ਯੁਵਿਕਾ ਚੌਧਰੀ ਨੂੰ ਗ੍ਰਿਫ਼ਤਾਰ ਕਰਨ ਦੀ ਉਠੀ ਮੰਗ, ਇਤਰਾਜ਼ਯੋਗ ਸ਼ਬਦ ਬੋਲਣ ਤੋਂ ਬਾਅਦ ਮੰਗੀ ਮੁਆਫ਼ੀ

Tuesday, May 25, 2021 - 01:33 PM (IST)

ਯੁਵਿਕਾ ਚੌਧਰੀ ਨੂੰ ਗ੍ਰਿਫ਼ਤਾਰ ਕਰਨ ਦੀ ਉਠੀ ਮੰਗ, ਇਤਰਾਜ਼ਯੋਗ ਸ਼ਬਦ ਬੋਲਣ ਤੋਂ ਬਾਅਦ ਮੰਗੀ ਮੁਆਫ਼ੀ

ਚੰਡੀਗੜ੍ਹ (ਬਿਊਰੋ)– ਅਦਾਕਾਰਾ ਯੁਵਿਕਾ ਚੌਧਰੀ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਉਸ ਨੇ ਇਤਰਾਜ਼ਯੋਗ ਸ਼ਬਦ ਦੀ ਵਰਤੋਂ ਕੀਤੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਟਵਿਟਰ ’ਤੇ #ArrestYuvikaChoudhary ਟਰੈਂਡ ਕਰਨ ਲੱਗਾ। ਲੋਕ ਯੁਵਿਕਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਹਨ।

ਯੁਵਿਕਾ ਨੇ ਯੂਟਿਊਬ ’ਤੇ ਇਕ ਵੀਡੀਓ ਅਪਲੋਡ ਕੀਤੀ ਸੀ। ਇਸ ਵੀਡੀਓ ’ਚ ਉਸ ਦੇ ਪਤੀ ਪ੍ਰਿੰਸ ਨਰੂਲਾ ਦਾ ਹੇਅਰ ਕੱਟ ਹੋ ਰਿਹਾ ਸੀ। ਵੀਡੀਓ ’ਚ ਉਹ ਪ੍ਰਿੰਸ ਦੇ ਨਵੇਂ ਲੁੱਕ ਬਾਰੇ ਗੱਲ ਕਰ ਰਹੀ ਹੈ। ਇਸ ਵੀਡੀਓ ’ਚ ਉਹ ਇਹ ਵੀ ਦੱਸ ਰਹੀ ਹੈ ਕਿ ਉਸ ਨੂੰ ਖ਼ੁਦ ਲਈ ਸਮਾਂ ਨਹੀਂ ਮਿਲਦਾ ਹੈ ਕਿ ਉਹ ਚੰਗੀ ਤਰ੍ਹਾਂ ਤਿਆਰ ਹੋ ਸਕੇ। ਇਸ ਦੌਰਾਨ ਉਹ ਇਤਰਾਜ਼ਯੋਗ ਸ਼ਬਦ ਦੀ ਵਰਤੋਂ ਕਰਦੀ ਹੈ। ਇਸ ਲਈ ਉਸ ਦੀ ਨਿੰਦਿਆ ਕੀਤੀ ਜਾ ਰਹੀ ਹੈ।

ਇਸ ਤੋਂ ਬਾਅਦ ਯੁਵਿਕਾ ਨੇ ਮੁਆਫ਼ੀ ਮੰਗਦਿਆਂ ਟਵੀਟ ਕਰਕੇ ਲਿਖਿਆ, ‘ਮੈਂ ਮੇਰੇ ਆਖਰੀ ਵਲਾਗ ’ਚ ਜਿਸ ਸ਼ਬਦ ਦੀ ਵਰਤੋਂ ਕੀਤੀ, ਉਸ ਦਾ ਮੈਨੂੰ ਮਤਲਬ ਨਹੀਂ ਪਤਾ ਸੀ। ਮੇਰਾ ਮਤਲਬ ਕਿਸੇ ਨੂੰ ਦੁੱਖ ਪਹੁੰਚਾਉਣਾ ਨਹੀਂ ਸੀ ਤੇ ਮੈਂ ਕਿਸੇ ਨੂੰ ਠੇਸ ਪਹੁੰਚਾਉਣ ਲਈ ਅਜਿਹਾ ਕਦੇ ਨਹੀਂ ਕਰ ਸਕਦੀ। ਮੈਂ ਹਰ ਇਕ ਤੋਂ ਮੁਆਫ਼ੀ ਮੰਗਦੀ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਸਮਝੋਗੇ। ਸਾਰਿਆਂ ਨੂੰ ਪਿਆਰ।’

 
 
 
 
 
 
 
 
 
 
 
 
 
 
 
 

A post shared by Yuvikachaudhary (@yuvikachaudhary)

ਯੁਵਿਕਾ ਚੌਧਰੀ ਦੀ ਗੱਲ ਕਰੀਏ ਤਾਂ ਨਿੱਜੀ ਜ਼ਿੰਦਗੀ ’ਚ ਉਸ ਦਾ ਵਿਆਹ ਪ੍ਰਿੰਸ ਨਰੂਲਾ ਨਾਲ ਹੋਇਆ ਹੈ। ਉਹ ‘ਅੰਮਾ’, ‘ਕਾਮੇਡੀ ਕਲਾਸ’, ‘ਦਫਾ 420’, ‘ਅਸਤਿਤਵ ਏਕ ਪ੍ਰੇਮ ਕਹਾਣੀ’, ‘ਲਵ ਸਕੂਲ’, ‘ਬਿੱਗ ਬੌਸ’ ਵਰਗੇ ਸ਼ੋਅਜ਼ ’ਚ ਨਜ਼ਰ ਆ ਚੁੱਕੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News