ਜ਼ਰੀਨ ਖ਼ਾਨ ਦੇ ਨਾਨੇ ਨੇ ਆਖਿਆ ਦੁਨੀਆ ਨੂੰ ਅਲਵਿਦਾ, ਅਦਾਕਾਰਾ ਨੇ ਸਾਂਝੀ ਕੀਤੀ ਦੁਖਦਾਈ ਖ਼ਬਰ

Tuesday, Apr 13, 2021 - 06:25 PM (IST)

ਜ਼ਰੀਨ ਖ਼ਾਨ ਦੇ ਨਾਨੇ ਨੇ ਆਖਿਆ ਦੁਨੀਆ ਨੂੰ ਅਲਵਿਦਾ, ਅਦਾਕਾਰਾ ਨੇ ਸਾਂਝੀ ਕੀਤੀ ਦੁਖਦਾਈ ਖ਼ਬਰ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਦੇ ਨਾਨੇ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਨੇ ਇਸ ਦੁਖਦਾਈ ਖ਼ਬਰ ਨੂੰ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ ਤੇ ਸਾਰਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਇਸ ਸ਼ਖ਼ਸ ਨੂੰ ਦੇਖ ਤੁਹਾਨੂੰ ਵੀ ਪਵੇਗਾ ਬੱਬੂ ਮਾਨ ਦਾ ਭੁਲੇਖਾ, ਖ਼ੁਦ ਨੂੰ ਮੰਨਦਾ ਹੈ ਖੰਟ ਵਾਲੇ ਦਾ ਕੱਟੜ ਫੈਨ

ਜ਼ਰੀਨ ਨੇ ਇੰਸਟਾਗ੍ਰਾਮ ’ਤੇ ਆਪਣੇ ਨਾਨੇ ਤੇ ਦਾਦੀ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਔਰ ਫਿਰ ਉਹ ਹਮੇਸ਼ਾ ਖੁਸ਼ ਰਹੇ। ਮੇਰੇ ਨਾਨਾ ਜੀ ਦਾ ਅੱਜ ਦਿਹਾਂਤ ਹੋ ਗਿਆ ਹੈ ਤੇ ਇਸ ਧਰਤੀ ਨੂੰ ਛੱਡ ਗਏ ਹਨ ਤੇ ਨਾਨੀ ਦੇ ਕੋਲ ਚਲੇ ਗਏ ਹਨ, ਜਿਥੇ ਜੰਨਤ ’ਚ ਉਹ ਉਨ੍ਹਾਂ ਦੀ ਉਡੀਕ ਕਰ ਰਹੀ ਸੀ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।’

 
 
 
 
 
 
 
 
 
 
 
 
 
 
 
 

A post shared by Zareen Khan 🦄🌈✨👼🏻 (@zareenkhan)

ਦੱਸਣਯੋਗ ਹੈ ਕਿ ਜ਼ਰੀਨ ਖ਼ਾਨ ਨੇ ਇੰਡਸਟਰੀ ’ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਹਰ ਕੋਈ ਜ਼ਰੀਨ ਖ਼ਾਨ ਨੂੰ ਫਿਟਨੈੱਸ ਲਈ ਜਾਣਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਪਹਿਲਾਂ ਇੰਨੀ ਫਿੱਟ ਨਹੀਂ ਸੀ। ਜ਼ਰੀਨ ਖ਼ਾਨ ਉਨ੍ਹਾਂ ਲੋਕਾਂ ਲਈ ਇਕ ਉਦਾਹਰਣ ਹੈ, ਜੋ ਭਾਰ ਘੱਟ ਕਰਨਾ ਚਾਹੁੰਦੇ ਹਨ। ਜ਼ਰੀਨ ਨੇ ਫ਼ਿਲਮ ਇੰਡਸਟਰੀ ’ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਆਪਣਾ ਭਾਰ ਘੱਟ ਕਰ ਲਿਆ ਸੀ।

ਇਹ ਖ਼ਬਰ ਵੀ ਪੜ੍ਹੋ : ‘ਦੀਵਾਲੀ ਨੇੜੇ ਪਿਓ ਤੁਰਗਿਆ, ਵਿਸਾਖੀ ਵੇਲੇ ਮਾਂ’, ਕਰਨ ਔਜਲਾ ਦੀ ਜ਼ਿੰਦਗੀ ’ਚ ਤਿਉਹਾਰ ਲੈ ਕੇ ਆਉਂਦੇ ਨੇ ਦੁੱਖ

ਉਥੇ ਜ਼ਰੀਨ ਖ਼ਾਨ ਹਾਲ ਹੀ ’ਚ ਪੰਜਾਬੀ ਗੀਤ ’ਚ ਵੀ ਨਜ਼ਰ ਆਈ ਹੈ। ਇਸ ਗੀਤ ਦਾ ਨਾਂ ਹੈ ‘ਦੋ ਵਾਰੀ ਜੱਟ’। ਗੀਤ ’ਚ ਜ਼ਰੀਨ ਖ਼ਾਨ ਪੰਜਾਬੀ ਗਾਇਕ ਜੋਰਡਨ ਸੰਧੂ ਨਾਲ ਨਜ਼ਰ ਆ ਰਹੀ ਹੈ। ਇਹ ਇਕ ਸੈਡ-ਰੋਮਾਂਟਿਕ ਗੀਤ ਹੈ, ਜੋ ਯੂਟਿਊਬ ’ਤੇ ਟਰੈਂਡਿੰਗ ਲਿਸਟ ’ਚ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News