ਜਲਾਲਾਬਾਦ ਟਿਫਨ ਬੰਬ ਧਮਾਕੇ ਦਾ ਦੋਸ਼ੀ ਰਾਜਸਥਾਨ ਤੋਂ ਗ੍ਰਿਫ਼ਤਾਰ, NIA ਕਰੇਗੀ ਜਾਂਚ

09/13/2022 4:49:02 PM

ਫਾਜ਼ਿਲਕਾ (ਸੁਖਵਿੰਦਰ, ਨਾਗਪਾਲ) : ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਸ਼ਹਿਰ ਅੰਦਰ ਸਾਲ 2021 ਵਿਚ ਹੋਏ ਬੰਬ ਧਮਾਕੇ ਦੇ ਮੁੱਖ ਮੁਲਜ਼ਮ ਗੁਰਚਰਨ ਸਿੰਘ ਉਰਫ ਚੰਨਾ ਨੂੰ ਰਾਜਸਥਾਨ ਪੁਲਸ ਵੱਲੋਂ ਬੀਕਾਨੇਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ । ਕਥਿਤ ਦੋਸ਼ੀ ਤੋਂ ਹੁਣ ਐੱਨ.ਆਈ.ਏ. ਪੁੱਛਗਿੱਛ ਕਰੇਗੀ। ਜਾਣਕਾਰੀ ਮੁਤਾਬਕ ਬੀਤੇ ਦਿਨ ਐੱਨ.ਆਈ.ਏ. ਵੱਲੋਂ ਐਲਾਨੇ ਇਨਾਮੀ ਮੁਲਜ਼ਮ ਗੁਰਚਰਨ ਸਿੰਘ ਨੂੰ ਬੀਕਾਨੇਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਗੁਰਚਰਨ ਸਿੰਘ ਬੀਕਾਨੇਰ ਸ਼ਹਿਰ ਦੇ ਖਾਰਾ ਇੰਡਸਟਰੀ ਇਲਾਕੇ ਅੰਦਰ ਮਜ਼ਦੂਰ ਦੇ ਰੂਪ ਵਿਚ ਕਈ ਮਹੀਨੇ ਤੋਂ ਰਹਿ ਰਿਹਾ ਸੀ। ਰਾਜਸਥਾਨ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਗੁਰਚਰਨ ਸਿੰਘ ਕਿਸੇ ਬੰਬ ਧਮਾਕੇ ’ਚ ਸ਼ਾਮਿਲ ਮੁਲਜ਼ਮ ਹੈ। ਇਸ ਤੋਂ ਬਾਅਦ ਰਾਜਸਥਾਨ ਪੁਲਸ ਨੇ ਇਕ ਟੀਮ ਬਣਾ ਕੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਮੌਕਾ ਮਿਲਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। 

ਇਹ ਵੀ ਪੜ੍ਹੋ- ਵਾਇਰਲ ਆਡੀਓ 'ਤੇ ਬੁਰੇ ਫਸੇ ਮੰਤਰੀ ਫੌਜਾ ਸਿੰਘ ਸਰਾਰੀ, ਪਾਰਟੀ ਹਾਈਕਮਾਨ ਨੇ ਚੁੱਕਿਆ ਵੱਡਾ ਕਦਮ

ਇਸ ਸੰਬੰਧੀ ਗੱਲ ਕਰਦਿਆਂ ਜਲਾਲਾਬਾਦ ਦੇ ਡੀ.ਐੱਸ.ਪੀ. ਅਤੁਲ ਸੋਨੀ ਨੇ ਦੱਸਿਆ ਕਿ ਜਲਾਲਾਬਾਦ ਪੁਲਸ ਵੱਲੋਂ 205 ਨੰਬਰ ਮੁਕੱਦਮਾ ਦਰਜ ਕੀਤਾ ਗਿਆ ਸੀ , ਜਿਸ ਵਿੱਚ ਦੋਸ਼ੀ ਗੁਰਚਰਨ ਸਿੰਘ ਦੀ ਗ੍ਰਿਫ਼ਤਾਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਇਲਾਕੇ 'ਚ ਲਿਆਂਦਾ ਜਾਵੇਗਾ ਅਤੇ ਇਸ ਮਾਮਲੇ ਨਾਲ ਜਿਹੜੀ ਵੀ ਕੜੀ ਜੁੜੀ ਹੋਈ ਉਸ ਦੀ ਡੂੰਘਾਈ ਨਾਲ ਜਾਂਚ ਕੀਤੀ ਰਾਜਸਥਾਨ ਪੁਲਸ ਵੱਲੋਂ ਇਸ ਬਾਰੇ ਦੱਸਿਆ ਗਿਆ ਕਿ ਗੁਰਚਰਨ ਸਿੰਘ ਜਲਾਲਾਬਾਦ ਹਲਕੇ ਨਾਲ ਸਬੰਧਤ ਹੈ ਅਤੇ ਬੰਬ ਕਾਂਡ ਦਾ ਮੁੱਖ ਦੋਸ਼ੀ ਹੋਣ ਕਰ ਕੇ ਕਾਫ਼ੀ ਦੇਰ ਤੋਂ ਫਰਾਰ ਸੀ। ਜ਼ਿਕਰਯੋਗ ਹੈ ਕਿ ਬੀਤੇ ਸਾਲ ਜਲਾਲਾਬਾਦ ਦੀ ਸਬਜ਼ੀ ਮੰਡੀ ਨੇੜੇ ਟਿਫਨ ਬੰਬ ਧਮਾਕਾ ਹੋਇਆ ਸੀ, ਜੋ ਕਿ ਇਕ ਮੋਟਰਸਾਈਕਲ 'ਚ ਰੱਖਿਆ ਗਿਆ ਸੀ। ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਉਸ ਵੇਲੇ ਤੋਂ ਲੈ ਕੇ ਪੁਲਸ ਇਸ ਦੀ ਜਾਂਚ 'ਚ ਜੁੱਟੀ ਹੋਈ ਸੀ ਅਤੇ ਦੋਸ਼ੀਆਂ ਦੀ ਭਾਲ ਕਰ ਰਹੀ ਸੀ। ਕਾਫ਼ੀ ਜਦੋਂ-ਜਹਿਦ ਕੋਂ ਬਾਅਦ ਪੁਲਸ ਹੱਥ ਇਹ ਸਫ਼ਲਤਾ ਲੱਗੀ ਹੈ ਅਤੇ ਇਸ ਮਾਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News