ਨਵੇਂ ਐਪੀਸੋਡ ਨਾਲ ਜ਼ੀ ਪੰਜਾਬੀ ਦੀ ਵਾਪਸੀ, 13 ਜੁਲਾਈ ਤੋਂ ਹੋਣਗੇ ਪ੍ਰਸਾਰਿਤ

7/8/2020 1:31:30 PM

ਚੰਡੀਗੜ੍ਹ (ਬਿਊਰੋ) — ਕੀ ਤੁਸੀਂ ਪੁਰਾਣੀਆਂ ਫ਼ਿਲਮਾਂ ਅਤੇ ਸ਼ੋਆਂ ਦੇ ਰੀਪੀਟ ਟੈਲੀਕਾਸਟ ਤੋਂ ਬੋਰ ਹੋ ਗਏ ਹੋ? ਸਾਰੇ ਪੰਜਾਬੀ ਟੈਲੀਵਿਜ਼ਨ ਪ੍ਰਸ਼ੰਸਕਾਂ ਲਈ ਖੁਸ਼ਖਬਰੀ। ਤੁਹਾਡੇ ਪਸੰਦੀਦਾ ਜ਼ੀ ਪੰਜਾਬੀ ਸ਼ੋਅਜ਼ ਦੀਆਂ ਸ਼ੂਟਿੰਗਾਂ ਫ਼ਿਰ ਤੋਂ ਸ਼ੁਰੂ ਹੋ ਗਈਆਂ ਹਨ ਅਤੇ ਤੁਹਾਡੇ ਮਨਪਸੰਦ ਸ਼ੋਅਜ਼ 13 ਜੁਲਾਈ 2020 ਤੋਂ ਨਵੇਂ ਐਪੀਸੋਡਾਂ ਨਾਲ ਵਾਪਸ ਆ ਰਹੇ ਹਨ। ਦੱਸ ਦਈਏ ਕਿ ਪੂਰੇ ਦੇਸ਼ ਵਿਆਪੀ ਤਾਲਾਬੰਦੀ ਕਾਰਨ 'ਹੀਰ ਰਾਂਝਾ', 'ਵਿਲਾਇਤੀ ਭਾਬੀ', 'ਤੂੰ ਪਤੰਗ ਮੈਂ ਡੋਰ', 'ਕਮਲੀ ਇਸ਼ਕ ਦੀ' ਅਤੇ 'ਖਸਮਾਂ ਨੂੰ ਖਾਣੀ' ਵਰਗੇ ਪ੍ਰਸਿੱਧ ਜ਼ੀ ਪੰਜਾਬੀ ਸ਼ੋਅਜ਼ ਦੀ ਸ਼ੂਟਿੰਗ ਰੋਕ ਦਿੱਤੀ ਗਈ ਸੀ। ਵਾਪਸੀ 'ਤੇ ਬੋਲਦਿਆਂ ਸ੍ਰੀ ਅਮਿਤ ਸ਼ਾਹ, ਕਲੱਸਟਰ ਹੈੱਡ, ਨਾਰਥ, ਵੈਸਟ ਅਤੇ ਪ੍ਰੀਮੀਅਮ ਚੈਨਲ, ਜ਼ੇ. ਈ. ਈ. ਨੇ ਕਿਹਾ, “ਸਰੋਤਿਆਂ ਨੇ ਸਾਨੂੰ ਬਹੁਤ ਪਿਆਰ ਅਤੇ ਸਮਰਥਨ ਦਿੱਤਾ ਹੈ, ਜਿਸ ਨੇ ਜ਼ੀ ਪੰਜਾਬੀ ਨੂੰ ਇੰਨੇ ਘੱਟ ਸਮੇਂ 'ਚ ਪੰਜਾਬ ਦਾ ਸਭ ਤੋਂ ਪਸੰਦੀਦਾ ਚੈਨਲ ਬਣਾਇਆ ਹੈ। ਅਸੀਂ ਹਮੇਸ਼ਾਂ ਆਪਣੇ ਦਰਸ਼ਕਾਂ ਨੂੰ ਸਕਾਰਾਤਮਕ ਤੌਰ 'ਤੇ ਰੁਝੇਵੇਂ ਅਤੇ ਮਨੋਰੰਜਨ ਲਈ ਵਧੀਆ ਮਨੋਰੰਜਨ ਕੰਨਟੈਂਟ ਦੀ ਪੇਸ਼ਕਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਜ਼ੀ ਪੰਜਾਬੀ ਹੁਣ ਆਪਣੇ ਸਾਰੇ ਕਾਲਪਨਿਕ ਸ਼ੋਅ ਦੇ ਤਾਜ਼ਾ ਐਪੀਸੋਡਾਂ ਨਾਲ ਵਾਪਸ ਆ ਗਿਆ ਹੈ, ਜੋ ਕਿ ਜਲਦ ਹੀ ਪ੍ਰਸਾਰਿਤ ਹੋਣਗੇ। ਸਾਡੇ ਕਲਾਕਾਰਾਂ ਅਤੇ ਪ੍ਰੋਡਕਸ਼ਨ ਕਰੂ ਦੀ ਸੁਰੱਖਿਆ ਬਹੁਤ ਮਹੱਤਵ ਰੱਖਦੀ ਹੈ ਅਤੇ ਇੱਕ ਜ਼ਿੰਮੇਵਾਰ ਪ੍ਰਸਾਰਕ ਹੋਣ ਦੇ ਨਾਤੇ, ਅਸੀਂ ਇਹ ਯਕੀਨੀ ਬਣਾਉਣ ਲਈ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਸਮੂਹਾਂ 'ਚ ਸਾਰੇ ਕਲਾਕਾਰਾਂ ਅਤੇ ਟੈਕਨੀਸ਼ੀਅਨ ਦੇ ਹਿੱਤਾਂ ਦੀ ਰਾਖੀ ਕਰੀਏ।'
PunjabKesari
ਇਸ ਕਮਬੈਕ 'ਤੇ ਬੋਲਦੇ ਹੋਏ ਜ਼ੀ ਪੰਜਾਬੀ ਬਿਜ਼ਨਸ ਹੈੱਡ, ਰਾਹੁਲ ਰਾਓ ਨੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਪੂਰੀ ਟੀਮ ਸੁਰੱਖਿਆ ਪ੍ਰੋਟੋਕੋਲ ਨੂੰ ਬਰਕਰਾਰ ਰੱਖਦੇ ਹੋਏ ਸ਼ੋ ਵਾਪਸ ਲਿਆਉਣ ਲਈ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ, 'ਸਾਨੂੰ ਸਾਡੇ ਦਰਸ਼ਕਾਂ ਤੋਂ ਲਗਾਤਾਰ ਨਵੇਂ ਐਪੀਸੋਡਾਂ ਨੂੰ ਵਾਪਸ ਲਿਆਉਣ ਲਈ ਅਪੀਲਾਂ ਮਿਲ ਰਹੀਆਂ ਸਨ। ਇੰਨਾ ਪਿਆਰ ਅਤੇ ਸਮਰਥਨ ਪ੍ਰਾਪਤ ਕਰਨਾ ਅਸਲ 'ਚ ਇੱਕ ਅਦਭੁਤ ਤਜਰਬਾ ਹੈ। ਅਸੀਂ ਆਪਣੇ ਕਲਾਕਾਰਾਂ ਅਤੇ ਸਟਾਫ ਨੂੰ ਸੁਰੱਖਿਅਤ ਰੱਖਣ ਲਈ ਸਾਰੇ ਉਪਾਅ ਕਰ ਰਹੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕ ਨਵੇਂ ਕੰਨਟੈਂਟ ਦਾ ਅਨੰਦ ਲੈਣਗੇ।'
PunjabKesari
ਚੈਨਲ ਜੁਲਾਈ 'ਚ ਦੋ ਨਵੇਂ ਸ਼ੋਅ 'ਮਾਨਸੂਨ ਫ਼ਿਲਮ ਮੇਲਾ”ਅਤੇ“ਸੈਲਫੀ ਸਿਤਾਰਾ' ਲਾਂਚ ਕਰ ਰਿਹਾ ਹੈ।