ਜ਼ੁਬਿਨ ਗਰਗ ਦੇ ਪਰਿਵਾਰ ਨੇ ਆਸਾਮ CID ਕੋਲ ਦਰਜ ਕਰਵਾਈ ਸ਼ਿਕਾਇਤ, ਗਾਇਕ ਦੀ ਮੌਤ ਦੀ ਜਾਂਚ ਦੀ ਕੀਤੀ ਮੰਗ
Monday, Sep 29, 2025 - 01:27 PM (IST)

ਗੁਹਾਟੀ (ਏਜੰਸੀ)- ਆਸਾਮ ਦੇ ਪ੍ਰਸਿੱਧ ਗਾਇਕ ਜ਼ੁਬਿਨ ਗਰਗ ਦੇ ਪਰਿਵਾਰ ਨੇ ਉਸ ਦੀ ਮੌਤ ਸਬੰਧੀ ਸੂਬੇ ਦੇ ਅਪਰਾਧਿਕ ਜਾਂਚ ਵਿਭਾਗ (ਸੀ. ਆਈ. ਡੀ.) ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ’ਚ ਘਟਨਾ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਗਈ ਹੈ।
ਗਰਗ ਦੇ ਨਜ਼ਦੀਕੀ ਰਿਸ਼ਤੇਦਾਰ ਮਨੋਜ ਕੁਮਾਰ ਨੇ ਕਿਹਾ ਕਿ ਉਸ ਨੇ ਈਮੇਲ ਰਾਹੀਂ ਸੀ. ਆਈ. ਡੀ. ਨੂੰ ਸ਼ਿਕਾਇਤ ਭੇਜੀ ਹੈ। ਮਨੋਜ ਦੇ ਨਾਲ ਹੀ ਗਰਗ ਦੀ ਪਤਨੀ ਗਰਿਮਾ ਤੇ ਉਸ ਦੀ ਭੈਣ ਪਾਲਮੇ ਸ਼ਿਕਾਇਤ ’ਤੇ ਹਸਤਾਖਰ ਕਰਨ ਵਾਲਿਆਂ ’ਚ ਸ਼ਾਮਲ ਹਨ।
ਗਰਗ ਦੇ ਪਰਿਵਾਰ ਦੇ ਇੱਕ ਹੋਰ ਮੈਂਬਰ ਨੇ ਕਿਹਾ, "ਅਸੀਂ ਉਸ ਕਿਸ਼ਤੀ ਯਾਤਰਾ 'ਤੇ ਮੌਜੂਦ ਲੋਕਾਂ, ਉੱਤਰ-ਪੂਰਬੀ ਭਾਰਤ ਤਿਉਹਾਰ ਦੇ ਪ੍ਰਬੰਧਕ ਸ਼ਿਆਮਕਾਨੂ ਮਹੰਤ ਅਤੇ ਹੋਰਾਂ ਵਿਰੁੱਧ ਜਾਂਚ ਦੀ ਮੰਗ ਕੀਤੀ ਹੈ ਜੋ ਇਸ ਘਟਨਾ ਨਾਲ ਜੁੜੇ ਹੋ ਸਕਦੇ ਹਨ।"
ਗਰਗ ਇਕ ਤਿਉਹਾਰ ’ਚ ਸ਼ਾਮਲ ਹੋਣ ਲਈ ਦੱਖਣ-ਪੂਰਬੀ ਏਸ਼ੀਆਈ ਦੇਸ਼ ਸਿੰਗਾਪੁਰ ਗਿਆ ਸੀ। 19 ਸਤੰਬਰ ਨੂੰ ਇਕ ਕਿਸ਼ਤੀ ਯਾਤਰਾ ਦੌਰਾਨ ਬਿਨਾਂ ਲਾਈਫ ਜੈਕੇਟ ਦੇ ਸਮੁੰਦਰ ’ਚ ਤੈਰਦੇ ਸਮੇਂ ਉਹ ਡੁੱਬ ਗਿਆ ਸੀ।