ਬਠਿੰਡਾ ਤੋਂ ਫ਼ਰੀਦਕੋਟ ਆਉਣ ਵਾਲੀ ਬੱਸ ਦੇ ਕੰਡਕਟਰ ਦੀ ਚੰਦਭਾਨ ਅੱਡੇ ''''ਚ ਕੀਤੀ ਕੁੱਟਮਾਰ

Friday, Sep 04, 2026 - 04:13 PM (IST)

ਬਠਿੰਡਾ ਤੋਂ ਫ਼ਰੀਦਕੋਟ ਆਉਣ ਵਾਲੀ ਬੱਸ ਦੇ ਕੰਡਕਟਰ ਦੀ ਚੰਦਭਾਨ ਅੱਡੇ ''''ਚ ਕੀਤੀ ਕੁੱਟਮਾਰ

ਫ਼ਰੀਦਕੋਟ (ਜਗਦੀਸ਼) : ਬੱਸ ਅੱਡਾ ਚੰਦਭਾਨ ਵਿਖੇ ਇਕ ਬੱਸ ਕੰਡੱਕਟਰ ਦੀ ਕੁੱਟਮਾਰ ਕਰਕੇ ਸੱਟਾਂ ਮਾਰਣ ਦੇ ਮਾਮਲੇ ਵਿਚ ਸਬੰਧਤ ਥਾਣੇ ਵਿਚ ਇਕ ਔਰਤ ਸਮੇਤ 10 ਦੇ ਕਰੀਬ ਅਣਪਛਾਤਿਆਂ ''ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪਿੰਡ ਝੋਟੀਵਾਲਾ ਨਿਵਾਸੀ ਗੁਰਸੇਵਕ ਸਿੰਘ ਨੇ ਪੁਲਸ ਨੂੰ ਬਿਆਨ ਕੀਤਾ ਕਿ ਬੱਸ ''ਤੇ ਕੰਡਕਟਰੀ ਕਰਦਾ ਹੈ ਅਤੇ ਜਦੋਂ ਬੱਸ ਰੂਟ ਨੰਬਰ 312 ਤਹਿਤ ਬਠਿੰਡਾ ਤੋਂ ਸ਼ਾਮ ਕਰੀਬ 5.40 ''ਤੇ ਚੱਲ ਕੇ ਵਾਇਆ ਗੋਨਿਆਣਾ, ਜੈਤੋ ਅਤੇ ਫ਼ਰੀਦਕੋਟ ਆ ਰਹੀ ਸੀ ਤਾਂ ਇਕ ਲੇਡੀ ਸਵਾਰ ਜੋ ਰੋਜ਼ਾਨਾ ਇਸੇ ਬੱਸ ਵਿਚ ਬਠਿੰਡਾ ਤੋਂ ਸੇਵੇਵਾਲਾ ਤੱਕ ਸਫਰ ਕਰਦੀ ਹੈ ਜਦ ਬੱਸ ਵਿਚ ਆ ਰਹੀ ਤਾਂ ਬਿਆਨ ਕਰਤਾ ਨੇ ਉਸਨੂੰ ਜਦ ਇਹ ਆਖਿਆ ਕਿ ਭੈਣਜੀ ਅੱਜ ਬੱਸ ਲੇਟ ਹੈ ਇਸ ਲਈ ਸੇਵੇਵਾਲਾ ਉੱਤਰਣ ਲਈ ਆਪਣਾ ਸਮਾਨ ਚੁੱਕ ਕੇ ਪਹਿਲਾਂ ਹੀ ਬੱਸ ਦੀ ਤਾਕੀ ਵਿਚ ਆ ਜਾਓ ਤਾਂ ਉਹ ਭਰੀ ਬੱਸ ਵਿਚ ਬਿਆਨਕਰਤਾ ਨਾਲ ਬਹਿਸਬਾਜ਼ੀ ਕਰਨ ਲੱਗ ਪਈ ਅਤੇ ਦੁਰਵਿਵਹਾਰ ਵੀ ਕੀਤਾ।

ਬਿਆਨਕਰਤਾ ਨੇ ਦੱਸਿਆ ਕਿ ਜਦੋਂ ਬੱਸ ਕਰੀਬ ਸਵਾ 6 ਵਜੇ ਬੱਸ ਅੱਡਾ ਚੰਦਭਾਨ ਵਿਖੇ ਪੁੱਜੀ ਤਾਂ 10 ਦੇ ਕਰੀਬ ਅਣਪਛਾਤੇ ਵਿਅਕਤੀ ਜੋ ਪਹਿਲਾਂ ਹੀ ਬੱਸ ਅੱਡੇ ਵਿਚ ਮੌਜੂਦ ਸਨ ਨੇ ਇਹ ਆਖਦਿਆਂ ਕਿ ਤੂੰ ਸਾਡੀ ਔਰਤ ਨਾਲ ਬਦਤਮੀਜ਼ੀ ਕੀਤੀ ਹੈ, ਬਿਆਨ ਕਰਤਾ ਨੂੰ ਬੱਸ ਵਿੱਚੋਂ ਹੇਠਾਂ ਖਿੱਚ ਲਿਆ ਅਤੇ ਸਾਰਿਆਂ ਨੇ ਉਸ ਦੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਮਾਮਲੇ ਵਿਚ ਦਰਜ ਕੀਤੇ ਗਏ ਮੁਕੱਦਮੇਂ ਦੀ ਤਫਤੀਸ਼ ਸਹਾਇਕ ਥਾਣੇਦਾਰ ਸੁਖਵੀਰ ਸਿੰਘ ਵੱਲੋਂ ਜਾਰੀ ਹੈ |


author

Gurminder Singh

Content Editor

Related News