ਮੁੱਖ ਮੰਤਰੀ ਦੇ ਨਿਵਾਸ ਸਥਾਨ ਅੱਗੇ ਧਰਨੇ ਲਾਉਣ ਲਈ ਰਵਾਨਾ ਹੋਏ ਸਫਾਈ ਕਰਮਚਾਰੀ

11/14/2018 4:58:20 PM

ਫਿਰੋਜ਼ਪੁਰ (ਸੁਨੀਲ)– ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਸਬੰਧੀ ਪਟਿਆਲਾ ’ਚ ਮੁੱਖ ਮੰਤਰੀ ਦੇ ਨਿਵਾਸ ਸਥਾਨ ਅੱਗੇ ਦਿੱਤੇ ਜਾ ਰਹੇ ਧਰਨੇ ’ਚ ਸ਼ਾਮਲ ਹੋਣ ਲਈ ਅਬੋਹਰ ਤੋਂ ਭਾਰੀ ਗਿਣਤੀ ’ਚ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਪ੍ਰਧਾਨ ਓਮ ਪ੍ਰਕਾਸ਼ ਢਿੱਲੋਂ ਦੀ ਅਗਵਾਈ ਹੇਠ ਰਵਾਨਾ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਓਮ ਪ੍ਰਕਾਸ਼ ਢਿੱਲੋਂ ਨੇ ਦੱਸਿਆ ਕਿ ਇਹ ਧਰਨਾ ਤਨਖਾਹ ਸਮੇਂ ’ਤੇ ਜਾਰੀ ਕਰਵਾਉਣ, ਠੇਕੇਦਾਰੀ ਪ੍ਰਥਾ ਬੰਦ ਕਰਵਾਉਣ, ਬਰਾਬਰ ਕੰਮ ਬਰਾਬਰ ਤਨਖਾਹ ਦੇਣ, 31 ਦਸੰਬਰ 2011 ਨੂੰ ਦਿੱਤੀ ਆਪਸ਼ਨ ਦੀ ਪੈਨਸ਼ਨ ਲਾਗੂ ਕਰਵਾਉਣ ਅਤੇ ਕੁਝ ਹੋਰ ਮੰਗਾਂ ਦੇ ਸਬੰਧ ’ਚ ਦਿੱਤਾ ਜਾ ਰਿਹਾ ਹੈ।


Related News