ਸ਼ਰਧਾ-ਸੁਸ਼ਾਂਤ ਦੀ ਸਟਨਿੰਗ
Saturday, Aug 27, 2016 - 11:56 AM (IST)
ਮੁੰਬਈ — ਲੈਕਮੇ ਫੈਸ਼ਨ ਵੀਕ ਵਿੰਟਰ ਫੈਸਟਿਵ 2016 ਦਾ ਆਯੋਜਨ ਮੁੰਬਈ ਦੇ ਸੇਂਟ ਰਿਜਸ ਮੁੰਬਈ ਹੋਟਲ ਵਿਚ ਕੀਤਾ ਗਿਆ। ਇਹ ਫੈਸ਼ਨ ਵੀਕ 24 ਤੋਂ 28 ਅਗਸਤ ਤੱਕ ਹੋਵੇਗਾ, ਜਿਸ ਵਿਚ ਭਾਰਤ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਆਪਣੀ ਕੁਲੈਕਸ਼ਨ ਪੇਸ਼ ਕਰਨਗੇ। ਇਸ ਵੀਕ ਦੀ ਸ਼ੁਰੂਆਤ ਤਰੁਣ ਤਹਿਲਿਆਨੀ ਨੇ ਇਕ ਦਿਨ ਪਹਿਲਾਂ ਆਪਣੀ ਕੁਲੈਕਸ਼ਨ ''ਮਾਈ ਲਾਈਫ ਮਾਈ ਵੇ'' ਨਾਲ ਕੀਤੀ, ਜਿਸਦੀ ਸ਼ੋਅ ਸਟਾਪਰ ਬਾਲੀਵੁੱਡ ਹੀਰੋਇਨ ਕੰਗਨਾ ਰਾਣਾਵਤ ਰਹੀ। ਉਨ੍ਹਾਂ ਦੀ ਕੁਲੈਕਸ਼ਨ ਲੇਟ ਕਟੈਂਪਰੇਰੀ ਆਰਟਿਸਟ ਮ੍ਰਿਣਾਲਿਨੀ ਮੁਖਰਜੀ ਤੋਂ ਪ੍ਰੇਰਿਤ ਸੀ। ਕਲਰ ਕੰਬੀਨੇਸ਼ਨ ਦੀ ਗੱਲ ਕਰੀਏ ਤਾਂ ਕੋਬਾਲਟ ਬਲੂ, ਬਰਨਟ ਓਰੇਂਜ, ਸਫਾਰੀ ਗ੍ਰੀਨ, ਮਹਿਰੂਨ ਅਤੇ ਬਲੈਕ ਕਲਰ ਦੇਖਣ ਨੂੰ ਮਿਲਿਆ। ਮਾਡਲਸ ਕੁੜਤਾ, ਕਾਫਤਾਨ ਟਾਪ, ਟੂਨਿਕਸ ਡ੍ਰੈਪ ਸਕਰਟਸ, ਪਲੀਟੇਡ ਸਕਰਟਸ ਅਤੇ ਗਿਲਟਸ ਪਹਿਨ ਕੇ ਰੈਂਪਵਾਕ ਕਰਦੀਆਂ ਨਜ਼ਰ ਆਈਆਂ। ਕੰਗਨਾ ਐਥਨਿਕ ਵੀਅਰ ਵਿਚ ਮਾਡਰਨ ਲੁਕ ਵਿਚ ਦਿਖਾਈ ਦਿੱਤੀ। ਉਸ ਨੇ ਮੈਕਸੀ ਬਲੈਕ ਸਟਾਨ ਸਕਰਟ ਨਾਲ ਬਲੈਕ ਟਾਪ ਅਤੇ ਰੈੱਡ ਕਲਰ ਦੀ ਜੈਕੇਟ ਵੀਅਰ ਕੀਤੀ। ਉਸ ਦੀ ਕੁਲੈਕਸ਼ਨ ਵਿਚ ਆਰੀ, ਰੇਸ਼ਮ, ਬਰੱਸ਼ ਐਂਬ੍ਰਾਇਡਰੀ ਅਤੇ ਰੇਸ਼ਮ ਥ੍ਰੈੱਡਸ, ਐਂਟੀਕ ਗੋਲਡ ਸਿੱਪੀ ਵਰਕ ਦੇਖਣ ਨੂੰ ਮਿਲਿਆ।
