ਜ਼ਰੀਨ ਖ਼ਾਨ ਦੀ ਵਰਕਆਊਟ ਕਰਦਿਆਂ ਦੀ ਵੀਡੀਓ ਵਾਇਰਲ, ਲੱਖਾਂ ’ਚ ਆਏ ਵਿਊਜ਼

11/24/2020 6:47:47 PM

ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਆਪਣੀਆਂ ਫ਼ਿਲਮਾਂ ਦੇ ਨਾਲ-ਨਾਲ ਆਪਣੀ ਖੂਬਸੂਰਤੀ ਤੇ ਫਿਟਨੈੱਸ ਕਰਕੇ ਵੀ ਖੂਬ ਸੁਰਖੀ਼ਆਂ ’ਚ ਰਹਿੰਦੀ ਹੈ। ਜ਼ਰੀਨ ਬਾਡੀ ਨੂੰ ਫਿੱਟ ਰੱਖਣ ਲਈ ਖੂਬ ਮਿਹਨਤ ਕਰਦੀ ਹੈ ਤੇ ਆਪਣੀ ਇਹ ਮਿਹਨਤ ਪ੍ਰਸ਼ੰਸਕਾਂ ਨਾਲ ਵੀ ਸਾਂਝੀ ਕਰਦੀ ਹੈ। ਹਾਲ ਹੀ ’ਚ ਜ਼ਰੀਨ ਖਾਨ ਵਲੋਂ ਅਜਿਹੀ ਹੀ ਇਕ ਵਰਕਆਊਟ ਕਰਦਿਆਂ ਦੀ ਵੀਡੀਓ ਅਪਲੋਡ ਕੀਤੀ ਗਈ ਹੈ, ਜਿਸ ਨੂੰ ਇੰਸਟਾਗ੍ਰਾਮ ’ਤੇ 1.2 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੂੰ ਬੰਬੇ ਹਾਈਕੋਰਟ ਤੋਂ ਵੱਡੀ ਰਾਹਤ, ਗ੍ਰਿਫਤਾਰੀ ’ਤੇ ਲੱਗੀ ਅੰਤਰਿਮ ਰੋਕ

ਜ਼ਰੀਨ ਖਾਨ ਇਸ ਵੀਡੀਓ ਨਾਲ ਲਿਖਦੀ ਹੈ, ‘ਇਸ ਬਾਰੇ ਤੁਹਾਡੀ ਕੀ ਰਾਏ ਹੈ।’ ਜ਼ਰੀਨ ਖਾਨ ਦੀ ਇਸ ਵੀਡੀਓ ’ਤੇ ਉਸ ਦੇ ਪ੍ਰਸ਼ੰਸਕ ਵੀ ਰੱਜ ਕੇ ਕੁਮੈਂਟਸ ਕਰ ਰਹੇ ਹਨ। ਵੀਡੀਓ ’ਚ ਜ਼ਰੀਨ ਖਾਨ ਕਾਲੇ ਰੰਗ ਦੀ ਟੀ-ਸ਼ਰਟ ਤੇ ਸਲੇਟੀ ਰੰਗ ਦੀ ਪੈਂਟ ਪਹਿਨੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Zareen Khan 🦄🌈✨👼🏻 (@zareenkhan)

ਤਸਵੀਰਾਂ ਬਣੀਆਂ ਰਹਿੰਦੀਆਂ ਨੇ ਚਰਚਾ ਦਾ ਵਿਸ਼ਾ
ਜ਼ਰੀਨ ਨੇ ਇਸ ਤੋਂ ਪਹਿਲਾਂ ਵੀ ਇੰਸਟਾਗ੍ਰਾਮ ’ਤੇ ਕਈ ਫਿਟਨੈੱਸ ਸਬੰਧੀ ਵੀਡੀਓਜ਼ ਅਪਲੋਡ ਕੀਤੀਆਂ ਹਨ। ਇਨ੍ਹਾਂ ’ਚੋਂ ਇਕ ਵੀਡੀਓ ’ਚ ਜ਼ਰੀਨ ਖਾਨ ਬਾਕਸਿੰਗ ਕਰਦੀ ਨਜ਼ਰ ਆ ਰਹੀ ਹੈ ਤਾਂ ਦੂਜੀ ਵੀਡੀਓ ’ਚ ਉਹ ਯੋਗਾ ਕਰ ਰਹੀ ਹੈ। ਜ਼ਰੀਨ ਨੂੰ ਡਾਂਸ ਕਰਨ ਦਾ ਵੀ ਬੇਹੱਦ ਸ਼ੌਕ ਹੈ ਤੇ ਆਪਣੇ ਡਾਂਸ ਮੂਵਜ਼ ਨਾਲ ਪ੍ਰਸ਼ੰਸਕਾਂ ’ਤੇ ਅਕਸਰ ਜਾਦੂ ਬਿਖੇਰਦੀ ਰਹਿੰਦੀ ਹੈ, ਉਥੇ ਉਸ ਦੀਆਂ ਤਸਵੀਰਾਂ ਵੀ ਅਕਸਰ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ।

