ਕੁੜੀ ਨੂੰ ਵਿਦੇਸ਼ ਭੇਜਣ ਦੇ ਨਾਂ ''ਤੇ ਕੀਤੀ 17 ਲੱਖ ਰੁਪਏ ਦੀ ਠੱਗੀ
Saturday, Sep 05, 2026 - 05:52 PM (IST)
ਫਰੀਦਕੋਟ (ਰਾਜਨ)- ਥਾਣਾ ਸਿਟੀ ਫਰੀਦਕੋਟ ਪੁਲਸ ਨੇ ਲੜਕੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 17 ਲੱਖ ਰੁਪਏ ਲੈਣ ਅਤੇ ਬਾਅਦ ਵਿਚ ਨਾ ਤਾਂ ਰਕਮ ਵਾਪਸ ਕਰਨ ਅਤੇ ਨਾ ਹੀ ਕੁੜੀ ਨੂੰ ਵਿਦੇਸ਼ ਭੇਜਣ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਨਵੀਨ ਸੱਚਦੇਵਾ ਪੁੱਤਰ ਮੁਲਖਰਾਜ ਸੱਚਦੇਵਾ ਵਾਸੀ ਸਿਟੀ ਇੰਕਲੇਵ, ਜ਼ਿਲ੍ਹਾ ਫਿਰੋਜ਼ਪੁਰ ਨੇ ਦੱਸਿਆ ਕਿ ਮੁਲਜ਼ਮ ਦੀ ਭੈਣ ਉਸ ਦੇ ਦੋਸਤ ਨਾਲ ਵਿਆਹੀ ਹੋਈ ਹੈ, ਜਿਸ ਕਾਰਨ ਦੋਵਾਂ ਪਰਿਵਾਰਾਂ ਵਿਚ ਜਾਣ-ਪਛਾਣ ਸੀ। ਸ਼ਿਕਾਇਤਕਰਤਾ ਦੇ ਕੁਝ ਰਿਸ਼ਤੇਦਾਰ ਪਹਿਲਾਂ ਤੋਂ ਹੀ ਯੂ. ਕੇ. ਵਿਚ ਰਹਿੰਦੇ ਹਨ ਅਤੇ ਉਹ ਆਪਣੀ ਲੜਕੀ ਨੂੰ ਵੀ ਵਿਦੇਸ਼ ਭੇਜਣਾ ਚਾਹੁੰਦਾ ਸੀ।
ਇਹ ਵੀ ਪੜ੍ਹੋ: ਜਲੰਧਰ ਦੇ CP ਸਤਿੰਦਰ ਸਿੰਘ ਦੀ ਜਨਤਾ ਨੂੰ ਖ਼ਾਸ ਅਪੀਲ, 'ਡਿਜੀਟਲ ਅਰੈਸਟ' ਦੇ ਨਾਂ 'ਤੇ ਰਹੋ ਸਾਵਧਾਨ
ਇਸ ਸਬੰਧੀ ਲੜਕੀ ਨੂੰ ਵਿਦੇਸ਼ ਭੇਜਣ ਲਈ ਮੁਲਜ਼ਮ ਨਾਲ ਕਰੀਬ 27 ਲੱਖ ਰੁਪਏ ਵਿਚ ਗੱਲਬਾਤ ਤੈਅ ਹੋਈ। ਸ਼ਿਕਾਇਤ ਕਰਤਾ ਨੇ ਦਸਤਾਵੇਜ਼ਾਂ ਸਮੇਤ ਮੁਲਜ਼ਮ ਨੂੰ 17 ਲੱਖ ਰੁਪਏ ਦੇ ਦਿੱਤੇ। ਇਸ ਤੋਂ ਬਾਅਦ ਮੁਲਜ਼ਮ ਨੇ ਸ਼ਿਕਾਇਤ ਕਰਤਾ ਨੂੰ ਇਕ ਜਾਲੀ ਅਸੈਪਟੈਂਸ ਲੈਟਰ ਦੇ ਦਿੱਤਾ।
ਜਦੋਂ ਸ਼ਿਕਾਇਤ ਕਰਤਾ ਨੂੰ ਅਸੈਪਟੈਂਸ ਲੈਟਰ ਜਾਲੀ ਹੋਣ ਬਾਰੇ ਪਤਾ ਲੱਗਾ ਤਾਂ ਉਸ ਨੇ ਮੁਲਜ਼ਮ ਤੋਂ ਆਪਣੇ ਦਿੱਤੇ ਹੋਏ 17 ਲੱਖ ਰੁਪਏ ਵਾਪਸ ਮੰਗੇ ਪਰ ਮੁਲਜ਼ਮ ਵੱਲੋਂ ਕਥਿਤ ਤੌਰ ’ਤੇ ਟਾਲ-ਮਟੋਲ ਕੀਤੀ ਜਾਂਦੀ ਰਹੀ। ਨਾ ਤਾਂ ਰਕਮ ਵਾਪਸ ਕੀਤੀ ਗਈ ਅਤੇ ਨਾ ਹੀ ਲੜਕੀ ਨੂੰ ਵਿਦੇਸ਼ ਭੇਜਿਆ ਗਿਆ।
ਪੁਲਸ ਵੱਲੋਂ ਕੀਤੀ ਜਾਂਚ ਤੋਂ ਬਾਅਦ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਅਤੁਲ ਬੇਦੀ ਪੁੱਤਰ ਸ਼ਕਤੀ ਕੁਮਾਰ ਬੇਦੀ ਵਾਸੀ ਮਕਾਨ ਨੰਬਰ 423, ਯੂਨੀਵਰਸਲ ਇੰਕਲੇਵ, ਛੇਹਰਟਾ, ਅੰਮ੍ਰਿਤਸਰ ਸਾਹਿਬ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਮੁਕੱਦਮੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ: ਜੰਗ ਦਾ ਮੈਦਾਨ ਬਣਿਆ ਸਿਵਲ ਹਸਪਤਾਲ ਦਾ ਐਮਰਜੈਂਸੀ ਵਾਰਡ! ਪਈਆਂ ਭਾਜੜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
