''ਸਰੀਰ 'ਚ ਭਰਿਆ ਜ਼ਹਿਰ !'' ਬਲਾਤਕਾਰ ਮਾਮਲੇ 'ਚ ਗ੍ਰਿਫ਼ਤਾਰ ਅਦਾਕਾਰ ਨੇ ਪੁਲਸ 'ਤੇ ਹੀ ਲਾ'ਤੇ ਗੰਭੀਰ ਇਲਜ਼ਾਮ
Tuesday, Sep 16, 2025 - 04:29 PM (IST)

ਐਂਟਰਟੇਨਮੈਂਟ ਡੈਸਕ- ਹਰਿਆਣਵੀ ਅਦਾਕਾਰ ਉੱਤਰ ਕੁਮਾਰ ਨੂੰ ਸੋਮਵਾਰ ਨੂੰ ਇੱਕ 25 ਸਾਲਾ ਗਾਇਕਾ ਨਾਲ ਕਥਿਤ ਬਲਾਤਕਾਰ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਹਿਰਾਸਤ ਵਿੱਚ ਲੈਣ ਤੋਂ ਥੋੜ੍ਹੀ ਦੇਰ ਬਾਅਦ, ਉਸਨੇ ਸਿਹਤ ਖਰਾਬ ਹੋਣ ਦੀ ਸ਼ਿਕਾਇਤ ਕੀਤੀ ਅਤੇ ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਲਾਂਕਿ ਇਸ ਮਾਮਲੇ ਵਿੱਚ ਉਦੋਂ ਨਵਾਂ ਮੋੜ ਆਇਆ, ਜਦੋਂ ਅਦਾਕਾਰ ਵੱਲੋਂ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਗਿਆ।
ਇਹ ਵੀ ਪੜ੍ਹੋ : ਅਦਾਕਾਰ ਆਲੋਕ ਨਾਥ ਨੂੰ ਸੁਪਰੀਮ ਕੋਰਟ ਤੋਂ ਰਾਹਤ, ਇਸ ਮਾਮਲੇ 'ਚ ਗ੍ਰਿਫ਼ਤਾਰੀ 'ਤੇ ਲੱਗੀ ਰੋਕ
ਉੱਤਰ ਕੁਮਾਰ ਦੇ ਇੰਸਟਾਗ੍ਰਾਮ ‘ਤੇ ਹਾਲ ਹੀ ਵਿੱਚ ਇੱਕ ਪੋਸਟ ਸਾਂਝੀ ਕੀਤੀ ਗਈ, ਜਿਸ ਵਿੱਚ ਉਹ ਹਸਪਤਾਲ ਦੇ ਬਿਸਤਰ ‘ਤੇ ਆਕਸੀਜਨ ਮਾਸਕ ਪਹਿਨੇ ਬੇਹੋਸ਼ੀ ਦੀ ਹਾਲਤ ਵਿੱਚ ਨਜ਼ਰ ਆ ਰਹੇ ਹਨ। ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੁਲਸ ਕਸਟਡੀ ਦੌਰਾਨ ਉਨ੍ਹਾਂ ਦੇ ਸਰੀਰ ਵਿੱਚ ਜ਼ਹਿਰ ਭਰਿਆ ਗਿਆ ਹੈ। ਇਸਦੇ ਨਾਲ ਹੀ ਪਰਿਵਾਰ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਇਹ ਦੱਸਿਆ ਗਿਆ ਕਿ ਉਹ ਕਿਸ ਹਸਪਤਾਲ ਵਿੱਚ ਦਾਖ਼ਲ ਹਨ।
ਇਹ ਵੀ ਪੜ੍ਹੋ: ਹੜ੍ਹਾਂ ਵਿਚਾਲੇ ਪੰਜਾਬ ਨਾਲ ਡਟ ਕੇ ਖੜ੍ਹਨ ਵਾਲੇ ਸੋਨੂੰ ਸੂਦ ਨੂੰ ED ਨੇ ਭੇਜਿਆ ਸੰਮਨ
ਇਸ ਖੁਲਾਸੇ ਤੋਂ ਬਾਅਦ ਉੱਤਰ ਕੁਮਾਰ ਦੇ ਫੈਨਜ਼ ਕਾਫੀ ਹੈਰਾਨ ਅਤੇ ਪਰੇਸ਼ਾਨ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਫੈਨਜ਼ ਨੇ ਕਮੈਂਟ ਕਰਕੇ ਉਨ੍ਹਾਂ ਨੂੰ ਸਹਿਯੋਗ ਦਿੱਤਾ ਅਤੇ ਪੁਲਸ ਵੱਲੋਂ ਕੀਤੀ ਕਾਰਵਾਈ ‘ਤੇ ਸਵਾਲ ਖੜੇ ਕੀਤੇ। ਦੱਸ ਦੇਈਏ ਕਿ ਇੱਕ ਮਹਿਲਾ ਗਾਇਕਾ ਨੇ 18 ਜੁਲਾਈ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੁਮਾਰ ਨੇ 1 ਜਨਵਰੀ, 2020 ਤੋਂ 31 ਜੁਲਾਈ, 2023 ਤੱਕ ਵਿਆਹ ਅਤੇ ਫਿਲਮੀ ਭੂਮਿਕਾਵਾਂ ਦੇ ਬਹਾਨੇ ਉਸਦਾ ਜਿਨਸੀ ਸ਼ੋਸ਼ਣ ਕਰਦਾ ਰਿਹਾ, ਪਰ ਬਾਅਦ ਵਿਚ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ਵਿੱਚ ਪੁਲਸ ਨੇ ਉੱਤਰ ਕੁਮਾਰ ਨੂੰ ਅਮਰੋਹਾ ਵਿੱਚ ਉਨ੍ਹਾਂ ਦੇ ਫਾਰਮਹਾਊਸ ਤੋਂ ਗ੍ਰਿਫਤਾਰ ਕੀਤਾ ਸੀ।
ਇਹ ਵੀ ਪੜ੍ਹੋ: ਪਰਮੀਸ਼ ਵਰਮਾ ਨਾਲ ਵਾਪਰਿਆ ਹਾਦਸਾ ! ਮੂੰਹ 'ਤੇ ਲੱਗੀਆਂ ਸੱਟਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8