ਦਿਸ਼ਾ ਪਾਟਨੀ ਦੇ ਘਰ ’ਤੇ ਫਾਈਰਿੰਗ ਮਾਮਲੇ ’ਚ ਸੋਨੀਪਤ ਦਾ ਨੌਜਵਾਨ ਗ੍ਰਿਫਤਾਰ
Sunday, Sep 21, 2025 - 12:32 PM (IST)

ਗੰਨੌਰ (ਸੋਨੀਪਤ) (ਦਲਬੀਰ)- ਬਰੇਲੀ ’ਚ ਬਾਲੀਵੁੱਡ ਅਦਾਕਾਰਾ ਦਿਸ਼ਾ ਪਾਟਨੀ ਦੇ ਘਰ ਦੇ ਬਾਹਰ ਹੋਈ ਫਾਈਰਿੰਗ ਮਾਮਲੇ ’ਚ ਪੁਲਸ ਨੇ ਸੋਨੀਪਤ ਦੀ ਗੰਨੌਰ ਸਬ-ਡਿਵੀਜ਼ਨ ਦੇ ਰਾਜਪੁਰ ਪਿੰਡ ਨਿਵਾਸੀ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਦੇਰ ਸ਼ਾਮ ਬਰੇਲੀ ਪੁਲਸ ਅਤੇ ਐੱਸ. ਓ. ਜੀ. ਦੀ ਸਾਂਝੀ ਟੀਮ ਨੇ ਸ਼ਾਹੀ ਥਾਣਾ ਖੇਤਰ ਦੇ ਦੁਨਕਾ-ਬਿਹਾਰੀਪੁਰ ਰੋਡ ’ਤੇ ਕਿੱਛਾ ਨਦੀ ਦੇ ਪੁਲ ਕੋਲ ਬਦਮਾਸ਼ਾਂ ਨੂੰ ਘੇਰ ਲਿਆ। ਇਸ ਦੌਰਾਨ 25 ਹਜ਼ਾਰ ਦਾ ਇਨਾਮੀ ਬਦਮਾਸ਼ ਰਾਮਨਿਵਾਸ ਲੱਤ ’ਚ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਦੋਂ ਕਿ ਉਸ ਦੇ ਸਾਥੀ ਅਨਿਲ ਨੂੰ ਫੜ ਲਿਆ ਗਿਆ। ਮੌਕੇ ਤੋੋਂ 315 ਬੋਰ ਦਾ ਤਮੰਚਾ, 2 ਜ਼ਿੰਦਾ ਕਾਰਤੂਸ, 4 ਖੋਲ ਅਤੇ ਮੋਟਰਸਾਈਕਲ ਬਰਾਮਦ ਹੋਇਆ।