ਪੁਲਸ ਵਲੋ ਪਿੰਡ ਈਨਾਖੇੜਾ ਵਿਖੇ ਹੋਏ ਕਤਲ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ

07/04/2022 6:19:21 PM

ਸ਼੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ (ਪਵਨ ਤਨੇਜਾ, ਰਾਜ ਖੁਰਾਣਾ, ਸੁਖਪਾਲ ਢਿੱਲੋਂ) : 2 ਜੁਲਾਈ ਨੂੰ ਜੀ.ਐੱਚ. ਪਾਈਪ ਫੈਕਟਰੀ, ਮਲੋਟ ਰੋਡ, ਪਿੰਡ ਈਨਾਖੇੜਾ ਵਿਖੇ ਫਰਿੱਜ ਦੇ ਪਾਣੀ ਨੂੰ ਲੈ ਕੇ ਮਜ਼ਦੂਰਾਂ ਦੇ ਦੋ ਗੁੱਟਾਂ ਦਾ ਆਪਸ ਵਿਚ ਝਗੜਾ ਹੋਇਆ ਸੀ, ਜਿਸ ਵਿਚ ਮਜ਼ਦੂਰ ਨਿਤਿਸ਼ ਕੁਮਾਰ ਪੁੱਤਰ ਕੁੱਲਾ ਨੰਦ ਮੰਡਲ ਪੁੱਤਰ ਸੁਬੁਕ ਲਾਲ ਮੰਡਲ ਵਾਸੀ ਵਾਰਡ ਨੰਬਰ 4, ਜੀਵਾਛਪੁਰ, ਸੁਪੈਲ, ਬਿਹਾਰ ਹਾਲ ਅਬਾਦ ਜੀ.ਐਚ. ਪਾਈਪ ਫੈਕਟਰੀ ਮਲੋਟ-ਸ਼੍ਰੀ ਮੁਕਤਸਰ ਸਾਹਿਬ ਰੋਡ, ਪਿੰਡ ਈਨਾ ਖੇੜਾ ਦੇ ਦੀ ਮੌਤ ਹੋ ਗਈ ਸੀ। ਪੁਲਸ ਵੱਲੋਂ ਇਸ ਘਟਨਾ ਸਬੰਧੀ ਮ੍ਰਿਤਕ ਦੇ ਭਰਾ ਮੁਕੇਸ਼ ਕੁਮਾਰ ਮੰਡਲ ਦੇ ਬਿਆਨ ਪਰ ਦਰਜ ਕਰ ਲਿਆ ਗਿਆ ਸੀ। 

ਇਸ ਮਾਮਲੇ ਵਿਚ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਮਿਤੀ 3 ਜੁਲਾਈ ਨੂੰ ਰਾਜਸਥਾਨ ਵਿੱਚ ਰੇਡ ਕਰਕੇ ਮੁਲਜ਼ਮ ਗੋਪੀ, ਕ੍ਰਿਸ਼ਨ ਕੁਮਾਰ ਪੁੱਤਰਾਨ ਰਾਮ ਜੀ ਸਹਿਣੀ ਪੁੱਤਰ ਰਾਮ ਬ੍ਰਿਸ਼, ਕਰਨ ਸਿੰਘ ਉਰਫ ਬਿੱਲਾ ਪੁੱਤਰ ਰਾਮ ਸਿੰਘ ਪੁੱਤਰ ਕਰਨੈਲ ਸਿੰਘ, ਅਮਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ, ਗੁਰਸੇਵਕ ਸਿੰਘ ਉਰਫ ਕਾਕਾ, ਮਾਣਕ ਸਿੰਘ, ਰਾਜੂ ਸਿੰਘ ਉਰਫ ਰਾਮ ਜੀ ਪੁੱਤਰਾਨ ਭੋਲਾ ਸਿੰਘ ਵਾਸੀਆਨ ਦਸ਼ਮੇਸ਼ ਨਗਰ ਪਿੰਡ ਮਲੋਟ, ਅਭਿਸ਼ੇਕ ਕੁਮਾਰ ਪੁੱਤਰ ਟੁਣ ਟੁਣ ਸ਼ਾਹ ਪੁੱਤਰ ਮਨੀ ਸ਼ਾਹ ਵਾਸੀ ਸੰਤ ਨਗਰ ਪਿੰਡ ਮਲੋਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਮੁਤਾਬਕ ਦੋਸ਼ੀਆਂ ਪਾਸੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਡੂੰਘਾਈ ਨਾਲ ਜਾਰੀ ਹੈ। ਪੁਲਸ ਮੁਤਾਬਕ ਇਸ ਮਾਮਲੇ ਵਿਚ ਅਜੇ ਕੁਝ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ, ਜਿਨ੍ਹਾਂ ਦੀ ਜਲਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 


Gurminder Singh

Content Editor

Related News