5 ਦਿਨਾਂ ਤੋਂ ਲਾਪਤਾ 14 ਸਾਲਾ ਵਿਦਿਆਰਥਣ ਦੀ ਨਹੀਂ ਮਿਲੀ ਸੂ, ਭਾਲ ਜਾਰੀ

Wednesday, Aug 31, 2022 - 10:43 AM (IST)

5 ਦਿਨਾਂ ਤੋਂ ਲਾਪਤਾ 14 ਸਾਲਾ ਵਿਦਿਆਰਥਣ ਦੀ ਨਹੀਂ ਮਿਲੀ ਸੂ, ਭਾਲ ਜਾਰੀ

ਫਿਰੋਜ਼ਪੁਰ(ਕੁਮਾਰ, ਪਰਮਜੀਤ, ਖੁੱਲਰ) : ਫਿਰੋਜ਼ਪੁਰ ਸ਼ਹਿਰ ਦੇ ਇਕ ਪ੍ਰਾਈਵੇਟ (Girls) ਸਕੂਲ ਵਿਚ 8ਵੀਂ ਜਮਾਤ ’ਚ ਪਡ਼੍ਹਦੀ 14 ਸਾਲਾ ਲਡ਼ਕੀ ਨਵਦੀਪ ਕੌਰ (ਕਾਲਪਨਿਕ ਨਾਮ) ਬੀਤੀ 27 ਅਗਸਤ ਤੋਂ ਲਾਪਤਾ ਹੈ, ਜਿਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਸ਼ੱਕੀ ਹਾਲਾਤ ’ਚ ਹੋਈ ਭੈਣ ਦੀ ਮੌਤ, ਭੁੱਬਾਂ ਮਾਰ ਰੋਂਦੇ ਭਰਾ ਨੇ ਕਿਹਾ ‘ਮੇਰੀ ਭੈਣ ਨੂੰ ਸਹੁਰਿਆਂ ਨੇ ਮਾਰਿਆ’

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਨੇਡ਼ੇ ਬਸਤੀ ’ਚ ਰਹਿੰਦੀ ਇੱਕ ਵਿਧਵਾ ਔਰਤ ਨੇ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਅਤੇ ਬਿਆਨਾਂ ’ਚ ਦੱਸਿਆ ਹੈ ਕਿ ਉਸਦੀ 14 ਸਾਲਾ ਕੁੜੀ ਸ਼ਹਿਰ ਦੇ ਇਕ ਕੁੜੀਆਂ ਦੇ ਸਕੂਲ ’ਚ ਪਡ਼੍ਹਦੀ ਹੈ, ਜੋ 27 ਅਗਸਤ ਨੂੰ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਸਕੂਲ ਗਈ ਸੀ ਪਰ ਵਾਪਸ ਨਹੀਂ ਆਈ, ਜਿਸ ਦੀ ਕਾਫ਼ੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲੀ। ਸ਼ਿਕਾਇਤਕਰਤਾ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਉਸ ਦੀ ਨਾਬਾਲਿਗ ਕੁੜੀ ਨੂੰ ਕੋਈ ਅਣਪਛਾਤਾ ਮੁੰਡਾ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ। ਪੁਲਸ ਵਲੋਂ ਕੁੜੀ ਦੀ ਭਾਲ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News