ਕਲੋਨੀ ''ਚ ਲਗਵਾਏ ਨਵੇਂ ਐੱਲਈਡੀ ਬਲਬ
Friday, Dec 05, 2025 - 01:56 PM (IST)
ਗੁਰੂਹਰਸਹਾਏ : ਸ਼ਹਿਰ ਦੀ ਨਿਊ ਗਰੀਨ ਐਵੀਨਿਊ ਕਲੋਨੀ ਚ ਸਮਾਜ ਸੇਵੀ ਵਿੱਕੀ ਆਵਲਾ ਨੇ ਪਿਛਲੇ ਲੰਮੇ ਸਮੇਂ ਤੋਂ ਬੰਦ ਪਈਆਂ ਸਟਰੀਟ ਲਾਈਟਾਂ ਤੇ ਐੱਲਈਡੀ ਨਵੇਂ ਬਲਬ ਲਗਵਾਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਫਰੀਦਕੋਟ ਰੋਡ 'ਤੇ ਸਥਿਤ ਵਿਸ਼ਵਕਰਮਾ ਚੌਂਕ ਦੇ ਨਾਲ ਬਣੀ ਨਿਊ ਗਰੀਨ ਐਵੇਨਿਊ ਕਲੋਨੀ 'ਚ ਲੱਗੀਆਂ ਸਟਰੀਟ ਲਾਈਟਾਂ ਪਿਛਲੇ ਲੰਮੇ ਸਮੇਂ ਤੋਂ ਖਰਾਬ ਪਈਆਂ ਹਨ ਤੇ ਵਾਰ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਹਿਣ ਦੇ ਬਾਵਜੂਦ ਵੀ ਇਨ੍ਹਾਂ ਨੂੰ ਠੀਕ ਨਹੀਂ ਕੀਤਾ ਗਿਆ। ਇਥੇ ਹਰ ਵੇਲੇ ਹਨੇਰਾ ਰਹਿੰਦਾ ਹੈ ਤੇ ਆਏ ਨਾ ਆਏ ਦਿਨ ਸ਼ਰਾਰਤੀ ਅਨਸਰ ਹਨੇਰੇ ਦਾ ਫਾਇਦਾ ਉਠਾ ਕੇ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦਿੰਦੇ ਹਨ। ਅੱਜ ਉਨ੍ਹਾਂ ਵੱਲੋਂ ਖਰਾਬ ਪਈਆਂ ਸਟਰੀਟ ਲਾਈਟਾਂ ਨੂੰ ਉਤਰਵਾ ਕੇ ਨਵੇਂ ਐੱਲਈਡੀ ਬਲਬ ਲਗਵਾਏ ਗਏ।