24 ਅਗਸਤ ਨੂੰ ਜੈਨ ਨੈਕਸਟ, ਗ੍ਰਾਜੀਆ ਯੰਗ ਫੈਸ਼ਨ ਐਵਾਰਡਸ ਵਿਨਰ 2016, ਵੈਂਡੇਲ ਰੋਡਰਿਕਸ, ਕਾ-ਸ਼ਾ, ਟੈਕਸੀ ਫੈਬ੍ਰਿਕ ਟੈਕਸਟਾਈਲਸ, ਕਵਿਰਕਬਾਕਸ, ਇਤਿਹਾਦ ਏਅਰ-ਵੇ ਵੱਲੋਂ ਪ੍ਰੀਜ਼ੈਂਟ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਆਪਣੀ ਵਿੰਟਰ ਫੈਸਟਿਵ 2016 ਕੁਲੈਕਸ਼ਨ ਪੇਸ਼ ਕੀਤੀ। ਉਨ੍ਹਾਂ ਦੀ ਕੁਲੈਕਸ਼ਨ ਵਿਚ ਰੇਸ਼ਮ, ਥ੍ਰੈੱਡ ਵਰਕ, ਸਿੱਪੀ ਸਿਤਾਰੇ, ਹੈਂਡਵਰਕ, ਆਫ ਸ਼ੋਲਡਰ ਕੇਪਸ, ਫਲੋਰਲ ਮੋਟਿਫਸ ਦਾ ਮੇਲ ਖੂਬ ਦੇਖਣ ਨੂੰ ਮਿਲਿਆ।
ਮਨੀਸ਼ ਮਲਹੋਤਰਾ ਦੀ ਇਸ ਕੁਲੈਕਸ਼ਨ ਲਈ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਅਤੇ ਅਦਾਕਾਰਾ ਸ਼ਰਧਾ ਕਪੂਰ ਨੇ ਰੈਂਪ ਵਾਕ ਕੀਤੀ। ਡੀਪ ਗ੍ਰੀਨ ਵੈੱਲਵੇਟ ਲਹਿੰਗੇ ਨਾਲ ਐਂਬ੍ਰਾਇਡਰੀ ਵਾਲੇ ਕ੍ਰਾਪ ਬਲਾਊਜ ਵਿਚ ਸ਼ਰਧਾ ਗਾਰਜੀਅਸ ਲੁਕ ਵਿਚ ਨਜ਼ਰ ਆਈ। ਉਥੇ ਹੀ ਸੁਸ਼ਾਂਤ ਸਿੰਘ ਰਾਜਪੂਤ ਡਾਪਰ ਲੁਕ ਵਿਚ ਨਜ਼ਰ ਆਏ। ਉਨ੍ਹਾਂ ਨੇ ਬਲੈਕ ਬੰਦਗਲਾ ਅਤੇ ਵ੍ਹਾਈਟ ਜੋਧਪੁਰ ਪੈਂਟ ਪਹਿਨੀ। ਇਸੇ ਨਾਲ ਮਾਡਲਸ ਨੇ ਜੈਕੇਟ ਸਾੜ੍ਹੀ, ਲਹਿੰਗੇ ਨਾਲ ਸ਼ੀਰ ਕ੍ਰਾਪ ਬਲਾਊਜ਼, ਕੰਟੈਂਪਰੇਰੀ ਅਨਾਰਕਲੀ ਨਾਲ ਡ੍ਰੈਪ ਦੁਪੱਟਾ ਸੂਟ, ਟੂਨਿਕਸ ਨਾਲ ਸਿਗਰਟ ਪੈਂਟਸ, ਫਲੋਇੰਗ ਬੈਕਲੈੱਸ ਗਾਊਨ ਵੀਅਰ ਕੀਤੇ, ਜੋ ਕਲਾਸਿਕ ਅਤੇ ਕੰਟੈਂਪਰੇਰੀ ਦੋਹਾਂ ਦਾ ਚੰਗਾ ਮੇਲ ਦਿਖਾ ਰਹੇ ਸਨ। ਇਸ ਦੇ ਨਾਲ ਸਟੇਟਮੈਂਟ ਅਕਸੈੱਸਰੀਜ਼, ਜਵੈਲਡ ਬੈਲਟਸ ਅਤੇ ਪਿਲ-ਬਾਕਸ ਕਲਚੇਜ ਗਲੈਮਰ ਨੂੰ ਹੋਰ ਵਧਾ ਰਹੇ ਸਨ।
