ਮਿਠਾਈ ਦੇ ਖਾਲੀ ਡੱਬੇ ਨੂੰ ਬਣਾਓ ਆਪਣੀ ''ਮੇਕਅੱਪ ਕਿੱਟ'' (ਤਸਵੀਰਾਂ)

02/17/2017 12:12:18 PM

ਘਰ ''ਚ ਮਿਠਾਈ ਦਾ ਕੋਈ ਨਾ ਕੋਈ ਖਾਲੀ ਡੱਬਾ ਜ਼ਰੂਰ ਪਿਆ ਹੁੰਦਾ ਹੈ, ਜਿਸ ਨੂੰ ਤੁਸੀਂ ਸੁੱਟ ਦਿੰਦੇ ਹੋ। ਅੱਜ ਅਸੀਂ ਤੁਹਾਨੂੰ ਇਸੇ ਡੱਬੇ ਦੀ ਸਹੀ ਵਰਤੋਂ ਕਰਨ ਬਾਰੇ ਦੱਸਾਂਗੇ। ਤੁਸੀਂ ਇਸ ''ਚ ਮੇਕਅੱਪ ਦੀਆਂ ਜ਼ਰੂਰੀ ਅਤੇ ਛੋਟੀਆਂ ਵਸਤਾਂ ਰੱਖ ਸਕਦੇ ਹੋ। ਇਸ ''ਚ ਤੁਸੀਂ ਆਈ ਲਾਈਨਰ, ਮਸਕਾਰਾ, ਝੁਮਕੇ ਅਤੇ ਟਾਪਸ ਆਦਿ ਰੱਖ ਸਕਦੇ ਹੋ। ਇਸ ਲਈ ਅਸੀਂ ਇਸ ਤਰੀਕੇ ਨਾਲ ਇਸ ਨੂੰ ਤਿਆਰ ਕਰਾਂਗੇ ਕਿ ਇਸ ''ਚ ਰੱਖਿਆ ਸਮਾਨ ਤਰਤੀਬ ''ਚ ਪਿਆ ਰਹੇ ਅਤੇ ਦੇਖਣ ''ਚ ਵੀ ਸੋਹਣਾ ਲੱਗੇ। ਜ਼ਰੂਰੀ ਵਸਤਾਂ—

ਇਸ ਲਈ ਤੁਹਾਨੂੰ ਚਾਹੀਦਾ ਹੈ ਮਿਠਾਈ ਦਾ ਖਾਲੀ ਡੱਬਾ, ਰੰਗਦਾਰ ਕਾਗਜ਼, ਫੈਵੀਕੋਲ ਅਤੇ ਕੈਂਚੀ । 
ਵਿਧੀ— 
ਮਿਠਾਈ ਦੇ ਡੱਬੇ ਦਾ ਸਖਤ ਹਿੱਸਾ ਇਸ ਲਈ ਵਰਤਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਇਸ ''ਤੇ ਰੰਗਦਾਰ ਕਾਗਜ਼ ਚਿਪਕਾ ਦਿਓ। ਇਸ ਮਗਰੋਂ ਸਹੀ ਦੂਰੀ ਮਾਪ ਕੇ ਇਸ ਵਿਚਕਾਰ ਸਖਤ ਗੱਤੇ ਦੇ ਤਿੰਨ ਟੁੱਕੜੇ ਲਗਾ ਲਓ। ਇਹ ਗੱਤੇ ਘੱਟੋ-ਘੱਟ 4 ਸੈਂਟੀਮੀਟਰ ਤਕ ਚੌੜੇ ਹੋਣ ਤਾਂ ਕਿ ਇਸ ''ਤੇ ਸਾਮਾਨ ਟਿਕਿਆ ਰਹੇ। ਇਨ੍ਹਾਂ ਨੂੰ ਇਸ ਤਰ੍ਹਾਂ ਲਗਾਓ ਕਿ ਇਸ ''ਤੇ ਆਈ ਲਈਨਰ ਆਦਿ ਸਮਾਨ ਟਿਕਾ ਸਕੋ। ਦੇਖਣ ''ਚ ਇਹ ਡੱਬੇ ''ਚ ਤਿੰਨ ਸ਼ੈਲਫਾਂ ਵਾਂਗ ਦਿਖਾਈ ਦੇਵੇਗਾ। ਇਕ ਹੋਰ ਸਖਤ ਗੱਤਾ ਲੈ ਕੇ ਉਸ ''ਤੇ ਕੈਂਚੀ ਨਾਲ ਕੱਟ ਪਾਓ ਤਾਂ ਕਿ ਇਨ੍ਹਾਂ ''ਚ ਝੁਮਕੇ ਅਤੇ ਟਾਪਸ ਆਦਿ ਟੰਗੇ ਜਾ ਸਕਣ। ਇਸ ਨੂੰ ਰੰਗਦਾਰ ਕਾਗਜ਼ ਨਾਲ ਸਜਾ ਕੇ ਫੈਵੀਕੋਲ ਨਾਲ ਲਗਾ ਦਿਓ। 
ਖਾਸ ਗੱਲ— 
ਯਾਦ ਰੱਖੋ ਇਹ ਸਾਰਾ ਰੰਗਦਾਰ ਕਾਗਜ਼ ਨਾਲ ਸਜਾਇਆ ਗਿਆ ਹੋਵੇ। ਜੇਕਰ ਤੁਹਾਡੇ ਕੋਲ ਸਖਤ ਗੱਤਾ ਨਹੀਂ ਹੈ ਤਾਂ ਤੁਸੀਂ ਦੋ ਪਤਲੇ ਗੱਤੇ ਜੋੜ ਸਕਦੇ ਹੋ। ਸੁੱਕ ਜਾਣ ਮਗਰੋਂ ਇਸ ''ਚ ਨਹੁੰ ਪਾਲਸ਼, ਸੁਰਮਾ, ਆਈ ਲਾਈਨਰ ਅਤੇ ਮਸਕਾਰਾ ਰੱਖੋ। ਜਿਸ ਗੱਤੇ ਨੂੰ ਕੱਟ ਪਾਏ ਸਨ, ਉਸ ''ਤੇ ਝੁਮਕੇ ਆਦਿ ਟੰਗ ਲਓ।

Related News