ਡੇਰਾਬੱਸੀ ’ਚ 6 ਨਵੀਆਂ ਅਦਾਲਤਾਂ ਸਥਾਪਿਤ, ਜੱਜਾਂ ਨੇ ਸੰਭਾਲੇ ਅਹੁਦੇ
Saturday, Apr 12, 2025 - 12:52 PM (IST)

ਡੇਰਾਬੱਸੀ (ਵਿਕਰਮਜੀਤ) : ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਡੇਰਾਬੱਸੀ ਕੋਰਟ ’ਚ 6 ਨਵੀਆਂ ਅਦਾਲਤਾਂ ਸਥਾਪਿਤ ਕੀਤੀਆਂ ਗਈਆਂ। ਇਸ ਦੇ ਨਾਲ ਹੀ ਨਵੇਂ ਨਿਯੁਕਤ ਜੱਜਾਂ ਨੇ ਵੀ ਆਪਣੇ-ਆਪਣੇ ਅਹੁਦਿਆਂ ਨੂੰ ਸੰਭਾਲ ਲਿਆ। ਸਿਵਲ ਜੱਜ ਜੂਨੀਅਰ ਡਿਵੀਜ਼ਨ ਰਮੇਸ਼ ਕੁਮਾਰ ਚਾਵਲਾ ਨੇ ਨਵੇਂ ਨਿਯੁਕਤ ਜੱਜਾਂ ਦਾ ਸਵਾਗਤ ਕੀਤਾ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਿਕਰਮਜੀਤ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਡੇਰਾਬੱਸੀ ਕੋਰਟ ਪਹੁੰਚਣ ’ਤੇ ਨਵ-ਨਿਯੁਕਤ ਜੱਜਾਂ ਦਾ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਜਨਰਲ ਸਕੱਤਰ ਇੰਦਰਪਾਲ ਸਿੰਘ ਖਾਰੀ ਅਤੇ ਮੀਤ ਪ੍ਰਧਾਨ ਰਾਮ ਕੁਮਾਰ ਧੀਮਾਨ ਨੇ ਜੱਜਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਇਸ ਮੌਕੇ ਖ਼ਜ਼ਾਨਚੀ ਹਰਪ੍ਰੀਤ ਸਿੰਘ ਸੈਣੀ, ਸੰਯੁਕਤ ਸਕੱਤਰ ਸੀਮਾ ਧੀਮਾਨ, ਸਕੱਤਰ ਸੁੱਚਾ ਸਿੰਘ ਅਤੇ ਬਾਰ ਐਸੋਸੀਏਸ਼ਨ ਦੇ ਹੋਰ ਮੈਂਬਰ ਜਗਤਾਰ ਸਿੰਘ ਬਾਛਲ, ਮਿੱਤਰਪਾਲ ਸੈਣੀ, ਗੁਰਪ੍ਰੀਤ ਭੱਟੀ, ਸੁਮਿਤ ਗੋਇਲ, ਰਾਜਬੀਰ, ਸ਼ਿਵ ਸ਼ਰਮਾ, ਅਮਰਿੰਦਰ ਨਨਵਾ, ਗੁਰਜੰਟ ਚੌਹਾਨ ਆਦਿ ਹਾਜ਼ਰ ਸਨ।