ਕਲਰ ਕੰਬੀਨੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਸਿਲਕ ਕ੍ਰਾਫਟ, ਟ੍ਰਾਂਸਪੇਰੈਂਟ ਨੈੱਟ-ਲੇਸ ਵਿਚ ਪਿਓਰ ਵ੍ਹਾਈਟ, ਬੇਬੀ ਪਿੰਕ, ਲਾਈਮ ਗ੍ਰੀਨ, ਲਾਲਿਕ ਕਲਰ, ਸ਼ੈਂਪੇਨ ਨਿਊਡ ਮੈਟੈਲਿਕ ਗ੍ਰੇ ਅਤੇ ਹਨੀ ਮਸਟਰਡ ਕਲਰ ਦੇਖਣ ਨੂੰ ਮਿਲਿਆ। ਇਸੇ ਦੇ ਨਾਲ ਮਾਡਲਸ ਨੇ ਅਨਮੋਲ ਜਿਊਲਰਸ ਦੀ ਜਿਊਲਰੀ ਵੀਅਰ ਕੀਤੀ। ਮੇਲ ਮਾਡਲਸ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੈਲਵੇਟ ਫੈਬ੍ਰਿਕ ਵਿਚ ਬੰਦ ਗਲਾ, ਸਟਰਵਕਡ ਜੈਕੇਟਸ ਅਤੇ ਜੋਧਪੁਰੀ ਪੈਂਟਸ ਵੀਅਰ ਕੀਤੀ। ਸਕਵੇਅਰ ਪਾਕੇਟ ਪੈਂਟ, ਜਵੈਲਡ ਬਟਨ ਅਤੇ ਐਂਬ੍ਰਾਇਡਰੀ ਸਿਲਕ ਸਕਾਰਫ ਵਿਚ ਮਾਡਲਸ ਰੈਂਪ ਵਾਕ ਕਰਦੇ ਨਜ਼ਰ ਆਏ।
ਉਥੇ ਹੀ ਲੈਕਮੇ ਵੀਕ ਦੇ ਦੂਜੇ ਦਿਨ ਮਤਲਬ 25 ਅਗਸਤ ਨੂੰ ਇੰਡੀਅਨ ਟੈਕਸਟਾਈਲਸ ਡੇ ਅਤੇ ਫੈਸ਼ਨ ਨਾਲ ਜੁੜੀ ਕੁਲੈਕਸ਼ਨ ਪੇਸ਼ ਕੀਤੀ ਗਈ, ਜਿਸ ਵਿਚ ਯਾਨਾ ਨਗੋਬਾ, ਨਾਜੀਆ ਹਫੀਜ, ਬੀਨਾ ਰਾਵ, ਹੇਮੰਗ ਅਗਰਵਾਲ, ਅਨਾਵਿਲਾ, ਸੰਜੇ ਗਰਗ, ਨੈਚੁਰਲੀ ਅਨੁਰਾਧਾ, ਜਸੋਨਨਸ਼ੁ, ਮਯੰਕ ਮਾਨਸਿੰਘ ਕੋਲ, ਕਲੋਲ ਦੱਤਾ 1955 ਕੁਲੈਕਸ਼ਨ, ਪ੍ਰੀਤੀ ਵਰਮਾ (ਰਨਵੇ ਬਾਈਸਾਈਕਲ) ਮੋਨਿਸ਼ਾ ਅਹਿਮਦ ਆਦਿ ਫੈਸ਼ਨ ਡਿਜ਼ਾਈਨਰ ਸ਼ਾਮਲ ਸਨ।
