ਜਾਦੂ ਇਕ ਪਵਿੱਤਰ ਕਲਾ: ਜਾਦੂਗਰ ਐੱਚ.ਐੱਸ. ਸ਼ਰਮਾ

07/14/2019 4:16:54 PM

ਗਿੱਦੜਬਾਹਾ (ਕੁਲਭੂਸ਼ਨ) - ਜਾਦੂ ਇਕ ਪਵਿੱਤਰ ਕਲਾ ਹੈ ਪਰ ਕੁਝ ਅਖੌਤੀ ਲੋਕ ਇਸ ਕਲਾ ਨੂੰ ਲੋਕਾਂ ਦੇ ਅੰਦਰ ਵਹਿਮ-ਭਰਮ ਪਾਉਣ ਲਈ ਵਰਤ ਰਹੇ ਹਨ, ਜੋ ਮੰਦਭਾਗੀ ਕਲਾ ਹੈ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਗਿੱਦੜਬਾਹਾ ਵਿਖੇ ਸ਼ੋਅ ਕਰਨ ਲਈ ਪੁੱਜੇ ਜਾਦੂਗਰ ਸਮਰਾਟ ਐੱਚ.ਕੇ. ਸ਼ਰਮਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜਾਦੂ ਸਿਰਫ ਹੱਥ ਦੀ ਸਫਾਈ ਹੈ ਅਤੇ ਇਸ ਦਾ ਮਕਸਦ ਸਿਰਫ ਲੋਕਾਂ ਦਾ ਮੰਨੋਰੰਜਨ ਕਰਨਾ ਹੈ। ਅੱਜ ਦੇ ਡਿਜੀਟਲ ਯੁੱਗ 'ਚ ਜਾਦੂਗਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸੰਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਅੱਜ ਦੇ ਤੇਜ਼ ਰਫ਼ਤਾਰ ਮਾਹੌਲ 'ਚ ਜਾਦੂ ਦੀ ਕਲਾ ਲੁਪਤ ਹੋਣ ਕਿਨਾਰੇ ਹੈ। ਹੁਣ ਲੋਕ ਜਾਦੂ ਦਾ ਸ਼ੋਅ ਦੇਖਣ ਦੀ ਥਾਂ ਸ਼ੋਸ਼ਲ ਮੀਡੀਆ ਅਤੇ ਇੰਟਰਨੈੱਟ 'ਤੇ ਅਜਿਹੇ ਸ਼ੋਅ ਦੇਖਣ ਨੂੰ ਪਹਿਲ ਦੇ ਰਹੇ ਹਨ। 

ਉਨ੍ਹਾਂ ਕਿਹਾ ਕਿ ਜਾਦੂ ਦੇ ਸ਼ੋਅ ਦਿਖਾਉਣਾ ਅੱਜ ਫਾਇਦੇ ਦਾ ਸੌਦਾ ਨਹੀਂ ਰਹਿ ਗਿਆ ਹੈ ਅਤੇ ਇੰਨਾਂ ਸ਼ੋਅਜ਼ ਦੇ ਜ਼ਰੀਏ ਉਹ ਖੁਦ ਦਾ ਅਤੇ ਆਪਣੀ ਸਹਿਯੋਗੀ ਟੀਮ ਦਾ ਪੇਟ ਹੀ ਭਰ ਸਕਦੇ ਹਨ। ਇਸ ਦੌਰਾਨ ਜਾਦੂਗਰ ਐੱਚ.ਕੇ. ਸ਼ਰਮਾਂ ਵਲੋਂ ਸਥਾਨਕ ਹੁਸਨਰ ਚੌਂਕ ਵਿਖੇ ਅੱਖਾਂ ਤੇ ਕਾਲੀ ਪੱਟੀ ਬੰਨ੍ਹ ਕੇ ਮੋਟਰਸਾਈਕਲ ਚਲਾਇਆ। ਇਸ ਮੋਟਰਸਾਈਕਲ ਸਟੰਟ ਨੂੰ ਗਿੱਦੜਬਾਹਾ ਦੇ ਐੱਸ.ਐੱਚ.ਓ. ਕ੍ਰਿਸ਼ਨ ਕੁਮਾਰ ਅਤੇ ਕੌਂਸਲਰ ਨਰਿੰਦਰ ਭੋਲਾ ਵਲੋਂ ਹਰੀ ਝੰਡਾ ਦਿਖਾ ਕੇ ਰਵਾਨਾ ਕੀਤਾ ਗਿਆ।


rajwinder kaur

Content Editor

Related News