ਅਸਾਮ ਸਰਕਾਰ ਜ਼ੁਬਿਨ ਦੀ ਮੌਤ ਦੇ ਮਾਮਲੇ ਦੀ ਕਰਵਾਏਗੀ ਜਾਂਚ : ਹਿਮੰਤ
Saturday, Sep 20, 2025 - 12:56 PM (IST)

ਗੁਹਾਟੀ- ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਗਾਇਕ ਜ਼ੁਬਿਨ ਗਰਗ ਦੀ ਮੌਤ ਦੀ ਜਾਂਚ ਕਰੇਗੀ। 'ਨੌਰਥ ਈਸਟ ਇੰਡੀਆ ਫੈਸਟੀਵਲ' ਦੇ ਪ੍ਰਬੰਧਕ ਸ਼ਿਆਮਕਾਨੂ ਮਹੰਤ ਅਤੇ ਗਾਇਕ ਦੇ ਮੈਨੇਜਰ ਸਿਧਾਰਥ ਸ਼ਰਮਾ ਵਿਰੁੱਧ ਮੋਰੀਗਾਓਂ ਪੁਲਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।
ਸ਼ਰਮਾ ਨੇ ਪੱਤਰਕਾਰਾਂ ਨੂੰ ਕਿਹਾ, "ਅਸਾਮ ਪੁਲਸ ਜ਼ੁਬਿਨ ਗਰਗ ਦੀ ਮੌਤ ਦੇ ਮਾਮਲੇ ਦੀ ਜਾਂਚ ਕਰੇਗੀ ਅਤੇ ਮਹੰਤ ਅਤੇ ਸਿਧਾਰਥ ਸ਼ਰਮਾ ਦੇ ਨਾਲ-ਨਾਲ ਉਨ੍ਹਾਂ ਲੋਕਾਂ ਤੋਂ ਵੀ ਪੁੱਛਗਿੱਛ ਕਰੇਗੀ ਜੋ ਉਨ੍ਹਾਂ ਦੇ ਆਖਰੀ ਪਲਾਂ ਦੌਰਾਨ ਉਨ੍ਹਾਂ ਦੇ ਨਾਲ ਸਨ।"
ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਗਰਗ ਨੂੰ ਹਾਦਸੇ ਤੋਂ ਇੱਕ ਰਾਤ ਪਹਿਲਾਂ ਇੱਕ ਪਾਰਟੀ ਵਿੱਚ ਲਿਜਾਇਆ ਗਿਆ ਸੀ ਅਤੇ "ਅਸੀਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਇਹ ਸੱਚ ਹੈ।" ਜ਼ੁਬਿਨ ਗਰਗ ਦੀ ਮੌਤ ਸ਼ੁੱਕਰਵਾਰ ਨੂੰ ਸਿੰਗਾਪੁਰ ਵਿੱਚ "ਬਿਨਾਂ ਲਾਈਫ ਜੈਕੇਟ ਦੇ ਸਮੁੰਦਰ ਵਿੱਚ ਤੈਰਦੇ ਸਮੇਂ ਹੋਈ।