ਜ਼ਹੀਰ ਇਕਬਾਲ ਨੇ ਸੋਨਾਕਸ਼ੀ ਨਾਲ ਪਿਆਰ ਦਾ ਇਜ਼ਹਾਰ ਕੀਤਾ, ਅਦਾਕਾਰਾ ਨੇ ਵੀ ‘ਲਵ ਯੂ’ ਕਿਹਾ

Tuesday, Jun 07, 2022 - 11:02 AM (IST)

ਜ਼ਹੀਰ ਇਕਬਾਲ ਨੇ ਸੋਨਾਕਸ਼ੀ ਨਾਲ ਪਿਆਰ ਦਾ ਇਜ਼ਹਾਰ ਕੀਤਾ, ਅਦਾਕਾਰਾ ਨੇ ਵੀ ‘ਲਵ ਯੂ’ ਕਿਹਾ

ਮੁੰਬਈ: ਬੀ-ਟਾਊਨ ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਅਦਾਕਾਰ ਜ਼ਹੀਰ ਦੀਆਂ ਖ਼ਬਰਾਂ ਕਾਫੀ ਚਰਚਾ ’ਚ ਹਨ। ਦੋਵਾਂ ਨੂੰ ਅਕਸਰ ਕਈ ਵਾਰ ਇਕੱਠੇ ਦੇਖਿਆ ਗਿਆ ਹੈ। ਹਾਲ ਹੀ ’ਚ ਦੋਵੇਂ ਡਾਇਰੈਕਟਰ ਦਿਨੇਸ਼ ਵਿਜਾਨ ਦੀ ਭੈਣ ਦੀ ਰਿਸੈਪਸ਼ਨ ਪਾਰਟੀ ’ਚ ਪਹੁੰਚੇ ਸੀ। 

ਇਹ ਵੀ ਪੜ੍ਹੋ: ਸਲਮਾਨ ਨੂੰ ਧਮਕੀ ਮਿਲਣ ਤੋਂ ਬਾਅਦ ਐਕਸ਼ਨ ਮੋਡ 'ਚ ਪੁਲਸ, ਜ਼ਬਤ ਕੀਤੇ 200 ਤੋਂ ਵਧ CCTV ਫੁਟੇਜ਼

PunjabKesari
ਹਾਲਾਂਕਿ ਦੋਵਾਂ ਨੇ ਇਸ ਮਾਮਲੇ ’ਤੇ ਚੁੱਪੀ ਧਾਰੀ ਹੋਈ ਹੈ। ਇਸ ਤੋਂ ਬਾਅਦ ਸਾਰਿਆਂ ਨੂੰ ਇਨ੍ਹਾਂ ਦੋਵਾਂ ਦੇ ਪਿਆਰ ਬਾਰੇ ਪਤਾ ਲੱਗ ਗਿਆ ਹੈ। ਜ਼ਹੀਰ ਇਕਬਾਲ ਨੇ ਹਾਲ ਹੀ ’ਚ ਸੋਨਾਕਸ਼ੀ ਸਿਨਹਾ ਨਾਲ ਆਪਣੇ ਰਿਸ਼ਤੇ ਨੂੰ ਦਿਖਾਇਆ ਹੈ ਅਤੇ ਅਦਾਕਾਰਾ ਨੇ ਵੀ ‘ਲਵ ਯੂ’ ਕਹਿ ਕੇ ਜਵਾਬ ਦਿੱਤਾ ਹੈ।

PunjabKesari

ਇਹ ਵੀ ਪੜ੍ਹੋ: ਤੁਰਕੀ ਦੀਆਂ ਸੜਕਾਂ 'ਤੇ ਮਲਾਇਕਾ ਨੇ ਬਿਖੇਰੇ ਹੁਸਨ ਦੇ ਜਲਵੇ, ਲਾਲ ਡਰੈੱਸ 'ਚ ਦਿੱਤੇ ਖੂਬਸੂਰਤ ਪੋਜ਼ (ਤਸਵੀਰਾਂ)

ਦਰਅਸਲ ਜ਼ਹੀਰ ਇਕਬਾਲ ਨੇ ਸੋਨਾਕਸ਼ੀ ਦੇ ਨਾਲ ਬਿਤਾਏ ਖੂਬਸੂਰਤ ਸਮੇਂ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ ‘ਹੈਪੀ ਬਰਥਡੇ ਮੈਨੂੰ ਨਾ ਮਾਰਨ ਲਈ ਧੰਨਵਾਦ ।ਆਈ ਲਵ ਯੂ ਆਉਣ ਵਾਲੇ ਸਮੇਂ ’ਚ ਅਸੀਂ ਇਸ ਤਰ੍ਹਾਂ ਹੀ ਖੁਸ਼ ਰਹੀਏ।’

 
 
 
 
 
 
 
 
 
 
 
 
 
 
 

A post shared by Zaheer Iqbal (@iamzahero)

ਸੋਨਾਕਸ਼ੀ ਨੇ ਜਿਵੇਂ ਹੀ ਜ਼ਹੀਰ ਇਕਬਾਲ ਵੱਲੋਂ ਸਾਂਝੀ ਕੀਤੀ ਇਸ ਪੋਸਟ ਨੂੰ ਦੇਖਿਆ ਤਾਂ ਉਹ ਖੁਦ ਨੂੰ ਰੋਕ ਨਹੀਂ ਸਕੀ। ਉਸ ਨੇ ਜਵਾਬ ’ਚ ਲਿਖਿਆ ‘ਧੰਨਵਾਦ, ਲਵ ਯੂ ਅਤੇ ਹੁਣ ਮੈਂ ਤੁਹਾਨੂੰ ਮਾਰਨ ਆ ਰਹੀ ਹਾਂ।’ ਇਸ ਪੋਸਟ ਤੋਂ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ਅਤੇ ਪੋਸਟ ਨੂੰ ਪਸੰਦ ਕਰ ਰਹੇ ਹਨ।

PunjabKesari

ਇਨ੍ਹਾਂ ਦੇ ਕੰਮ ਦੀ ਗੱਲ ਕਰੀਏ ਤਾਂ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਇਕੱਠੇ ਫ਼ਿਲਮ  Double XL ’ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ’ਚ ਹੁਮਾ ਕੁਰੈਸ਼ੀ ਵੀ ਹੈ।


author

Anuradha

Content Editor

Related News