ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਝੋਨੇ ਦਾ ਭਾਅ 3600 ਰੁਪਏ ਤੈਅ ਕਰਨ ਦੀ ਮੰਗ
Saturday, Jun 11, 2022 - 02:52 PM (IST)

ਫਿਰੋਜ਼ਪੁਰ (ਕੁਮਾਰ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਮੋਦੀ ਸਰਕਾਰ ਵਲੋਂ ਸਾਉਣੀ ਦੀਆਂ ਫ਼ਸਲਾਂ ਦੇ ਭਾਅ, ਵਧ ਰਹੀ ਮਹਿੰਗਾਈ ਦਰ ਦੇ ਵਾਧੇ ਤੋਂ ਕਿਤੇ ਘੱਟ ਐਲਾਨੇ ਗਏ ਹਨ ਤੇ ਝੋਨੇ ਦੀ ਫ਼ਸਲ ’ਚ 4.9 ਫ਼ੀਸਦੀ ਦਰ ਦੇ ਵਾਧੇ ਨਾਲ 100 ਰੁਪਏ ਦਾ ਵਾਧਾ ਤੇ ਮੱਕੀ ਦੀ ਫ਼ਸਲ ’ਚ 92 ਰੁਪਏ ਦਾ ਵਾਧਾ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦੇ ਬਰਾਬਰ ਹੈ।
ਇਹ ਵੀ ਪੜ੍ਹੋ- ਜਨਮ ਦਿਨ 'ਤੇ ਵਿਸ਼ੇਸ਼ : ਪੰਜਾਬ ਦੀ ਜ਼ਰਖੇਜ਼ ਮਿੱਟੀ ਦਾ ਜਣਿਆ 'ਟਿੱਬਿਆਂ ਦਾ ਪੁੱਤ ਸਿੱਧੂ ਮੂਸੇਵਾਲਾ'
ਕਿਸਾਨ ਆਗੂਆਂ ਨੇ ਇਸ ਤਰਕਹੀਣ ਨਿਗੂਣੇ ਕੀਤੇ ਗਏ ਵਾਧੇ ਨੂੰ ਰੱਦ ਕਰਦਿਆਂ ਜ਼ੋਰਦਾਰ ਮੰਗ ਕੀਤੀ ਕਿ ਡਾ. ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਫਾਰਮੂਲੇ ਅਨੁਸਾਰ 2c ਧਾਰਾ ਲਾ ਕੇ ਫ਼ਸਲਾਂ ਦੇ ਭਾਅ ’ਚ 50 ਫ਼ੀਸਦੀ ਮੁਨਾਫਾ ਲਾਗਤ ਖ਼ਰਚਿਆਂ ’ਚ ਜੋੜ ਕੇ ਦਿੱਤੇ ਜਾਣ ਤੇ ਝੋਨੇ ਦਾ ਭਾਅ 3600 ਰੁਪਏ ਕੁਇੰਟਲ ਐਲਾਨਿਆ ਜਾਵੇ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਦੇਸ਼ ’ਚ ਮਹਿੰਗਾਈ ਦਰ 15.9 ਫ਼ੀਸਦੀ ਨਾਲ ਲਗਾਤਾਰ ਵਧ ਰਹੀ ਹੈ ਤੇ ਡੀਜ਼ਲ, ਪੈਟਰੋਲ ਦੇ ਰੇਟ ’ਚ ਭਾਰੀ ਵਾਧਾ ਹੋ ਚੁੱਕਾ ਹੈ ਤੇ ਖੇਤੀ ’ਚ ਲੱਗਣ ਵਾਲੇ ਇਨਪੁਟਸ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ।
ਇਹ ਵੀ ਪੜ੍ਹੋ- 47 ਫੋਨ ਨੰਬਰਾਂ ਜ਼ਰੀਏ ਮੂਸੇਵਾਲਾ ਦੇ ਕਾਤਲਾਂ ਤੱਕ ਪੁਹੰਚੀ ਐੱਸ.ਆਈ.ਟੀ. , ਵੱਡੇ ਖੁਲਾਸੇ ਹੋਣ ਦੀ ਉਮੀਦ
ਕਿਸਾਨਾਂ ਵਲੋਂ ਫ਼ਸਲਾਂ ’ਤੇ ਕੀਤੇ ਜਾਂਦੇ ਲਾਗਤ ਖ਼ਰਚੇ ਵੀ ਪੂਰੇ ਨਹੀਂ ਹੋ ਰਹੇ। ਕਿਸਾਨ ਕਰਜ਼ਈ ਹੋ ਕੇ ਖ਼ੁਦਕੁਸ਼ੀਆਂ ਕਰ ਰਹੇ ਹਨ, ਹਰ ਰੋਜ਼ ਦੇਸ਼ ’ਚ 46 ਕਿਸਾਨ ਖ਼ੁਦਕੁਸ਼ੀਆਂ ਕਰਦੇ ਹਨ। ਕਿਸਾਨ ਆਗੂਆਂ ਨੇ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਮੰਗ ਕੀਤੀ ਕਿ 23 ਫ਼ਸਲਾਂ ਦੀ ਖ਼ਰੀਦ ਦੀ ਗਾਰੰਟੀ ਦਾ ਕਾਨੂੰਨ ਤੁਰੰਤ ਬਣਾਇਆ ਜਾਵੇ। ਕਣਕ, ਝੋਨੇ ਦੇ ਬਦਲ ਵਜੋਂ ਦਾਲਾਂ, ਤੇਲ, ਬੀਜ, ਮੱਕੀ, ਗੁਆਰਾ ਆਦਿ ਨੂੰ ਉਤਸ਼ਾਹਤ ਕੀਤਾ ਜਾਵੇ।
ਇਹ ਵੀ ਪੜ੍ਹੋ- ਧਰਮਸੌਤ ਖ਼ਿਲਾਫ਼ ਵਿਜੀਲੈਂਸ ਨੂੰ ਮਿਲੇ ਅਹਿਮ ਸੁਰਾਗ, 'ਸਿੰਗਲਾ' ਵੀ ਰਾਡਾਰ 'ਤੇ