ਮਲਟੀਪਰਪਜ਼ ਹੈਲਥ ਵਰਕਰ ਮਨਜੀਤ ਕੌਰ ਨੇ ਲਗਵਾਈ ਕੋਰੋਨਾ ਵੈਕਸੀਨ, ਹੋਰਾਂ ਨੂੰ ਵੀ ਕੀਤੀ ਅਪੀਲ

01/22/2021 6:20:35 PM

ਫਰੀਦਕੋਟ (ਹਰਨੇਕ): ਸਿਵਲ ਸਰਜਨ ਫਰੀਦਕੋਟ ਡਾਕਟਰ ਸੰਜੇ ਕਪੂਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਜੰਡ ਸਾਹਿਬ ਡਾਕਟਰ ਰੰਜੀਵ ਭੰਡਾਰੀ ਤੇ ਸੀਨੀਅਰ ਮੈਡੀਕਲ ਅਫਸਰ ਸਾਦਿਕ ਡਾਕਟਰ ਪਰਮਜੀਤ ਸਿੰਘ ਬਰਾੜ ਦੀ ਅਗਵਾਈ ਵਿਚ ਸੂਬਾ ਪ੍ਰਧਾਨ ਮਨਜੀਤ ਕੌਰ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਪੰਜਾਬ ਨੇ ਕੋਵਿਡ ਤੋਂ ਬਚਾਅ ਸਬੰਧੀ ਸੀ ਐਚ ਸੀ ਸਾਦਿਕ ਵਿਖੇ ਵੈਕਸੀਨ ਲਗਵਾਈ। ਇਸ ਦੌਰਾਨ ਸਮੂਹ ਕਰਮਚਾਰੀਆਂ ਨੂੰ ਇਹ ਵੈਕਸੀਨ ਦੀ ਅਪੀਲ ਵੀ ਕੀਤੀ ਕਿਉਂਕਿ ਪਿਛਲੇ ਸਮੇ ਕੋਵਿਡ 19 ਮਹਾਂਮਾਰੀ ਦੌਰਾਨ ਸਿਹਤ ਵਿਭਾਗ ਵਿੱਚ ਕੰਮ ਕਰਦੇ ਮੇਲ ਫੀਮੇਲ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਦਿਨ ਰਾਤ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਕੰਮ ਕੀਤਾ ਹੈ।

ਇਸ ਦੌਰਾਨ ਕਈ ਕਰਮਚਾਰੀ ਕੋਵਿਡ -19 ਪਾਜ਼ੇਟਿਵ ਵੀ ਹੋ ਗਏ ਸਨ।ਇਸ ਦੌਰਾਨ ਸੁਨੀਲ ਸਿੰਗਲਾ ਜ਼ਿਲ੍ਹਾ ਪ੍ਰਧਾਨ ਪੈਰਾ ਮੈਡੀਕਲ ਤੇ ਮਨਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਮਲਟੀਪਰਪਜ਼ ਹੈਲਥ ਵਰਕਰ ਮੇਲ ਯੂਨੀਅਨ ਨੇ ਜਿਲ੍ਹਾ ਪ੍ਰਸਾਸ਼ਨ ਨੂੰ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹੇ ਦੇ ਸਿਹਤ ਵਿਭਾਗ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਫੀਲਡ ਸਟਾਫ ਪੂਰੀ ਤਨਦੇਹੀ ਨਾਲ ਕੰਮ ਕਰਦਾ ਰਹੇਗਾ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਤੋ ਪੁਰਜ਼ੋਰ ਮੰਗ ਕੀਤੀ ਕਿ ਸਿਹਤ ਵਿਭਾਗ ਪਿਛਲੇ 12 ਸਾਲਾਂ ਤੋਂ  ਕੰਮ ਕਰਦੀਆਂ NHM ਮਪਹਵ ਫੀਮੇਲ ਨੂੰ ਪੰਜਾਬ ਸਰਕਾਰ ਤੁਰੰਤ ਪੱਕਾ ਕਰੇ ਅਤੇ ਮੇਲ ਕਰਮਚਾਰੀਆਂ ਦਾ ਪ੍ਰਬੇਸ਼ਨ ਪੀਅਰਡ ਤੁਰੰਤ ਦੋ ਸਾਲ  ਦਾ ਕਰਕੇ ਪੂਰੀ ਤਨਖਾਹ ਦੇਵੇ ਤਾਂ ਜੋ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਮੰਨੀ ਜਾਣ ਵਾਲੀਆਂ ਕੈਟਾਗਿਰੀਆਂ ਆਰਥਿਕ ਤੌਰ ਮਜਬੂਤ ਹੋ ਕੇ ਹੋਰ ਦ੍ਰਿੜਤਾ ਨਾਲ ਕੰਮ ਕਰ ਸਕਣ।


Shyna

Content Editor

Related News