨ ਦੇ ਲਈ ਮੁਲਜ਼ਮ ਕਮਲ ਕੁਮਾਰ ਆਪਣੀ ਪਤਨੀ ਜੋਤੀ ਅਤੇ ਜੀਜੇ ਵਿਨੋਦ ਧਵਨ ਦੇ ਰਾਹੀਂ ਉਸ ਨੂੰ ਬਲੈਕਮੇਲ ਕਰ ਰਿਹਾ ਹੈ ਅਤੇ ਅੱਠ ਲੱਖ ਰੁਪਏ ਦੀ ਮੰਗ ਸ਼ੁਰੂ ਕਰ ਦਿੱਤੀ। ਇਨ੍ਹਾਂ ਤੋਂ ਤੰਗ ਹੋ ਕੇ ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ’ਚ ਦੋਸ਼ ਸਹੀ ਪਾਏ ਜਾਣ ’ਤੇ ਕਮਲ ਕੁਮਾਰ, ਉਸਦੀ ਪਤਨੀ ਜੋਤੀ ਅਤੇ ਜੀਜੇ ਵਿਨੋਦ ਧਵਨ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਹਿਲਾਂ ਰੋਲ਼ੀ ਕੁੜੀ ਦੀ ਪੱਤ, ਫਿਰ ਬਣਾਈ ਵੀਡੀਓ, ਹੁਣ ਅਮਰੀਕਾ ਪਹੁੰਚ ਕਰ 'ਤਾ ਇੱਕ ਹੋਰ ਕਾਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News