ਬਿਨ੍ਹਾਂ ਸਾਬਣ, ਚਿਹਰੇ ਨੂੰ ਕਰੋ ਇਨ੍ਹਾਂ ਚੀਜ਼ਾਂ ਨਾਲ ਸਾਫ
Wednesday, Dec 28, 2016 - 01:31 PM (IST)
 
            
            ਮੁੰਬਈ— ਸਾਡੇ ਚੋਂ ਕਈ ਲੋਕ ਚਿਹਰਾ ਧੋਣ ਦੇ ਲਈ ਸਾਬਣ ਜਾਂ ਫੈਸ ਵਾਸ਼ ਦਾ ਇਸਤੇਮਾਨ ਕਰਦੇ ਹਨ ਜੋ ਕਾਫੀ ਨੁਕਸਾਨਦਾਇਕ ਹੁੰਦਾ ਹੈ। ਇਸ ਨਾਲ ਚਿਹਰੇ ਦੀ ਚਮਕ ਫਿੱਕੀ ਪੈਣ ਲੱਗਦੀ ਹੈ । ਜੇਕਰ ਤੁਸੀਂ ਆਪਣੇ ਚਿਹਰੇ ਨੂੰ ਕੋਮਲ ਅਤੇ ਚਮਕਦਾਰ ਬਣਾਉਂਣਾ ਚਾਹੁੰਦੇ ਹੋ ਤਾਂ ਰਸੋਈ ''ਚ ਮੌਜ਼ੂਦ ਚੀਜ਼ਾਂ ਦੇ ਇਸਤੇਮਾਲ ਕਰੋ। ਆਓ ਜਾਣਦੇ ਹਾਂ ਕੁਝ ਅਜਿਹੀਆਂ ਚੀਜਾਂ ਦੇ ਬਾਰੇ ''ਚ ਜਿਨ੍ਹਾਂ ਦਾ ਇਸਤੇਮਾਲ ਕਰਕੇ ਚਿਹਰੇ  ਨੂੰ ਕੋਮਲ ਅਤੇ ਚਮਕਦਾਰ ਬਣਾ ਸਕਦੇ ਹੋ ।
1. ਨਾਰੀਅਲ ਤੇਲ 
ਜ਼ਿਆਦਾਤਰ ਲੜਕੀਆਂ ਚਿਹਰੇ ਦਾ ਮੇਕਅੱਪ ਉਤਾਰਨ ਦੇ ਲਈ ਮੇਕਅੱਪ ਰਿਮੂਬਰ ਦਾ ਇਸਤੇਮਾਲ ਕਰਦੀਆਂ ਹਨ। ਮੇਕਅੱਪ ਰਿਮੂਬਰ ਦੀ ਜਗ੍ਹਾਂ ਨਾਰੀਅਲ ਤੇਲ ਦਾ ਇਸਤੇਮਾਲ ਕਰੋ। ਇਸ ਨਾਲ ਤੁਹਾਡੇ ਚਿਹਰੇ ''ਤੇ ਮੌਜੂਦ ਗੰਦਗੀ ਦੂਰ ਹੋਵੇਗੀ ਅਤੇ ਕੋਈ ਸਾਇਡ ਇਫੇਕਟ ਵੀ ਨਹੀਂ ਹੋਵੇਗਾ।
2. ਸ਼ਹਿਦ
ਚਿਹਰੇ ਦੀ ਖੂਬਸੂਰਤੀ ਬਣਾਈ ਰੱਖਣ ਦੇ ਲਈ ਸ਼ਹਿਦ ਦਾ ਇਸਤੇਮਾਲ ਕਰੋ। ਸ਼ਹਿਦ ਇੱਕ ਕੁਦਰਤੀ  ਕਲੀਨਿੰਗ ਏਜੰਟ ਹੈ, ਜਿਸ ਨਾਲ ਚਮੜੀ ਹਮੇਸ਼ਾ ਹਾਇਡਰੈਟ ਰਹਿੰਦੀ ਹੈ। ਇਸਦਾ ਇਸਤੇਮਾਲ ਕਰਨ ਨਾਲ ਚਿਹਰੇ ਦੇ ਪਰਸ ਚੋਂ ਗੰਦਗੀ ਨਿਕਲਦੀ ਹੈ।
3. ਦਹੀ
ਚਮੜੀ ਟੈਨਿੰਗ ਤੋਂ ਛੁਟਕਾਰਾ ਪਾਉਣ ਦੇ ਲਈ ਦਹੀ ਦਾ ਇਸਤੇਮਾਲ ਕਰੋ । ਦਹੀ ਲਗਾਉਂਣ ਨਾਲ ਚਮੜੀ ਦਾ ਨਮੀ ਬਰਕਰਾਰ  ਰਹਿੰਦੀ ਹੈ।
4.ਨਿੰਬੂ
ਨਿੰਬੂ  ਚਮੜੀ ਦੇ ਲਈ ਬਹੁਤ ਹੀ ਫਾਇਦੇਮੰਦ ਹੈ। ਇਸਨੂੰ ਚਿਹਰੇ ''ਤੇ ਲਗਾਓ ਅਤੇ ਬਾਅਦ ''ਚ ਪਾਣੀ ਨਾਲ ਧੋ ਲਓ। ਇਸ ਨਾਲ ਚਿਹਰੇ ''ਤੇ ਚਮਕ ਆਵੇਗੀ।
5. ਐਪਲ ਸਾਈਡਰ ਵਿਨੇਗਰ
1 ਚਮਚ ਐਪਲ ਸਾਈਡਰ ਵਿਨੇਗਰ ''ਚ 2 ਚਮਚ ਪਾਣੀ ਪਾ ਕੇ ਮਿਲਾਓ। ਇਸ ਨੂੰ ਚਿਹਰੇ ''ਤੇ ਲਗਾਉਣ ਨਾਲ ਮੁਹਾਸਿਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇੱਕ ਗੱਲ ਦਾ ਧਿਆਨ ਰੱਖੋ ਕਿ ਇਸਦੇ ਜ਼ਿਆਦਾ ਇਸਤੇਮਾਲ ਕਰਨ ਨਾਲ ਚਮੜੀ ''ਚ ਰੁੱਖਾਪਨ ਆ ਜਾਂਦਾ ਹੈ। ਇਸ ਲਈ ਹਫਤੇ ''ਚ ਇੱਕ ਵਾਰ ਹੀ ਇਸਦਾ ਪ੍ਰਯੋਗ ਕਰੋ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            