ਫਰੀਦਕੋਟ ਦੇ ਮਹਾਰਾਜੇ ਦੇ ਦੋਹਤਾ-ਦੋਹਤੀ ਸਮੇਤ 23 'ਤੇ ਮੁਕੱਦਮਾ ਦਰਜ,ਜਾਅਲੀ ਵਸੀਅਤ ਬਣਾਉਣ ਦਾ ਦੋਸ਼

07/09/2020 2:15:17 PM

ਫਰੀਦਕੋਟ (ਬਾਂਸਲ, ਰਾਜਨ): ਜ਼ਿਲ੍ਹਾ ਪੁਲਸ ਨੇ ਫਰੀਦਕੋਟ ਰਿਆਸਤ ਦੇ ਆਖਰੀ ਸ਼ਾਸਕ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਜਾਅਲੀ ਵਸੀਅਤ ਤਿਆਰ ਕਰਨ ਦੇ ਮਾਮਲੇ 'ਚ ਮਹਾਰਾਜਾ ਦੇ ਦੋਹਤਾ-ਦੋਹਤੀ ਸਣੇ 23 ਲੋਕਾਂ ਦੇ ਖਿਲਾਫ ਭਿੰਨ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ।ਇਨ੍ਹਾਂ 'ਚ ਜਾਇਦਾਦ ਦੀ ਦੇਖਭਾਲ ਕਰ ਰਹੇ ਮਹਾਰਾਵਲ ਖੇਨਾ ਜੀ ਟਰੱਸਟ ਦੇ ਮੌਜੂਦਾ ਚੇਅਰਮੈਨ ਮਹਾਰਾਜਾ ਦੇ ਦੋਹਤਾ ਜੈਚੰਦ ਮਹਿਤਾਬ, ਵਾਇਸ ਚੇਅਰਪਰਸਨ ਅਤੇ ਮਹਾਰਾਜਾ ਦੀ ਦੋਹਤੀ ਨਿਸ਼ਾ ਖੇਰ, ਸੀ.ਈ.ਓ. ਜੰਗੀਰ ਸਿੰਘ ਸਰਾਂ, ਸਾਬਕਾ ਸੀ.ਈ.ਓ. ਅਤੇ ਵਰਤਮਾਨ ਚੇਅਰਮੈਨ ਨਗਰ ਸੁਧਾਰ ਟਰੱਸਟ ਲਲਿਤ ਮੋਹਨ ਗੁਪਤਾ ਸਮੇਤ ਟਰੱਸਟ ਦੇ ਲੀਗਲ ਐਂਡ ਇਨਕਮ ਟੈਕਸ ਐਡਵਾਇਜ਼ਰ, ਵਸੀਅਤ ਨੂੰ ਪੰਜੀਕਰਨ ਕਰਨ ਵਾਲੇ ਵਿਅਕਤੀ ਅਤੇ ਟਰੱਸਟ ਨਾਲ ਜੁੜੇ ਪ੍ਰਬੰਧਕ, ਸਹਾਇਕ, ਲੇਖਾਕਾਰ ਆਦਿ ਕਰਮਚਾਰੀਆਂ 'ਤੇ ਧੋਖਾਧੜੀ, ਜਾਲਸਾਜੀ, ਅਪਰਾਧਿਕ ਸਾਜਿਸ਼ ਦੀ ਧਰਾਵਾਂ 'ਚ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ:  ਕੁਵੈਤ ਤੋਂ ਵਤਨ ਪਰਤੇ 162 ਭਾਰਤੀਆਂ ਨੇ ਰੋ-ਰੋ ਸੁਣਾਇਆ ਦੁਖੜਾ

