ਜ਼ਮੀਨੀ ਝਗੜੇ ਦੀ ਰੰਜਿਸ਼ ''ਚ ਕੁੱਟਮਾਰ ਕਰਨ ਦੇ ਮਾਮਲਾ ''ਚ 5 ਖ਼ਿਲਾਫ਼ ਮਾਮਲਾ ਦਰਜ

05/02/2023 6:42:49 PM

ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਖੁੱਲਰ, ਪਰਮਜੀਤ) : ਜ਼ਮੀਨੀ ਝਗਡ਼ੇ ਦੀ ਰੰਜਿਸ਼ ਵਿਚ ਇਕ ਵਿਅਕਤੀ ਦੀ ਕੁੱਟਮਾਰ ਕਰਨ ਵਾਲੇ ਪੰਜ ਦੋਸ਼ੀਆਂ ਦੇ ਖ਼ਿਲਾਫ਼ ਪੁਲਸ ਨੇ ਪਰਚਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਪਿੰਡ ਮੱਲਵਾਲ ਦਾ ਹੈ। ਥਾਣਾ ਕੁੱਲਗਡ਼ੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦਲਜੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਆਪਣੇ ਖੇਤਾਂ ’ਚ ਗਿਆ ਤਾਂ ਉਨ੍ਹਾਂ ਦੇ ਨਾਲ ਜ਼ਮੀਨ ਦੇ ਝਗਡ਼ੇ ਦੀ ਰੰਜਿਸ਼ ਰੱਖਣ ਵਾਲਾ ਜਗਦੀਸ਼ ਸਿੰਘ ਉਨ੍ਹਾਂ ਦੇ ਖੇਤਾਂ ਨੂੰ ਟਰੈਕਟਰ ਨਾਲ ਵਾਹ ਰਿਹਾ ਸੀ।

ਇਹ ਵੀ ਪੜ੍ਹੋ- ਅਮਰੀਕਾ ਦੀ ਰਿਫਿਊਜ਼ਲ ਨੇ ਚਕਨਾਚੂਰ ਕੀਤੇ ਨੌਜਵਾਨ ਦੇ ਸੁਫ਼ਨੇ, ਅੱਕ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ

ਗੁਰਕੀਰਤ ਸਿੰਘ, ਅਮਨਦੀਪ ਸਿੰਘ ਅਤੇ ਦੋ ਅਣਪਛਾਤੇ ਵਿਅਕਤੀ ਉਸ ਦੇ ਨਾਲ ਟਰੈਕਟਰ ’ਤੇ ਬੈਠੇ ਸਨ। ਜਦ ਉਸ ਨੇ ਜਗਦੀਸ਼ ਸਿੰਘ ਨੂੰ ਅਜਿਹਾ ਕਰਨ ਤੋਂ ਰੋਕਿਆਂ ਤਾਂ ਪੰਜਾਂ ਨੇ ਮਿਲ ਕੇ ਉਸਦੀ ਕੁੱਟਮਾਰ ਕੀਤੀ ਤੇ ਜ਼ਖ਼ਮੀ ਕਰ ਦਿੱਤਾ। ਏ. ਐੱਸ. ਆਈ. ਰਾਜ ਸਿੰਘ ਦੇ ਅਨੁਸਾਰ ਸਾਰਿਆਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਛੱਡਿਆ ਟਵਿੱਟਰ ਤੀਰ, ਕਈਆਂ ‘ਤੇ ਲਾਇਆ ਤਿੱਖਾ ਨਿਸ਼ਾਨਾ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


Anuradha

Content Editor

Related News