ਦੇਸ਼ ’ਚ ਹਾੜ੍ਹੀ ਦੇ ਮੰਡੀਕਰਨ ਸੀਜ਼ਨ ਦੌਰਾਨ 187 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ
Wednesday, Jul 06, 2022 - 12:52 PM (IST)
ਜੈਤੋ (ਪਰਾਸ਼ਰ) : ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਦੱਸਿਆ ਕਿ ਹਾੜ੍ਹੀ ਦੇ ਮੰਡੀਕਰਨ ਸੀਜ਼ਨ 2022-23 ਦੌਰਾਨ ਕੇਂਦਰੀ ਪੂਲ (ਸਟੈਂਡ) ਅਧੀਨ ਕਣਕ ਦੀ ਖ਼ਰੀਦ ਸੁਚਾਰੂ ਢੰਗ ਨਾਲ ਚੱਲ ਰਹੀ ਹੈ। 3 ਜੁਲਾਈ ਤੱਕ 187.89 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ। ਇਸ ਨਾਲ 17.85 ਲੱਖ ਕਿਸਾਨਾਂ ਨੂੰ 37,859.34 ਲੱਖ ਕਰੋੜ ਰੁਪਏ ਦੀ ਐੱਮ. ਐੱਸ. ਪੀ. ਦਾ ਭੁਗਤਾਨ ਕੀਤਾ ਗਿਆ ਹੈ।
ਸਾਉਣੀ ਮੰਡੀਕਰਨ ਸੀਜ਼ਨ 2021-22 ਵਿੱਚ, ਕੇਂਦਰੀ ਪੂਲ ਅਧੀਨ ਝੋਨੇ ਦੀ ਖ਼ਰੀਦ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸੁਚਾਰੂ ਢੰਗ ਨਾਲ ਚੱਲ ਰਹੀ ਹੈ। 3 ਜੁਲਾਈ ਤੱਕ 863.50 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ 755.83 ਲੱਖ ਮੀਟ੍ਰਿਕ ਟਨ ਸਾਉਣੀ ਦੀਆਂ ਫ਼ਸਲਾਂ ਅਤੇ 107.67 ਲੱਖ ਟਨ ਹਾੜ੍ਹੀ ਦੀਆਂ ਫ਼ਸਲਾਂ ਹਨ। ਇਸ ਨਾਲ 125.93 ਲੱਖ ਕਿਸਾਨਾਂ ਨੂੰ 1,69,246.49 ਕਰੋੜ ਰੁਪਏ ਦਾ ਐੱਮ. ਐੱਸ. ਪੀ. ਦਾ ਲਾਭ ਪ੍ਰਾਪਤ ਹੋਇਆ ਹੈ।