ਵਿੱਦਿਆ ਮੰਦਰ ’ਚ ਕਿਡਸ ਸ਼ੋਅ ਕਰਵਾਇਆ

12/12/2018 3:51:37 PM

ਫਿਰੋਜ਼ਪੁਰ (ਲੀਲਾਧਰ, ਨਾਗਪਾਲ)– ਲਾਲਾ ਸ਼ਰਨ ਦਾਸ ਬੂਟਾ ਰਾਮ ਸਰਵਹਿੱਤਕਾਰੀ ਵਿੱਦਿਆ ਮੰਦਰ ’ਚ ਦੋ ਦਿਨਾ ਕਿਡਸ ਸ਼ੋਅ ਕਰਵਾਇਆ ਗਿਆ। ਇਸ ’ਚ ਸ਼ਿਸ਼ੂ ਵਾਟਿਕਾ ਤੋਂ ਲੈ ਕੇ ਪਹਿਲੀ ਜਮਾਤ ਤੱਕ ਦੇ 600 ਬੱਚਿਆਂ ਨੇ ਹਿੱਸਾ ਲਿਆ। ਸ਼ੋਅ ਦੀ ਪ੍ਰਧਾਨਗੀ ਵਿਨੋਦ ਕੁਮਾਰ ਜਿਆਣੀ ਨੇ ਕੀਤੀ, ਜਦਕਿ ਵਿੱਦਿਆ ਮੰਦਰ ਦੇ ਪੁਰਾਣੇ ਵਿਦਿਆਰਥੀ ਆਦਿਤਯ ਪੈਡ਼ੀਵਾਲ ਸੀ. ਏ. ਨੇ ਬਤੌਰ ਮੁੱਖ ਮਹਿਮਾਨ ਇਸ ’ਚ ਸ਼ਿਰਕਤ ਕੀਤੀ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਬੁਲਾਕੀ ਰਾਮ ਪੈਡ਼ੀਵਾਲ, ਮੈਨੇਜਰ ਪੁਰਸ਼ੋਤਮ ਮੋਹਨ ਚੁਘ, ਇੰਦਰ ਚੰਦਰ ਬਿਹਾਨੀ, ਰਵੀ ਭੂਸ਼ਣ ਡੋਡਾ, ਅਸ਼ੋਕ ਮੋਂਗਾ, ਰਾਜ ਕੁਮਾਰ ਅਗਰਵਾਲ, ਅਭੈ ਭਾਰਤੀ ਅਗਰਵਾਲ, ਹਰੀ ਕ੍ਰਿਸ਼ਨ ਭਾਟੀਆ, ਵਿਨੋਦ ਜੁਨੇਜਾ, ਪ੍ਰਿੰਸੀਪਲ ਹੋਲੀ ਹਾਰਟ ਡੇਅ ਬੋਰਡਿੰਗ ਸਕੂਲ ਰੀਤੂ ਭੁਸਰੀ, ਸ਼੍ਰੀਮਤੀ ਸ਼ਿਲਪਾ ਭੁਸਰੀ, ਅਨਮੋਲ ਭੁਸਰੀ, ਸ਼੍ਰੀਮਤੀ ਸੁਮਨ ਬੱਬਰ ਪ੍ਰਿੰਸੀਪਲ ਅੰਮ੍ਰਿਤ ਮਾਡਲ ਸਕੁੂਲ, ਰਾਜੀਵ ਕੁਕਡ਼ੇਜਾ, ਅਮਨ ਮੋਂਗਾ, ਰਾਜੇਸ਼ ਠਕਰਾਲ, ਸ਼੍ਰੀਮਤੀ ਮੰਜੂ ਠਕਰਾਲ ਪ੍ਰਿੰਸੀਪਲ ਗੌਰਮਿੰਟ ਸਕੂਲ ਟਾਹਲੀ ਵਾਲਾ ਬੋਦਲਾ ਅਤੇ ਸਕੂਲ ਪ੍ਰਿੰਸੀਪਲ ਮਧੂ ਸ਼ਰਮਾ ਹਾਜ਼ਰ ਸਨ। ਸ਼ੋਅ ਦੀ ਸ਼ੁਰੂਆਤ ਸਰਸਵਤੀ ਮਾਂ ਦੇ ਚਿੱਤਰ ਸਾਹਮਣੇ ਦੀਪ ਜਗਾ ਕੇ ਕੀਤੀ ਗਈ। ਪ੍ਰਿੰਸੀਪਲ ਸ਼ਰਮਾ ਨੇ ਸਕੂਲ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ। ਪਹਿਲੀ ਜਮਾਤ ਦੇ ਬੱਚਿਆਂ ਨੇ ਸੁਆਗਤ ਗੀਤ ਪੇਸ਼ ਕੀਤਾ, ਜਿਸ ਮਗਰੋਂ ਸਰਸਵਤੀ ਵੰਦਨਾ ਦਾ ਗਾਇਨ ਕੀਤਾ ਗਿਆ। ਉਸ ਮਗਰੋਂ ਵੱਖ-ਵੱਖ ਜਮਾਤਾਂ ਦੇ ਨੰਨੇ-ਮੁੰਨੇ ਬੱਚਿਆਂ ਨੇ ਗੀਤ, ਕੋਰੀਓਗ੍ਰਾਫੀ, ਦੇਸ਼ ਭਗਤੀ ਦੇ ਪ੍ਰੋਗਰਾਮ ਪੇਸ਼ ਕੀਤੇ। ਅੰਤ ’ਚ ਬੱîਚਿਆਂ ਨੇ ਪੰਜਾਬ ਦੇ ਲੋਕ ਨਾਚ ਗਿੱਧਾ ਅਤੇ ਭੰਗਡ਼ਾ ਵੀ ਪੇਸ਼ ਕੀਤਾ।


Related News