ਜਲਾਲਾਬਾਦ ''ਚ ਨਜ਼ਰ ਆਇਆ ਪਾਕਿ ਡਰੋਨ, BSF ਤੇ ਪੁਲਸ ਨੇ ਚਲਾਈ ਤਲਾਸ਼ੀ ਮੁਹਿੰਮ

Wednesday, Dec 07, 2022 - 05:44 PM (IST)

ਜਲਾਲਾਬਾਦ ''ਚ ਨਜ਼ਰ ਆਇਆ ਪਾਕਿ ਡਰੋਨ, BSF ਤੇ ਪੁਲਸ ਨੇ ਚਲਾਈ ਤਲਾਸ਼ੀ ਮੁਹਿੰਮ

ਜਲਾਲਾਬਾਦ (ਟੀਨੂੰ, ਸੁਮਿਤ, ਬੰਟੀ) : ਗੁਆਂਢੀ ਮੁਲਕ ਪਾਕਿ ਵੱਲੋਂ ਭਾਰਤ ਅੰਦਰ ਨਸ਼ਾ ਅਤੇ ਹਥਿਆਰਾਂ ਦੀ ਖੇਪ ਭੇਜੇ ਜਾਣ ਦੀਆਂ ਲਗਾਤਾਰ ਨਾਪਾਕ ਹਰਕਤਾਂ ਤੋਂ ਬਾਅਦ ਬੀਤੀ ਦੇਰ ਸ਼ਾਮ ਜਲਾਲਾਬਾਦ ਹਲਕੇ ਅੰਦਰ 2 ਜਗ੍ਹਾ ਪਾਕਿ ਡਰੋਨ ਦੀ ਹਰਕਤ ਵੇਖੀ ਗਈ। ਐਲ.ੳ.ਸੀ. ਤੋਂ 100 ਮੀਟਰ ਦੇ ਅੰਦਰ ਡਰੋਨ ਦੀ ਹਰਕਤ ਵੇਖਣ ਨਾਲ ਸੁਰੱਖਿਆ ਏਜੰਸੀਆਂ ਨੂੰ ਭਾਜਡ਼ ਪੈ ਗਈ। ਪਾਕਿ ਵੱਲੋਂ ਭੇਜਿਆ ਡਰੋਨ ਕਾਫ਼ੀ ਅੰਦਰ ਤੱਕ ਆਉਣ ਤੋਂ ਬਾਅਦ ਵਾਪਸ ਪਰਤ ਗਿਆ। ਉੱਧਰ ਇਸ ਘਟਨਾ ਤੋਂ ਬਾਅਦ ਪੰਜਾਬ ਪੁਲਸ ਨੇ ਬੀ. ਐੱਸ. ਐੱਫ. ਦੇ ਨਾਲ ਮਿਲ ਕੇ ਸਰਹੱਦੀ ਖੇਤਰ 'ਤੇ ਕੰਡਿਆਲੀ ਤਾਰ ਦੇ ਲਾਗੇ ਲੱਗਦੇ ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ।

ਇਹ ਵੀ ਪੜ੍ਹੋ- ਵਿਜੀਲੈਂਸ ਵੱਲੋਂ ਸਵਾ ਕਰੋੜ ਰੁਪਏ ਦਾ ਘਪਲਾ ਕਰਨ ਵਾਲਾ ਮਾਰਕਫੈੱਡ ਦਾ ਸੀਨੀਅਰ ਬਰਾਂਚ ਅਧਿਕਾਰੀ ਗ੍ਰਿਫ਼ਤਾਰ

ਜਾਣਕਾਰੀ ਦਿੰਦਿਆਂ ਪੁਲਸ ਉਪ-ਕਪਤਾਨ ਅਤੁਲ ਸੋਨੀ ਨੇ ਦੱਸਿਆ ਕਿ ਬੀਤੀ ਰਾਤ ਡਰੋਨ ਦੇ ਭਾਰਤੀ ਖੇਤਰ 'ਚ ਦਾਖ਼ਲ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲਸ ਵੱਲੋਂ ਬੀ. ਐੱਸ. ਐੱਫ. ਨਾਲ ਮਿਲ ਕੇ ਐੱਮ. ਐੱਸ. ਵਾਲਾ ਚੌਂਕੀ ਜੋ ਕਿ ਐਲ. ੳ. ਸੀ. ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਪੈਂਦਾ ਹੈ ਵਿੱਚ ਤਲਾਸ਼ੀ ਮੁਹਿੰਮ ਚਲਾਇਆ ਗਿਆ। ਸੋਨੀ ਨੇ ਦੱਸਿਆ ਕਿ ਡਰੋਨ ਰਾਹੀ ਨਸ਼ੀਲੇ ਪਦਾਰਥ ਜਾ ਹਥਿਆਰਾਂ ਦੀ ਖੇਪ ਤਾ ਭਾਰਤ ਅੰਦਰ ਨਹੀਂ ਭੇਜੀ ਗਈ ਇਸ ਗੱਲ ਦੀ ਜਾਂਚ ਨੂੰ ਲੈ ਕੇ ਐਲ. ੳ. ਸੀ. 'ਤੇ ਪੈਂਦੇ ਖੇਤਰ ਦੀ ਜਾਂਚ ਕੀਤੀ ਗਈ। ਡੀ. ਐਸ. ਪੀ. ਨੇ ਦੱਸਿਆ ਕਿ ਐੱਮ.ਐੱਸ. ਵਾਲਾ ਦੇ ਨਾਲ ਲੱਗਦੇ ਪਿੰਡਾਂ ਵਿੱਚ ਪਿੰਡ ਵਾਸੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਤਾਲਾਸ਼ੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ ਅਤੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ ਹੈ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ। 


author

Anuradha

Content Editor

Related News