ਪੰਜ ਤੱਤਾਂ ''ਚ ਵਿਲੀਨ ਹੋਏ ''ਯਾ ਅਲੀ'' ਗਾਇਕ ਜ਼ੁਬੀਨ ਗਰਗ ! ਹਜ਼ਾਰਾਂ ਨਮ ਅੱਖਾਂ ਸਾਹਮਣੇ ਹੋਇਆ ਸਸਕਾਰ
Tuesday, Sep 23, 2025 - 02:00 PM (IST)

ਐਂਟਰਟੇਨੈਂਟ ਡੈਸਕ- ਬਾਲੀਵੁੱਡ ਫ਼ਿਲਮ 'ਗੈਂਗਸਟਰ' ਦੇ ਗੀਤ 'ਯਾ ਅਲੀ' ਤੋਂ ਮਸ਼ਹੂਰ ਹੋਏ ਗਾਇਕ ਜ਼ੁਬੀਨ ਗਰਗ ਦਾ 19 ਸਤੰਬਰ ਨੂੰ ਸਿੰਗਾਪੁਰ ਵਿਖੇ ਸਕੂਬਾ ਡਾਈਵਿੰਗ ਦੌਰਾਨ ਹੋਏ ਇਕ ਹਾਦਸੇ ਕਾਰਨ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਇਸ ਤਰ੍ਹਾਂ ਅਚਾਨਕ ਦੁਨੀਆ ਨੂੰ ਛੱਡ ਜਾਣ ਕਾਰਨ ਸੰਗੀਤ ਜਗਤ ਗਮ 'ਚ ਡੁੱਬ ਗਿਆ ਸੀ।
ਦਿਹਾਂਤ ਮਗਰੋਂ ਉਨ੍ਹਾਂ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਤੋਂ ਬਾਅਦ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਅਸਾਮ ਦੇ ਗੁਹਾਟੀ 'ਚ ਪੈਂਦੇ ਕਮਰਕੁਚੀ ਪਿੰਡ 'ਚ ਕੀਤਾ ਗਿਆ, ਜਿੱਥੇ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ 'ਚ ਉਨ੍ਹਾਂ ਦੇ ਪ੍ਰਸ਼ੰਸਕ ਪਹੁੰਚੇ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਪ੍ਰਸ਼ੰਸਕਾਂ ਤੋਂ ਇਲਾਵਾ ਕਈ ਸਰਕਾਰੀ ਅਧਿਕਾਰੀ ਵੀ ਪਹੁੰਚੇ।
ਉਨ੍ਹਾਂ ਦੀ ਚਿਖਾ ਨੂੰ ਉਨ੍ਹਾਂ ਦੀ ਬੈਣ ਤੇ ਭਤੀਜੇ ਨੇ ਮੁਖਾਗਨੀ ਦਿੱਤੀ। ਹਜ਼ਾਰਾਂ ਲੋਕਾਂ ਦੀਆਂ ਨਮ ਅੱਖਾਂ ਸਾਹਮਣੇ ਹੀ ਜ਼ੁਬੀਨ ਪੰਜ ਤੱਤਾਂ 'ਚ ਵਿਲੀਨ ਹੋ ਗਏ। ਉਨ੍ਹਾਂ ਦੀ ਪਤਨੀ ਗਰਿਮਾ ਸੈਕਿਆ ਦਾ ਇਸ ਮੌਕੇ ਰੋ-ਰੋ ਕੇ ਬੁਰਾ ਹਾਲ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e