ਮਾਮਲਾ ਚੰਡੀਗੜ੍ਹ ਦੇ ਸੈਕਟਰ 11 'ਚ ਰਹਿ ਰਹੀ ਮਹਾਰਾਜਾ ਦੀ ਧੀ ਅੰਮ੍ਰਿਤ ਕੌਰ ਦੀ ਸ਼ਿਕਾਇਤ 'ਤੇ ਇਹ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਵੀ ਇਸ ਵਸੀਅਤ ਨੂੰ ਜਾਅਲੀ ਕਰਾਰ ਦਿੱਤਾ ਸੀ।ਦੱਸਣਯੋਗ ਹੈ ਕਿ ਸ਼ਾਹੀ ਪਰਿਵਾਰ ਦੀ ਦੇਸ਼ਭਰ 'ਚ ਕਰੀਬ 25000 ਕਰੋੜ ਰੁਪਏ ਦੀ ਚੱਲ-ਅਚੱਲ ਸੰਪਤੀ ਫੈਲੀ ਹੈ, ਜਿਸ ਨੂੰ ਲੈ ਕੇ ਇਹ ਵਿਵਾਦ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਰਿਆਸਤ ਦੇ ਆਖਿਰੀ ਸ਼ਾਸਕ ਰਹੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਘਰ ਇਕ ਪੁੱਤਰ ਅਤੇ ਤਿੰਨ ਧੀਆਂ ਨੇ ਜਨਮ ਲਿਆ ਸੀ।ਉਨ੍ਹਾਂ ਦਾ 16 ਅਕਤਬੂਰ 1989 'ਚ ਦਿਹਾਂਤ ਹੋ ਗਿਆ ਸੀ। ਇਸ ਦੇ ਬਾਅਦ ਉਨ੍ਹਾਂ ਦੇ ਕਰੀਬੀ ਲੋਕ ਮਹਾਰਾਜਾ ਦੀ ਇਕ ਵਸੀਅਤ ਸਾਹਮਣੇ ਲਿਆਏ ਅਤੇ ਦਾਅਵਾ ਕੀਤਾ ਕਿ 13 ਅਕਤੂਰ 1981 ਨੂੰ ਮਹਾਰਾਜਾ ਨੇ ਆਪਣੇ ਇਕਲੌਤੇ ਪੁੱਤਰ ਹਰਮਿੰਦਰ ਸਿੰਘ ਦੀ ਮੌਤ ਦੇ ਬਾਅਦ ਇਹ ਵਸੀਅਤ ਲਿਖੀ ਸੀ। ਇਸ 'ਚ ਉਨ੍ਹਾਂ ਨੇ ਲਿਖਿਆ ਸੀ ਕਿ ਜੇਕਰ ਉਨ੍ਹਾਂ ਦੇ ਘਰ ਕੋਈ ਪੁੱਤਰ ਪੈਦਾ ਹੋਇਆ ਤਾਂ ਇਹ ਜਾਇਦਾਦ ਦਾ ਇਕੱਲਾ ਵਾਰਿਸ ਹੋਵੇਗਾ। ਜੇਕਰ ਅਜਿਹਾ ਨਾ ਹੋਇਆ ਤਾਂ ਉਨ੍ਹਾਂ ਦੀ ਜਾਇਦਾਦ ਦੀ ਨਿਗਰਾਨੀ ਮਹਾਰਾਵਲ ਖੇਵਾ ਜੀ ਟਰੱਸਟ ਕਰੇਗਾ। ਇਸ ਟੱਰਸਟ ਦੇ ਲਈ ਮਹਾਰਾਜਾ ਨੇ ਰਾਜਕੁਮਾਰੀ ਦੀਪਇੰਦਰ ਕੌਰ ਨੂੰ ਚੇਅਰਪਰਸਨ ਅਤੇ ਛੋਟੀ ਧੀ ਮਹੀਪਇੰਦਰ ਕੌਰ ਨੂੰ ਵਾਈਸ ਚੇਅਰਪਰਸਨ ਬਣਾਇਆ ਸੀ। ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਸੀ। ਮਹਾਰਾਜਾ ਦੀ ਮੌਤ ਤੋਂ ਪਹਿਲਾਂ 1986 'ਚ ਰਾਣੀ ਨਰਿੰਦਰ ਕੌਰ ਦੀ ਮੌਤ ਹੋ ਗਈ। ਮਹਾਰਾਜਾ ਦੀ ਮੌਤ ਦੇ ਬਾਅਦ ਤੋਂ ਸ਼ਾਹੀ ਪਰਿਵਾਰ ਦੀ ਬੇਸ਼ੁਮਾਰ ਜਾਇਦਾਦ ਦੀ ਨਿਗਰਾਨੀ ਟਰੱਸਟ ਵਲੋਂ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ: 58 ਸਾਲਾਂ ਦੇ ਹੋਏ ਸੁਖਬੀਰ ਬਾਦਲ, ਜਾਣੋ ਹੁਣ ਤੱਕ ਦਾ ਸਿਆਸੀ ਸਫ਼ਰ


Shyna

Content Editor

Related News