 
 
 
 
 
 
 
 
 
 
 
 
 
 
 
 

A post shared by Zareen Khan 🦄🌈✨👼🏻 (@zareenkhan)

ਇਹ ਖ਼ਬਰ ਵੀ ਪੜ੍ਹੋ : ਗਰਭ ਅਵਸਥਾ ਦੇ ਆਖਰੀ ਮਹੀਨਿਆਂ ’ਚ ਅਜਿਹੀ ਦਿਖਣ ਲੱਗੀ ਹੈ ਅਨੁਸ਼ਕਾ ਸ਼ਰਮਾ, ਤਸਵੀਰਾਂ ਵਾਇਰਲ

‘ਵੀਰ’ ਫ਼ਿਲਮ ਨਾਲ ਕੀਤੀ ਸੀ ਬਾਲੀਵੁੱਡ ’ਚ ਐਂਟਰੀ
ਜ਼ਰੀਨ ਖ਼ਾਨ ਨੇ ਫ਼ਿਲਮ ‘ਵੀਰ’ ਨਾਲ ਬਾਲੀਵੁੱਡ ਜਗਤ ’ਚ ਐਂਟਰੀ ਕੀਤੀ ਸੀ। ਇਸ ਤੋਂ ਇਲਾਵਾ ਜ਼ਰੀਨ ਖ਼ਾਨ ਫ਼ਿਲਮ ‘1921’ ’ਚ ਵੀ ਨਜ਼ਰ ਆਈ ਸੀ ਪਰ ਇਹ ਫ਼ਿਲਮ ਬਾਕਸ ਆਫਿਸ ’ਤੇ ਸਫਲਤਾ ਦਾ ਝੰਡਾ ਨਹੀਂ ਗੱਢ ਸਕੀ। ਇੰਨਾ ਹੀ ਨਹੀਂ, ਉਸ ਦੀ ‘ਅਕਸਰ 2’, ਜੋ ਕਿ 2017 ’ਚ ਆਈ ਸੀ, ਨੂੰ ਬਾਕਸ ਆਫਿਸ ’ਤੇ ਵੀ ਚੰਗਾ ਹੁੰਗਾਰਾ ਨਹੀਂ ਮਿਲਿਆ। ਬਾਲੀਵੁੱਡ ਦੇ ਨਾਲ-ਨਾਲ ਜ਼ਰੀਨ ਖਾਨ ਨੇ ਤੇਲਗੂ ਤੇ ਪੰਜਾਬੀ ਸਿਨੇਮਾ ’ਚ ਹੱਥ ਅਜ਼ਮਾਏ ਹਨ। ਅਦਾਕਾਰਾ ਆਖਰੀ ਵਾਰ ਗਿੱਪੀ ਗਰੇਵਾਲ ਨਾਲ ਪੰਜਾਬੀ ਫ਼ਿਲਮ ‘ਡਾਕਾ’ ’ਚ ਵੇਖੀ ਗਈ ਸੀ। ਉਸ ਦੀ ਆਗਾਮੀ ਪੰਜਾਬੀ ਫ਼ਿਲਮ ‘ਪਟਾਕੇ ਪੈਣਗੇ’ ਹੈ, ਜਿਸ ’ਚ ਉਸ ਨਾਲ ਬੀਨੂੰ ਢਿੱਲੋਂ ਮੁੱਖ ਭੂਮਿਕਾ ’ਚ ਹਨ।

 
 
 
 
 
 
 
 
 
 
 
 
 
 
 
 

A post shared by Zareen Khan 🦄🌈✨👼🏻 (@zareenkhan)


Rahul Singh

Content Editor Rahul Singh