ਪੰਚਾਇਤਾਂ ਦੀ ਨਵੀਂ ਪਹਿਲ ਕਦਮੀ, ਖੇਤੀ ਕਾਨੂੰਨਾਂ ਵਿਰੁੱਧ ਮਤੇ ਪਾ ਕੇ ਰੇਲ ਪਟੜੀਆਂ ''ਤੇ ਬੈਠੇ ਕਿਸਾਨਾਂ ਨੂੰ ਸੌਂਪੇ

Thursday, Oct 08, 2020 - 06:07 PM (IST)

ਪੰਚਾਇਤਾਂ ਦੀ ਨਵੀਂ ਪਹਿਲ ਕਦਮੀ, ਖੇਤੀ ਕਾਨੂੰਨਾਂ ਵਿਰੁੱਧ ਮਤੇ ਪਾ ਕੇ ਰੇਲ ਪਟੜੀਆਂ ''ਤੇ ਬੈਠੇ ਕਿਸਾਨਾਂ ਨੂੰ ਸੌਂਪੇ

ਸ੍ਰੀ ਮੁਕਤਸਰ ਸਾਹਿਬ (ਰਿਣੀ,ਪਵਨ): ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੀਆਂ ਪੰਚਾਇਤਾਂ ਦੇ ਸਰਪੰਚਾਂ ਨੇ ਅੱਜ ਪਹਿਲਕਦਮੀ ਕਰਦਿਆਂ ਹੋਇਆ ਹਲਕੇ ਦੀਆਂ 35 ਪੰਚਾਇਤਾਂ ਵਲੋਂ ਗਰਾਮ ਸਭਾਵਾਂ 'ਚ ਖੇਤੀਬਾੜੀ ਕਾਨੂੰਨ ਵਿਰੁੱਧ ਪਾਏ ਗਏ ਮਤਿਆਂ ਦੀਆਂ ਕਾਪੀਆਂ ਕਿਸਾਨ ਜਥੇਬੰਦੀਆਂ ਨੂੰ ਸੌਂਪੀਆਂ ਅਤੇ ਜਥੇਬੰਦੀਆਂ ਨੇ ਇਹ ਮਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪ ਦਿੱਤੇ ਤਾਂ ਜੋ ਗਰਾਮ ਸਭਾਵਾਂ ਦੇ ਇਹ ਮਤੇ ਰਾਸ਼ਟਰਪਤੀ ਨੂੰ ਭੇਜੇ ਜਾ ਸਕਣ।

ਇਹ ਵੀ ਪੜ੍ਹੋ :ਭਰਾ ਦੀ ਅਚਾਨਕ ਹੋਈ ਮੌਤ ਨਾਲ ਲੱਗਾ ਸਦਮਾ, ਭਾਬੀ ਦੀ ਅਸਲੀਅਤ ਸਾਹਮਣੇ ਆਉਣ 'ਤੇ ਉੱਡੇ ਹੋਸ਼

ਸ੍ਰੀ ਮੁਕਤਸਰ ਸਾਹਿਬ ਦੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਇਕੱਤਰ ਹੋਏ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਸਰਪੰਚਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿੰਡਾਂ 'ਚ ਕਰੀਬ 10 ਦਿਨ ਪਹਿਲਾਂ ਅਨਾਊਂਸਮੈਂਟ ਕਰਵਾ ਕੇ ਗਰਾਮ ਸਭਾਵਾਂ ਬੁਲਾਈਆਂ ਗਈਆਂ ਜਿਸ 'ਚ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਨੇ ਸ਼ਿਰਕਤ ਕੀਤੀ।ਇਨ੍ਹਾਂ ਗਰਾਮ ਸਭਾਵਾਂ 'ਚ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਸਬੰਧੀ ਬਣਾਏ ਗਏ 3 ਕਾਨੂੰਨਾਂ ਦੇ ਵਿਰੋਧ 'ਚ ਮਤੇ ਪਾਏ ਗਏ। ਇਹ ਮਤੇ ਅੱਜ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਵਲੋਂ ਕਿਸਾਨ ਜਥੇਬੰਦੀਆਂ ਜੋਂ ਕਿ ਰੇਲ ਟਰੈਕ ਤੇ ਸੰਘਰਸ਼ ਕਰ ਰਹੀਆਂ ਹਨ ਦੇ ਆਗੂਆਂ ਨੂੰ ਸੌਂਪੇ ਗਏ। ਸਰਪੰਚ ਯੂਨੀਅਨ ਨਾਲ ਸਬੰਧਿਤ ਸਰਪੰਚਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਹੀ ਲੜਣਾ ਚਾਹੀਦਾ ਹੈ।ਇਸੇ ਲਈ ਮਤੇ ਕਿਸਾਨ ਜਥੇਬੰਦੀਆਂ ਨੂੰ ਦਿੱਤੇ ਗਏ, ਜਿਨ੍ਹਾਂ ਵਲੋਂ ਇਹ ਮਤੇ ਪ੍ਰਸ਼ਾਸਨ ਤੱਕ ਪਹੁੰਚਾਏ ਜਾਣਗੇ।

ਇਹ ਵੀ ਪੜ੍ਹੋ :3 ਮਾਸੂਮ ਬੱਚਿਆਂ ਨੂੰ ਮਾਰਨ ਉਪਰੰਤ ਪਿਤਾ ਨੇ ਖ਼ੁਦ ਵੀ ਲਿਆ ਫਾਹਾ, ਰਿਸ਼ਤੇਦਾਰਾਂ ਪ੍ਰਤੀ ਜ਼ਾਹਰ ਕੀਤੀ ਇਹ ਨਰਾਜ਼ਗੀ


author

Shyna

Content Editor

Related News