“ਮੌਨਸੂਨ ਫ਼ਿਲਮ ਮੇਲਾ' ਬਲਾਕਬਸਟਰ ਪੰਜਾਬੀ ਫ਼ਿਲਮਾਂ ਜਿਵੇਂ 'ਕੈਰੀ ਔਨ ਜੱਟਾ', 'ਜੱਟ ਐਂਡ ਜੂਲੀਅਟ', 'ਡੈਡੀ ਕੂਲ ਮੁੰਡੇ ਫੂਲ' ਦਾ ਪ੍ਰੀਮੀਅਰ ਪੇਸ਼ ਕਰੇਗੀ ਅਤੇ ਸੈਲਫੀ ਸਿਤਾਰਾ”ਇੱਕ ਮਿਊਜ਼ਿਕ ਰਿਕੂਏਸਟ ਸ਼ੋਅ ਹੋਏਗਾ, ਜਿਸ 'ਚ ਦਰਸ਼ਕ ਆਪਣੀ ਸੈਲਫੀ ਵੀਡੀਓ ਨਾਲ ਆਪਣੇ ਮਨਪਸੰਦ ਗਾਣਿਆਂ ਦੀ ਰਿਕਵੈਸਟ ਕਰ ਸਕਦੇ ਹਨ। ਜ਼ੀ ਪੰਜਾਬੀ ਸਾਰੇ ਪ੍ਰਮੁੱਖ ਕੇਬਲ, ਡੀਟੀਐਚ, ਫ੍ਰੀਡਿਸ਼ ਅਤੇ ਡਿਜੀਟਲ ਪਲੇਟਫਾਰਮ ਤੇ ਉਪਲਬਧ ਹੈ। ਚੈਨਲ ਜ਼ੀਲ ਦੇ ਡਿਜੀਟਲ ਅਤੇ ਮੋਬਾਈਲ ਮਨੋਰੰਜਨ ਪਲੇਟਫਾਰਮ, ਜ਼ੀ 5 ਤੇ ਵੀ ਉਪਲਬਧ ਹੈ।
PunjabKesari

ਜ਼ੀ ਪੰਜਾਬੀ ਬਾਰੇ
ਜ਼ੀ ਪੰਜਾਬੀ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਜ਼ ਲਿਮਟਿਡ (ਜ਼ੇਈਈਈਐਲ) ਦਾ ਪੰਜਾਬੀ ਜਨਰਲ ਇੰਟਰਟੇਨਮੈਂਟ ਚੈਨਲ ਹੈ। ਜਨਵਰੀ 2020 'ਚ ਲਾਂਚ ਕੀਤਾ ਗਿਆ, ਜ਼ੀ, ਪੰਜਾਬੀ ਥੀਮ ਦੇ ਆਲੇ-ਦੁਆਲੇ ਕਈ ਕਿਸਮਾਂ ਦੇ ਸ਼ੋਅ ਪੇਸ਼ ਕਰਦਾ ਹੈ ਜੋ ਦਰਸ਼ਕਾਂ ਦੇ ਮਨੋਰੰਜਨ ਦੀਆਂ ਅਨੋਖੀਆਂ ਪਸੰਦਾਂ ਨੂੰ ਪੂਰਾ ਕਰਦੇ ਹਨ। ਚੈਨਲ ਪਰਿਵਾਰ ਸਭ ਨੂੰ ਸ਼ਾਮਲ ਕਰਨ ਵਾਲੀ ਅਤੇ ਸਭਿਆਚਾਰਕ ਤੌਰ 'ਤੇ ਮੂਲ ਕੰਨਟੈਂਟ ਦੀ ਪੇਸ਼ਕਸ਼ ਕਰਦਾ ਹੈ ਜੋ ਕਿ ਪੰਜਾਬ ਦੀ ਵਿਭਿੰਨਤਾ ਨੂੰ ਦਰਸਾਉਂਦਾ ਹੈ। ਬ੍ਰਾਂਡ ਵਾਅਦੇ ਦੇ ਨਾਲ, “ਜਜ਼ਬਾ ਕਰ ਵਖੋਣ ਦਾ” ਦਾ ਅਨੁਵਾਦ “ਉਨ੍ਹਾਂ ਦੇ ਵੱਡੇ ਸੁਪਨੇ ਸੱਚ ਕਰਨਾ, ਚੈਨਲ ਪੰਜਾਬ ਅਤੇ ਇਸ ਦੇ ਲੋਕਾਂ ਦੇ ਜੋਸ਼ ਅਤੇ ਜਜ਼ਬਾ ਦਾ ਪ੍ਰਤੀਬਿੰਬ ਬਣਨ ਦੀ ਕੋਸ਼ਿਸ਼ ਕਰਦਾ ਹੈ ਜੋ ਉਨ੍ਹਾਂ ਦੇ ਅਸਧਾਰਨ ਸੁਪਨਿਆਂ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita