ਜ਼ੂਬੀਨ ਗਰਗ ਮੌਤ ਮਾਮਲੇ ''ਚ SIT ਦੀ ਵੱਡੀ ਕਾਰਵਾਈ, ਗਾਇਕ ਦਾ ਮੈਨੇਜਰ ਤੇ ਫੈਸਟੀਵਲ ਆਰਗੇਨਾਈਜ਼ਰ ਗ੍ਰਿਫ਼ਤਾਰ
Wednesday, Oct 01, 2025 - 10:48 AM (IST)

ਗੁਹਾਟੀ (ਏਜੰਸੀ)- ਆਸਾਮ ਦੇ ਮਸ਼ਹੂਰ ਗਾਇਕ ਜ਼ੂਬੀਨ ਗਰਗ ਦੀ ਮੌਤ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਵੱਡੀ ਕਾਰਵਾਈ ਕਰਦਿਆਂ ਨਾਰਥ ਈਸਟ ਇੰਡੀਆ ਫੈਸਟੀਵਲ ਦੇ ਮੁੱਖ ਆਰਗੇਨਾਈਜ਼ਰ ਸ਼ਯਾਮਕਾਨੂ ਮਹੰਤਾ ਅਤੇ ਗਾਇਕ ਦੇ ਮੈਨੇਜਰ ਸਿਧਾਰਥ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਹੋਈ 60 ਲੋਕਾਂ ਦੀ ਮੌਤ, ਸੁਨਾਮੀ ਦਾ ਵਧਿਆ ਖ਼ਤਰਾ
ਜਾਣਕਾਰੀ ਮੁਤਾਬਕ, ਮਹੰਤਾ ਨੂੰ ਸਿੰਗਾਪੁਰ ਤੋਂ ਵਾਪਸ ਆਉਂਦੇ ਸਮੇਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਸ਼ਰਮਾ ਨੂੰ ਗੁਰੂਗ੍ਰਾਮ ਦੇ ਇੱਕ ਫਲੈਟ ਤੋਂ ਮੰਗਲਵਾਰ ਰਾਤ ਕਾਬੂ ਕੀਤਾ ਗਿਆ। ਦੋਵਾਂ ਨੂੰ ਬੁੱਧਵਾਰ ਸਵੇਰੇ ਗੁਹਾਟੀ ਲਿਆਂਦਾ ਗਿਆ ਅਤੇ ਪੁਲਸ ਹਿਰਾਸਤ ਵਿੱਚ ਪੁੱਛਗਿੱਛ ਜਾਰੀ ਹੈ।
ਇਹ ਵੀ ਪੜ੍ਹੋ: ਵੱਡਾ ਝਟਕਾ, ਵੱਧ ਗਈਆਂ ਪੈਟਰੋਲ ਦੀਆਂ ਕੀਮਤਾਂ, ਡੀਜ਼ਲ ਵੀ ਹੋਇਆ 4 ਰੁਪਏ ਮਹਿੰਗਾ
ਜ਼ੂਬੀਨ ਗਰਗ ਦੀ 19 ਸਤੰਬਰ ਨੂੰ ਸਿੰਗਾਪੁਰ ਵਿੱਚ ਅਚਾਨਕ ਮੌਤ ਹੋ ਗਈ ਸੀ। ਉਹ ਯਾਟ 'ਤੇ ਆਉਟਿੰਗ ਦੌਰਾਨ ਤੈਰਦੇ ਸਮੇਂ ਸਾਹ ਦੀ ਦਿੱਕਤ ਕਾਰਨ ਬੇਹੋਸ਼ ਹੋ ਗਏ ਸਨ। ਹਸਪਤਾਲ ਪਹੁੰਚਾਉਣ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ। ਸਿੰਗਾਪੁਰ ਅਧਿਕਾਰੀਆਂ ਨੇ ਸ਼ੁਰੂਆਤੀ ਰਿਪੋਰਟ ਵਿੱਚ "ਡੁੱਬਣ" ਨੂੰ ਮੌਤ ਦਾ ਕਾਰਨ ਦੱਸਿਆ ਹੈ।
ਇਹ ਵੀ ਪੜ੍ਹੋ: ਮਨੋਰੰਜਨ ਜਗਤ ਤੋਂ ਵੱਡੀ ਖ਼ਬਰ ; ਵਿਆਹ ਦੇ 19 ਸਾਲ ਮਗਰੋਂ ਵੱਖ ਹੋਣ ਜਾ ਰਹੀ ਇਹ ਮਸ਼ਹੂਰ ਜੋੜੀ
ਆਸਾਮ ਸਰਕਾਰ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ 10 ਮੈਂਬਰੀ SIT ਬਣਾਈ ਸੀ, ਜਿਸ ਨੇ ਹੁਣ ਤੱਕ ਫੈਸਟੀਵਲ ਨਾਲ ਜੁੜੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ। ਮਹੰਤਾ ਅਤੇ ਸ਼ਰਮਾ ਨੂੰ ਪਹਿਲਾਂ ਨੋਟਿਸ ਜਾਰੀ ਹੋਏ ਸਨ ਪਰ ਉਹ ਸਹਿਯੋਗ ਕਰਨ ਵਿੱਚ ਨਾਕਾਮ ਰਹੇ। ਇਸ ਕਾਰਨ ਉਨ੍ਹਾਂ ਖ਼ਿਲਾਫ਼ ਲੁਕਆਉਟ ਨੋਟਿਸ ਜਾਰੀ ਕੀਤਾ ਗਿਆ ਅਤੇ ਇੰਟਰਪੋਲ ਦੀ ਮਦਦ ਵੀ ਮੰਗੀ ਗਈ ਸੀ।
ਇਹ ਵੀ ਪੜ੍ਹੋ: ਇਕ ਹੋਰ ਅਦਾਕਾਰ ਚੜ੍ਹੇਗਾ ਸੰਸਦ ਦੀਆਂ ਪੌੜੀਆਂ ! ਐਕਟਿੰਗ 'ਚ ਧੱਕ ਪਾਉਣ ਮਗਰੋਂ ਰਾਜਨੀਤੀ 'ਚ ਰੱਖੇਗਾ ਪੈਰ
ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਭਰੋਸਾ ਦਿੱਤਾ ਸੀ ਕਿ ਇਸ ਮਾਮਲੇ ਦੀ ਪੂਰੀ ਜਾਂਚ ਹੋਵੇਗੀ, ਕਿਉਂਕਿ ਲੋਕਾਂ ਵਿੱਚ ਵੱਡਾ ਰੋਸ ਹੈ ਅਤੇ ਕਈਆਂ ਨੇ ਸਾਜ਼ਿਸ਼ ਦੇ ਇਲਜ਼ਾਮ ਵੀ ਲਗਾਏ ਹਨ। ਹੁਣ ਜਦੋਂ ਇਹ 2 ਮੁੱਖ ਸ਼ਖਸੀਅਤਾਂ ਗ੍ਰਿਫ਼ਤਾਰ ਹੋ ਗਈਆਂ ਹਨ, SIT ਵੱਲੋਂ ਜਾਂਚ ਹੋਰ ਤੇਜ਼ ਕਰਨ ਦੀ ਸੰਭਾਵਨਾ ਹੈ ਅਤੇ ਅਗਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: ਕੈਟਰੀਨਾ ਕੈਫ ਦੀ ਨਵੀਂ ਤਸਵੀਰ ਹੋਈ ਵਾਇਰਲ, ਚਿਹਰੇ 'ਤੇ ਦਿਖਿਆ Pregnancy ਗਲੋਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8