IG ਸਕਿਓਰਿਟੀ ਅਤੇ SSP ਮੁਕਤਸਰ ਨੇ ਐੱਮ. ਟੀ. ਸੈਕਸ਼ਨ, ਐੱਮ. ਐਸ. ਕੇ. ਤੇ ਥਾਣੇ ਦੀ ਕੀਤੀ ਅਚਨਚੇਤ ਚੈਕਿੰਗ

03/02/2023 2:43:55 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਸੂਬੇ ਵਿੱਚ ਪੁਲਸ ਕਾਰਜ਼ਪ੍ਰਣਾਲੀ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਦਿੱਤੇ ਨਿਰਦੇਸ਼ਾਂ ਤਹਿਤ ਅੱਜ ਆਈ. ਜੀ. ਪੀ ਸਕਿਓਰਿਟੀ ਪੰਜਾਬ ਚੰਡੀਗੜ੍ਹ ਆਈ. ਪੀ. ਐੱਸ. ਸ਼ਿਵੇ ਕੁਮਾਰ ਵਰਮਾ ਅਤੇ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਹਰਮਨਬੀਰ ਸਿੰਘ ਗਿੱਲ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਸ ਲਾਇਨ ਵਿਖੇ ਐੱਮ. ਟੀ. ਸੈਕਸ਼ਨ, ਐੱਮ. ਐਸ. ਕੇ ਦਫ਼ਤਰ ਅਤੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਅਚਨਚੇਤ ਚੈਕਿੰਗ ਕੀਤੀ ਗਈ, ਜਿੱਥੇ ਪੁਲਸ ਦੇ ਕੰਮਕਾਜ਼ ਦਾ ਜਾਇਜ਼ਾ ਲੈਣ ਦੇ ਨਾਲ ਹੀ ਡਿਊਟੀ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਮੌਕੇ ਕੁਲਵੰਤ ਰਾਏ ਐਸ.ਪੀ(ਐੱਚ) ,ਅਵਤਾਰ ਸਿੰਘ ਡੀ.ਐਸ.ਪੀ(ਐੱਚ) ਹਾਜ਼ਰ ਸਨ।

ਇਹ ਵੀ ਪੜ੍ਹੋ- ਪਟਿਆਲਾ 'ਚ ਵੱਡੀ ਵਾਰਦਾਤ, ਫੋਨ ਬੰਦ ਕਰਨ ਦਾ ਕਹਿਣ 'ਤੇ ਤੈਸ਼ 'ਚ ਆਏ ਕਲਯੁੱਗੀ ਪੁੱਤ ਨੇ ਛੱਤ ਤੋਂ ਹੇਠਾਂ ਸੁੱਟੀ ਮਾਂ

ਇਸ ਮੌਕੇ ਐਸ.ਐਸ.ਪੀ ਹਰਮਨਬੀਰ ਸਿੰਘ ਨੇ ਕਿਹਾ ਕਿ ਹਰ ਰੋਜ਼ ਹੀ ਜ਼ਿਲ੍ਹੇ ਅੰਦਰ ਇੱਕ ਥਾਣਾ ਅਤੇ ਇੱਕ ਚੌਂਕੀ ਨੂੰ ਚੁਣ ਕੇ ਉੱਥੇ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਥਾਣਿਆਂ ਵਿੱਚ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਅਤੇ ਕੋਈ ਡਿਊਟੀ ਵਿੱਚ ਕਮੀ ਨਾ ਆਵੇ, ਇਸ ਲਈ ਥਾਣਿਆਂ ਅੰਦਰ  55% ਪੁਲਿਸ ਫੋਰਸ ਦੀ ਡਿਊਟੀ ਲਗਾਈ ਗਈ ਹੈ। ਇਨ੍ਹਾਂ ਪੁਲਸ ਮੁਲਾਜ਼ਮਾਂ ਦੀ ਹਾਜ਼ਰੀ ਚੈੱਕ ਕੀਤੀ ਜਾ ਰਹੀ ਹੈ ਕਿ ਕਿਤੇ ਕੋਈ ਮੁਲਾਜ਼ਮ ਬਿਨ੍ਹਾਂ ਕਿਸੇ ਹੁਕਮ ਤੋਂ ਕੋਈ ਬਾਹਰਲੀ ਡਿਊਟੀ ਤਾ ਨਹੀਂ ਕਰ ਰਿਹਾ ਜਾਂ ਥਾਣਿਆਂ ਵਿੱਚ ਪੁਲਸ ਫੋਰਸ ਤੋਂ ਕੋਈ ਹੋਰ ਤਾਂ ਕੰਮ ਨਹੀਂ ਲਿਆ ਜਾ ਰਿਹਾ।

PunjabKesari

ਇਹ ਵੀ ਪੜ੍ਹੋ- ਗੈਂਗਸਟਰ ਮੋਹਨੇ ਦੀ ਮਾਂ ਨੇ ਜੇਲ੍ਹ ਪ੍ਰਸ਼ਾਸਨ 'ਤੇ ਚੁੱਕੇ ਵੱਡੇ ਸਵਾਲ, CM ਮਾਨ ਤੋਂ ਕੀਤੀ ਉੱਚ-ਪੱਧਰੀ ਜਾਂਚ ਦੀ ਮੰਗ

ਉਨ੍ਹਾਂ ਕਿਹਾ ਕਿ ਥਾਣਿਆਂ ਅੰਦਰ ਇੱਕ ਸਾਲ ਤੋਂ ਪੁਰਾਣੀਆਂ ਦਰਖਾਸਤਾਂ ਅਤੇ ਪੈਂਡਿੰਗ ਮਾਮਲਿਆਂ ਨਿਪਟਾਰਾ ਕਰਨ ਬਾਰੇ ਚੈਕਿੰਗ ਕੀਤੀ ਜਾ ਰਹੀ ਹੈ। ਇਨ੍ਹਾਂ ਸਭ ਮਾਮਲਿਆਂ ਦਾ ਛੇਤੀ ਤੋਂ ਛੇਤੀ ਨਿਪਟਾਰਾਂ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਇਨਸਾਫ਼ ਮਿਲ ਸਕੇ। ਐੱਸ. ਐੱਸ. ਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਸ ਪ੍ਰਸ਼ਾਸਨ ਤੁਹਾਡੀ ਸੇਵਾ ਲਈ ਹਮੇਸ਼ਾ ਹਾਜ਼ਰ ਹੈ, ਜੇਕਰ ਤੁਹਾਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਤੁਸੀ ਥਾਣਿਆਂ ਵਿੱਚ ਆ ਕੇ ਆਪਣੀ ਸ਼ਿਕਾਇਤਾਂ ਬਾਰੇ ਜਾਣਕਾਰੀ ਦੇ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਹੈਲਪ ਲਾਇਨ ਨੰਬਰ 112, 8054942100 'ਤੇ ਵਟਸਐਪ ਰਾਹੀਂ ਜਾਂ ਫੋਨ ਕਾਲ ਰਾਹੀਂ ਦੇ ਸਕਦੇ ਹੋ, ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News