ਗਾਇਕ ਜ਼ੋਰਾ ਰੰਧਾਵਾ ਨੇ ਸੁਨੀਲ ਦੱਤ ਤੇ ਨਰਗਿਸ ਦੀ ਤਸਵੀਰ ਕੀਤੀ ਸਾਂਝੀ ਕਰਕੇ ਆਖੀ ਇਹ ਗੱਲ

Monday, Mar 15, 2021 - 12:24 PM (IST)

ਗਾਇਕ ਜ਼ੋਰਾ ਰੰਧਾਵਾ ਨੇ ਸੁਨੀਲ ਦੱਤ ਤੇ ਨਰਗਿਸ ਦੀ ਤਸਵੀਰ ਕੀਤੀ ਸਾਂਝੀ ਕਰਕੇ ਆਖੀ ਇਹ ਗੱਲ

ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ ਜ਼ੋਰਾ ਰੰਧਾਵਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ ਅਤੇ ਕੁਝ ਨਾ ਕੁਝ ਸੋਸ਼ਲ ਮੀਡੀਆ ’ਤੇ ਸਾਂਝਾ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਹਿੰਦੀ ਫ਼ਿਲਮ ਜਗਤ ਦੇ ਦਿੱਗਜ ਅਦਾਕਾਰ ਸੁਨੀਲ ਦੱਤ ਅਤੇ ਅਦਾਕਾਰਾ ਨਰਗਿਸ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਤੇ ਲੋਕਾਂ ਵਲੋਂ ਕਾਫ਼ੀ ਕੁਮੈਂਟਸ ਕੀਤੇ ਜਾ ਰਹੇ ਹਨ। ਜੀ ਹਾਂ, ਕੁਝ ਦਿਨ ਪਹਿਲਾਂ ਹੀ ਨਰਗਿਸ ਤੇ ਸੁਨੀਲ ਦੱਤ ਦੇ ਵਿਆਹ ਦੀ 63ਵੀਂ  ਵਰ੍ਹੇਗੰਢ ਸੀ। ਜ਼ੋਰਾ ਰੰਧਾਵਾ ਨੇ ਇਹ ਤਸਵੀਰ ਪੋਸਟ ਕਰਦਿਆਂ ਕੈਪਸ਼ਨ ’ਚ ਲਿਖਿਆ ‘ਮੈਂ ਯਾਦ ਕਰ ਰਿਹਾ ਹਾਂ, ਮੇਰੀ ਬਾਲੀਵੁੱਡ ਦੀ ਪਸੰਦੀਦਾ ਜੋੜੀ ਨੂੰ। ਉਨ੍ਹਾਂ ਦੀ 63ਵੀਂ ਵਰ੍ਹੇਗੰਢ ’ਤੇ...।’

 
 
 
 
 
 
 
 
 
 
 
 
 
 
 
 

A post shared by zorarandhawa (@zorarandhawaofficial)

ਦੱਸ ਦਈਏ ਕਿ ਬਹੁਤ ਘੱਟ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਇਸ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਯਾਦ ਕੀਤਾ ਜਾਂਦਾ ਹੈ । ਇਹਨਾਂ ਲੋਕਾਂ ਵਿੱਚੋਂ ਹੀ ਇੱਕ ਬਹੁਤ ਹੀ ਪਿਆਰੀ ਜੋੜੀ ਹੈ ਮਰਹੂਮ ਅਦਾਕਾਰਾ ਨਰਗਿਸ ਤੇ ਮਰਹੂਮ ਅਦਾਕਾਰ ਸੁਨੀਲ ਦੱਤ ਦੀ । ਦੋਵੇਂ ਹੀ ਬਾਲੀਵੁੱਡ ਜਗਤ ਲੈਜੇਂਡ ਸਿਤਾਰੇ ਹਨ। 11 ਮਾਰਚ ਨੂੰ ਅਦਾਕਾਰ ਸੰਜੇ ਦੱਤ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਮਾਤਾ-ਪਿਤਾ ਦੀ ਤਸਵੀਰ ਸ਼ੇਅਰ ਕਰਕੇ ਮੈਰਿਜ ਐਨੀਵਰਸਰੀ ‘ਤੇ ਯਾਦ ਕੀਤਾ ਸੀ।  

PunjabKesari

ਨੋਟ -  ਜ਼ੋਰਾ ਰੰਧਾਵਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News