''ਇੰਡੀਅਨ ਆਈਡਲ 12'' ਦੀ ਮੁਕਾਬਲੇਬਾਜ਼ ਸ਼ਨਮੁਖ ਪ੍ਰੀਆ ਨੂੰ ਜ਼ੀਨਤ ਅਮਾਨ ਨੇ ਦਿੱਤੀ ਖ਼ਾਸ ਸਲਾਹ

6/8/2021 10:22:50 AM

ਮੁੰਬਈ : ਸੋਨੀ ਟੀ.ਵੀ. ਦਾ ਸ਼ੋਅ 'ਇੰਡੀਅਨ ਆਈਡਲ 12' ਇਸ ਵਾਰ ਵੀ ਕਾਫ਼ੀ ਖ਼ਾਸ ਹੈ ਅਤੇ ਇਸ ਵਿਚ ਮੌਜੂਦ ਮੁਕਾਬਲੇਬਾਜ਼ ਵੀ ਕਮਾਲ ਦੇ ਹਨ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਮੁਕਾਬਲੇਬਾਜ਼ ਦੇ ਗਾਣੇ ਲੋਕਾਂ ਨੂੰ ਪਸੰਦ ਨਹੀਂ ਆਉਂਦੇ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲ ਹੀ 'ਚ ਅਜਿਹਾ ਹੀ ਕੁਝ ਸ਼ੋਅ ਦੀ ਮੁਕਾਬਲੇਬਾਜ਼ ਸ਼ਨਮੁਖ ਪ੍ਰੀਆ ਦੇ ਨਾਲ ਹੋਇਆ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਉਸ ਦੇ ਖ਼ਿਲਾਫ਼ ਕਾਫ਼ੀ ਟਵੀਟ ਅਤੇ ਪੋਸਟਾਂ ਕੀਤੀਆਂ।

PunjabKesari
ਕੀ ਸੀ ਮਾਮਲਾ

ਸ਼ਨਮੁਖ ਪ੍ਰੀਆ ਵਧੀਆ ਗਾਉਂਦੀ ਹੈ ਅਤੇ ਉਸ ਦੀ ਆਵਾਜ਼ ਵੀ ਲੋਕਾਂ ਨੂੰ ਕਾਫ਼ੀ ਪਸੰਦ ਹੈ। 'ਇੰਡੀਅਨ ਆਈਡਲ 12' ਦੇ ਇਕ ਐਪੀਸੋਡ ਵਿਚ ਸ਼ਨਮੁਖ ਪ੍ਰੀਆ ਨੇ ਗਾਣਾ 'ਚੁਰਾ ਲੀਆ ਹੈ ਤੁਮਨੇ ਜੋ ਦਿਲ ਕੋ' ਗਾਇਆ ਸੀ। ਸ਼ਨਮੁਖ ਪ੍ਰੀਆ ਨੇ ਜਦੋਂ ਇਹ ਗਾਣਾ ਗਾਇਆ ਤਾਂ ਉਸ ਦੇ ਗਾਣੇ ਦਾ ਅੰਦਾਜ਼ ਲੋਕਾਂ ਨੂੰ ਪਸੰਦ ਨਹੀਂ ਆਇਆ। ਇਸੇ ਗੱਲੋਂ ਨਾਰਾਜ਼ ਲੋਕਾਂ ਨੇ ਉਸ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਕਲਾਸ ਲਗਾ ਦਿੱਤੀ। ਮਾਮਲਾ ਏਨਾ ਵੱਧ ਗਿਆ ਕਿ ਸ਼ਨਮੁਖ ਪ੍ਰੀਆ ਨੂੰ ਸ਼ੋਅ ਤੋਂ ਬਾਹਰ ਕਰਨ ਦੀ ਮੰਗ ਉੱਠਣ ਲੱਗੀ। ਯੂਜ਼ਰਜ਼ ਦਾ ਕਹਿਣਾ ਸੀ ਕਿ ਦਾਨਿਸ਼ ਅਤੇ ਸ਼ਨਮੁਕ ਪ੍ਰੀਆ ਹਮੇਸ਼ਾ ਚੰਗੇ ਗਾਣਿਆਂ ਨੂੰ ਖਰਾਬ ਕਰਦੇ ਹਨ। ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸਾਹਮਣਾ ਕਰ ਰਹੀ ਸ਼ਨਮੁਖ ਪ੍ਰੀਆ ਕਾਫ਼ੀ ਪਰੇਸ਼ਾਨ ਹੋ ਗਈ। ਇੰਡੀਅਨ ਆਈਡਲ ਦੇ ਸਪੈਸ਼ਲ ਐਪੀਸੋਡ 'ਚ ਅਦਾਕਾਰਾ ਜ਼ੀਨਤ ਅਮਾਨ ਬਤੌਰ ਮਹਿਮਾਨ ਸ਼ਾਮਲ ਹੋਈ। ਇਸ ਦੌਰਾਨ ਜਦੋਂ ਆਦਿਤਿਆ ਨਾਰਾਇਣ ਨੇ ਉਨ੍ਹਾਂ ਨੂੰ ਪੁੱਛਿਆ ਕਿ ਸ਼ਨਮੁਖ ਪ੍ਰੀਆ ਟ੍ਰੋਲਿੰਗ ਦਾ ਸਾਹਮਣਾ ਕਰ ਰਹੀ ਹੈ ਇਸ ਨੂੰ ਕਿਵੇਂ ਮੈਨੇਜ ਕਰੀਏ। ਜ਼ੀਨਤ ਅਮਾਨ ਨੇ ਕਿਹਾ- 'ਸ਼ਨਮੁਖ ਪ੍ਰੀਆ ਤੁਸੀਂ ਰੋਵੋ ਨਾ। ਗੱਲਾਂ ਨੂੰ ਦਿਲ ਨਾਲ ਨਾ ਲਗਾਓ। ਤੁਸੀਂ ਖ਼ਾਸ ਹੋ, ਤੁਸੀਂ ਆਪਣੇ ਹੁਨਰ ਨੂੰ ਪਛਾਣਦੇ ਹੋ। ਭਲਾ-ਬੁਰਾ ਕਹਿਣ ਵਾਲਿਆਂ ਤੋਂ ਜ਼ਿਆਦਾ ਲੋਕ ਤੁਹਾਨੂੰ ਪਿਆਰ ਕਰਦੇ ਹਨ। 'ਕੁਛ ਤੋ ਲੋਗ ਕਹੇਂਗੇ ਔਰ ਲੋਗੋਂ ਕਾ ਕਾਮ ਹੈ ਕੈਹਨਾ'। ਇਸ ਬਾਰੇ ਜ਼ਰਾ ਵੀ ਨਾ ਸੋਚੋ। ਬੱਸ ਅੱਗੇ ਵਧੋ।'


Aarti dhillon

Content Editor Aarti dhillon