ਇਸ ਮਿਸ਼ਰਣ ਨਾਲ ਹੋ ਸਕਦੀਆਂ ਹਨ ਚਮੜੀ ਦੀਆਂ ਕਈ ਪਰੇਸ਼ਾਨੀਆਂ ਦੂਰ

Saturday, Sep 10, 2016 - 06:24 PM (IST)

 ਇਸ ਮਿਸ਼ਰਣ ਨਾਲ ਹੋ ਸਕਦੀਆਂ ਹਨ ਚਮੜੀ ਦੀਆਂ ਕਈ ਪਰੇਸ਼ਾਨੀਆਂ ਦੂਰ

ਚੰਡੀਗੜ੍ਹ — ਅਸੀਂ ਲੋਕ ਬੇਕਾਰ ''ਚ ਹੀ ਇੰਨੇ ਮਹਿੰਗੇ-ਮਹਿੰਗੇ ਬਿਊਟੀ ਪ੍ਰਾਡਕਟ ਦਾ ਇਸਤੇਮਾਲ ਕਰਦੇ ਹਾਂ ਜਿਸ ਨਾਲ ਕਿ ਸਾਡੀ ਚਮੜੀ ''ਤੇ ਜ਼ਿਆਦਾ ਫਾਇਦਾ ਵੀ ਨਹੀਂ ਹੁੰਦਾ। ਸਾਡੇ ਘਰ ''ਚ ਕਈ ਇਸ ਤਰ੍ਹਾਂ ਦੀਆਂ ਚੀਜ਼ਾ ਹੁੰਦੀਆਂ ਹਨ ਜਿਸ ਨਾਲ ਅਸੀਂ ਚਮੜੀ ਦੀਆਂ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਨੂੰ ਠੀਕ ਕਰ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਨਾਰੀਅਲ ਅਤੇ ਬੇਕਿੰਗ ਸੋਡੇ ਦੇ ਫਾਇਦੇ ਬਾਰੇ ਦੱਸਣ ਜਾ ਰਹੇ ਹਾਂ।
1. ਮੁਹਾਸੇ(ਪਿੰਪਲ) — ਮੁਹਾਸੇ ਹੋਣਾ ਆਮ ਗੱਲ ਹੈ। ਨਾਰੀਅਲ ਅਤੇ ਬੇਕਿੰਗ ਸੋਡਾ ਨੂੰ ਲੈ ਕੇ ਚੰਗੀ ਤਰ੍ਹਾਂ ਮਿਲਾ ਲਓ। ਇਸ ਨੂੰ ਨਹਾਉਣ ਤੋਂ ਇਕ ਘੰਟਾ ਪਹਿਲਾਂ ਚਿਹਰੇ ''ਤੇ ਹਲਕੇ ਹੱਥ ਨਾਲ ਰਗੜੋ। ਹਫਤੇ ''ਚ ਤਿੰਨ ਵਾਰ ਇਸ ਤਰ੍ਹਾਂ ਕਰਨ ਨਾਲ ਮੁਹਾਸੇ ਦੂਰ ਹੁੰਦੇ ਹਨ।
2. ਕਾਲੇ ਘੇਰੇ — ਇਸ ਮਿਸ਼ਰਨ ਨੂੰ ਆਪਣੇ ਅੱਖਾਂ ਦੇ ਕਾਲੇ ਘੇਰਿਆਂ ''ਤੇ ਵੀ ਲਗਾ ਸਕਦੇ ਹੋ। ਇਕ ਘੰਟਾ ਲਗਾਉਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਲਓ।
3. ਬਲੈਕ ਹੈੱਡ — ਇਹ ਮਿਸ਼ਰਨ ਚਮੜੀ ਦੇ ਮਰੇ ਹੋਏ ਸੈੱਲ ਨੂੰ ਖਤਮ ਕਰਦਾ ਹੈ। ਬਲੈਕ ਹੈੱਡ ਦੀ ਸਮੱਸਿਆਂ ਹੋਣ ''ਤੇ ਇਸ ਪੇਸਟ ਨੂੰ ਦੋ ਮਿੰਟ ਲਈ ਹਲਕੇ ਹੱਥਾਂ ਨਾਲ ਰਗੜੋ ਅਤੇ ਥੋੜ੍ਹੀ ਦੇਰ ਬਾਅਦ ਕੋਸੇ ਪਾਣੀ ਨਾਲ ਧੋ ਲਓ।
4. ਰੁੱਖੀ ਚਮੜੀ — ਰੁੱਖੀ ਚਮੜੀ ਦੀ ਸਮੱਸਿਆਂ ਨੂੰ ਦੂਰ ਕਰਨ ਲਈ ਨਹਾਉਣ ਤੋਂ ਪਹਿਲਾਂ ਇਸ ਮਿਸ਼ਰਣ ਦੇ ਨਾਲ ਮਾਲਿਸ਼ ਕਰੋ। ਹਫਤੇ ''ਚ ਤਿੰਨ ਵਾਰ ਇਸ ਤਰ੍ਹਾਂ ਕਰੋ।


Related News