ਮੁਕਤਸਰ ''ਚ ਵਾਪਰੇ ਹਾਦਸੇ ਨੇ ਘਰ ''ਚ ਪੁਆਏ ਵੈਣ, ਜੀਪ ਤੇ ਸਕੂਟਰੀ ਦੇ ਟੱਕਰ ''ਚ 21 ਸਾਲਾ ਨੌਜਵਾਨ ਦੀ ਮੌਤ
06/01/2023 1:10:14 PM

ਸ੍ਰੀ ਮੁਕਤਸਰ ਸਾਹਿਬ (ਤਨੇਜਾ, ਖੁਰਾਣਾ) : ਸ਼ਹਿਰ ਦੇ ਕੋਟਕਪੂਰਾ-ਜਲਾਲਾਬਾਦ ਰੋਡ ਬਾਈਪਾਸ ’ਤੇ ਬੀਤੇ ਦੇਰ ਸ਼ਾਮ ਜੀਪ ਅਤੇ ਸਕੂਟਰੀ ਦੀ ਟੱਕਰ ’ਚ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਅਕਸ਼ਿਤ ਗਿਰਧਰ (21) ਪੁੱਤਰ ਸੰਜੀਵ ਗਿਰਧਰ ਉਰਫ ਲੱਕੀ ਵਾਸੀ ਬਾਗਵਾਲੀ ਗਲੀ ਬਾਅਦ ਦੁਪਹਿਰ ਬੂੜਾਗੁੱਜਰ ਰੋਡ ਤੋਂ ਜਲਾਲਾਬਾਦ ਰੋਡ ਬਾਈਪਾਸ ਦੇ ਰਸਤੇ ਮਸੀਤ ਵਾਲਾ ਚੌਕ ਸਥਿਤ ਆਪਣੀ ਮੋਬਾਇਲ ਦੀ ਦੁਕਾਨ ’ਤੇ ਜਾ ਰਿਹਾ ਸੀ। ਇਸੇ ਦੌਰਾਨ ਕਿਸੇ ਜੀਪ ਨਾਲ ਉਸ ਦੀ ਸਕੂਟਰੀ ਦੀ ਟੱਕਰ ਹੋ ਗਈ।
ਇਹ ਵੀ ਪੜ੍ਹੋ- ਦਰਦਨਾਕ ਹਾਦਸਾ: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਈ ਗਰਭਵਤੀ ਤੇ ਕੁੱਖ 'ਚ ਪਲ ਰਹੇ ਬੱਚੇ ਦੀ ਮੌਤ
ਦੱਸਿਆ ਜਾ ਰਿਹਾ ਹੈ ਕਿ ਜੀਪ ਦਾ ਟਾਇਰ ਫੱਟਣ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ’ਚ ਅਕਸ਼ਿਤ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ, ਜਿਸ ਨੂੰ ਕੋਟਕਪੂਰਾ ਰੋਡ ਸਥਿਤ ਊਸ਼ਾ ਗੁਪਤਾ ਨਰਸਿੰਗ ਹੋਮ ’ਚ ਲਿਆਂਦਾ ਗਿਆ ਪਰ ਉੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਦੱਸਣਯੋਗ ਹੈ ਕਿ ਅਕਸ਼ਿਤ ਸਰਕਾਰੀ ਕਾਲਜ ਵਿਖੇ ਬੀ-ਕਾਮ ਦੇ ਤੀਜੇ ਸਾਲ ਦਾ ਵਿਦਿਆਰਥੀ ਸੀ। ਤਫਤੀਸ਼ੀ ਅਫ਼ਸਰ ਹੌਲਦਾਰ ਇਕਬਾਲ ਸਿੰਘ ਨੇ ਦੱਸਿਆ ਕਿ ਜੀਪ ਅਤੇ ਸਕੂਟਰੀ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਮਾਨਸਾ 'ਚ ਵਾਪਰੀ ਰੂਹ ਕੰਬਾਊ ਘਟਨਾ, ਸਹੁਰਿਆਂ ਨੇ ਜ਼ਿੰਦਾ ਸਾੜੀ ਨੂੰਹ ਤੇ 10 ਮਹੀਨਿਆਂ ਦਾ ਮਾਸੂਮ ਪੁੱਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।