ਲੈਕਮੇ ਫੈਸ਼ਨ ਵੀਕ ਆਟਮ ਵਿੰਟਰ 2016 ਦੇ ਦੂਜੇ ਦਿਨ ਇੰਡੀਅਨ ਹੈਂਡਲੂਮ ਇੰਡਸਟਰੀ ਨੂੰ ਸ਼ਰਧਾਂਜਲੀ ਦਿੱਤੀ ਗਈ। ਕਲੋਲ ਦੱਤਾ ਨੇ ਵੈਲਵੇਟ ਅਤੇ ਗ੍ਰਾਫਿਕ ਪੋਲਕਾ ਡੋਟਸ ਕੁਲੈਕਸ਼ਨ ਪੇਸ਼ ਕੀਤੀ। ਉਨ੍ਹਾਂ ਦੀ ਕੁਲੈਕਸ਼ਨ ਵਿਚ ਡਾਰਕ ਇੰਕੀ ਬਲੂ ਕਲਰ ਦੀ ਵਰਤੋਂ ਕੀਤੀ ਗਈ।
ਉਥੇ ਹੀ ਕਲੀਕਲ ਕੁਲੈਕਸ਼ਨ ਐਂਟੀ ਫਿੱਟ ਥੀਮ ''ਤੇ ਆਧਾਰਿਤ ਸੀ। ਉਨ੍ਹਾਂ ਦੀ ਕੁਲੈਕਸ਼ਨ ਵਿਚ ਲਾਂਗ ਲੈਂਥ ਸਲੀਵ ਆਊਟਫਿੱਟ ਦੇਖਣ ਨੂੰ ਮਿਲੇ। ਪ੍ਰੀਤੀ ਵਰਮਾ ਨੇ ਖਾਦੀ ਅਤੇ ਆਰਗੈਨਿਕ ਫੈਬ੍ਰਿਕ ਦੀ ਫ੍ਰੈੱਸ਼ ਕਲਰਫੁਲ ਕੁਲੈਕਸ਼ਨ ਪੇਸ਼ ਕੀਤੀ। ਉਥੇ ਹੀ ਪਡਾਜਾ ਨੇ ਲੂਮ ਆਫ ਮਾਈ ਮਾਈਂਡ ਕੁਲੈਕਸ਼ਨ ਹੈਂਡਲੂਮ ਵਰਕ ਦਾ ਜਾਦੂ ਦਿਖਾਇਆ, ਜਿਸ ਵਿਚ ਮਹੇਸ਼ਵਰ ਦੇ ਬੁਨਕਰਾਂ ਦੀ ਵਿਸ਼ੇਸ਼ਤਾ ਦਾ ਪਤਾ ਲੱਗਾ।
ਉਥੇ ਹੀ ਪੈਲਾ ਨੇ ਹੈਂਡ ਵੂਵਨ ਫੈਬ੍ਰਿਕ ਵਿਚ ਪਿਓਰ ਏਰੀ ਸਿਲਕ, ਜਾਮਦਨੀ, ਕਸ਼ਮੀਰੀ ਅਤੇ ਪਸ਼ਮੀਨਾ ਕੁਲੈਕਸ਼ਨ ਪੇਸ਼ ਕੀਤੀ। ਅਨੁਰਾਧਾ ਨੇ ਨੈਚੁਰਲ ਡ੍ਰਾਈ ਅਤੇ ਹੈਂਡ ਸਪਨ ਇਰੀ ਥ੍ਰੈੱਡ ਵਰਕ ਕੁਲੈਕਸ਼ਨ ਪੇਸ਼ ਕੀਤੀ। ਮਾਡਲਸ ਨੇ ਸਾੜ੍ਹੀ ਪਹਿਨ ਕੇ ਰੈਂਪਵਾਕ ਕੀਤੀ। ਹੇਮੰਗ ਅਗਰਵਾਲ ਨੇ ਆਪਣੀ ਕੁਲੈਕਸ਼ਨ ਵਿਚ ਜਰੀ ਮੈਟਲਿਕ, ਸ਼ਿਮਰੀ ਕੁਲੈਕਸ਼ਨ ਪੇਸ਼ ਕੀਤੀ। ਉਥੇ ਹੀ ਫੈਸ਼ਨ ਡਿਜ਼ਾਈਨਰ ਸੰਜੇ ਗਰਗ ਨੇ ਆਪਣੀ ਕੁਲੈਕਸ਼ਨ ਮੌਂਕੀ ਬਿਜ਼ਨੈੱਸ ਪੇਸ਼ ਕੀਤੀ। ਇੰਡੀਅਨ ਟੈਕਸਟਾਈਲ ਡੇ ''ਤੇ ਉਨ੍ਹਾਂ ਨੇ ਗ੍ਰੇ ਵੂਲ ਕੋਟ, ਜੈਕੇਟ, ਕੁੜਤਾ, ਸਿਲਕ ਆਦਿ ਪੇਸ਼ ਕੀਤੇ।
